ਪਟਿਆਲਾ ਦੇ ਬਹਾਦੁਰਗੜ੍ਹ ’ਚ ਉਸ ਸਮੇਂ ਚੀਕ ਚਿਹਾੜਾ ਪੈ ਗਿਆ ਜਦੋ ਦੋ ਗੱਡੀਆਂ ਦੀ ਆਪਸ ’ਚ ਭਿਆਨਕ ਟੱਕਰ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਬ੍ਰੇਜ਼ਾ ਕਾਰ ਦੀ ਦੂਜੀ ਗੱਡੀ ਦੇ ਨਾਲ ਟੱਕਰ ਹੋ ਗਈ। ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬ੍ਰੇਜ਼ਾ ਕਾਰ ਦਾ ਟਾਇਰ ਫਟ ਗਿਆ ਸੀ ਜਿਸ ਤੋਂ ਬਾਅਦ ਉਹ ਇੱਕ ਦੂਜੀ ਗੱਡੀ ’ਚ ਜਾ ਵੱਜੀ। ਜਿਸ ਕਾਰਨ ਗੱਡੀ ਚਕਨਾਚੂਰ ਹੋ ਗਈ ਜਦਕਿ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸੇ ’ਚ 5 ਲੋਕ ਜ਼ਖਮੀ ਹੋ ਗਏ।