Ludhiana West Assembly Elections : ਪੰਜਾਬ 'ਚ ਛੇਤੀ ਹੀ ਮੁੜ ਇੱਕ ਹੋਰ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਨ ਸਭਾ ਦੀ 6 ਮਹੀਨਿਆਂ 'ਚ 10 ਜੁਲਾਈ ਤੋਂ ਪਹਿਲਾਂ ਮੁੜ ਚੋਣ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ।ਦੱਸ ਦਈਏ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ, ਜਿਸ ਪਿੱਛੋਂ 11 ਜਨਵਰੀ ਤੋਂ ਇਹ ਵਿਧਾਨ ਸਭਾ ਖਾਲੀ ਹੈ।ਦੱਸ ਦਈਏ ਕਿ ਹੁਣ ਇਹ ਚੋਣ 6 ਮਹੀਨਿਆਂ ਦੇ ਅੰਦਰ 10 ਜੁਲਾਈ ਤੋਂ ਪਹਿਲਾਂ ਕਰਵਾਉਣੀ ਹੋਵੇਗੀ।