ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮਜੀਠਾ ਵਿਖੇ ਪਾਈ ਵੋਟ (ਤਸਵੀਰਾਂ)

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮਜੀਠਾ ਵਿਖੇ ਪਾਈ ਵੋਟ (ਤਸਵੀਰਾਂ),ਮਜੀਠਾ: ਲੋਕ ਸਭਾ ਚੋਣਾਂ ਲਈ ਅੱਜ 7ਵੇਂ ਅਤੇ ਅੰਤਿਮ ਪੜਾਅ ਲਈ ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਜਿਸ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮਜੀਠਾ ਵਿਖੇ ਬਿਜਲੀਘਰ ਕੋਲ ਪੋਲਿੰਗ ਸਟੇਸ਼ਨ ‘ਤੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਇਹਨਾਂ 59 ਸੀਟਾਂ ‘ਚ ਉਤਰ ਪ੍ਰਦੇਸ਼-13ਚੰਡੀਗੜ੍ਹ- 1,ਮੱਧ ਪ੍ਰਦੇਸ਼- 8,ਝਾਰਖੰਡ- 3,ਬਿਹਾਰ- 8,ਹਿਮਾਚਲ- 4 ,ਪੱਛਮੀ ਬੰਗਾਲ- 9 ਅਤੇ ਪੰਜਾਬ ਦੀਆਂ- 13 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ‘ਚ ਵੀ ਵੋਟਰਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਵੋਟਰ ਲੰਮੀਆਂ ਕਤਾਰਾਂ ‘ਚ ਲੱਗੇ ਹੋਏ ਹਨ ਤੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਹਨ।

ਦੱਸਣਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ ‘ਚ ਹਨ ,ਜਿਨ੍ਹਾਂ ਵਿੱਚ 24 ਮਹਿਲਾਵਾਂ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,08,92,674 ਵੋਟਰ ਕਰ ਰਹੇ ਹਨ। ਇਨ੍ਹਾਂ ਵੋਟਰਾਂ ਵਿਚ ਪੁਰਸ਼ ਵੋਟਰ 1,10,59,828 ਮਹਿਲਾ ਵੋਟਰ 98,32,286 ਅਤੇ ਥਰਡ ਜੈਂਡਰ ਦੇ 560 ਵੋਟਰ ਹਨ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੇਸ਼ ‘ਚ 7 ਪੜਾਅ ‘ਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ, ਜਿਸ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਕੌਣ ਦੇਸ਼ ਨੂੰ ਚਲਾਵੇਗਾ ?

-PTC News

ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ