ਮਹਾਰਾਸ਼ਟਰ ‘ਚ ਪੁਲ ਤੋਂ ਹੇਠਾਂ ਪਿਕਅੱਪ ਗੱਡੀ, 7 ਲੋਕਾਂ ਦੀ ਹੋਈ ਮੌਤ

Road Accident

ਮਹਾਰਾਸ਼ਟਰ ‘ਚ ਪੁਲ ਤੋਂ ਹੇਠਾਂ ਪਿਕਅੱਪ ਗੱਡੀ, 7 ਲੋਕਾਂ ਦੀ ਹੋਈ ਮੌਤ,ਨਵੀਂ ਦਿੱਲੀ: ਉੱਤਰੀ ਮਹਾਰਾਸ਼ਟਰ ਦੀ ਧੁਲੇ ਜ਼ਿਲੇ ‘ਚ ਇੱਕ ਪਿਕਅੱਪ ਗੱਡੀ ਉਸ ਸਮੇਂ ਹਾਦਸਾਗ੍ਰਸਤ ਹੋ ਗਈ, ਜਦੋਂ ਪੁਲ ਨਾਲ ਟਕਰਾ ਕੇ ਦਰਿਆ ‘ਚ ਜਾ ਡਿੱਗੀ। ਇਸ ਹਾਦਸੇ ਦੌਰਾਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖਮੀ ਹੋ ਗਏ।

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਚਾਲੀਸਗਾਂਵ-ਧੁਲੇ ਹਾਈਵੇਅ ‘ਤੇ ਵਾਪਰਿਆ, ਜਦੋਂ ਵੈਨ ਦੇ ਡਰਾਈਵਰ ਨੇ ਬੋਰੀ ਨਦੀ ‘ਤੇ ਬਣੇ ਪੁਲ ਨੂੰ ਪਾਰ ਕਰਦੇ ਸਮੇਂ ਵਾਹਨ ਤੋਂ ਕੰਟਰੋਲ ਗੁਆ ਦਿੱਤਾ।

ਹੋਰ ਪੜ੍ਹੋ: ਅੰਮ੍ਰਿਤਸਰ: ਹਾਦਸੇ ਮਗਰੋਂ ਇੱਕ ਗੱਡੀ ‘ਚ ਸਵਾਰ ਨੌਜਵਾਨਾਂ ਨੇ ਦੂਜੀ ਗੱਡੀ ‘ਚ ਸਵਾਰ ਨੌਜਵਾਨ ਨੂੰ ਗੋਲੀ ਮਾਰਕੇ ਜ਼ਖ਼ਮੀ ਕੀਤਾ

ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਉਧਰ ਪੁਲਿਸ ਨੇ ਬਚਾਅ ਮੁਹਿੰਮ ਚਲਾਈ ਅਤੇ ਜ਼ਖਮੀਆਂ ਨੂੰ ਇਲਾਜ ਲਈ ਧੁਲੇ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

-PTC News