ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਦਾ ਮਾਮਲਾ: ਸੰਘਰਸ਼ ਕਮੇਟੀ ਦੀ ਅਗਵਾਈ 'ਚ ਚੱਲ ਰਿਹਾ ਪੱਕਾ ਮੋਰਚਾ ਪੰਜਵੇਂ ਦਿਨ 'ਚ ਦਾਖਲ

By Jashan A - September 24, 2019 7:09 pm

ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਦਾ ਮਾਮਲਾ: ਸੰਘਰਸ਼ ਕਮੇਟੀ ਦੀ ਅਗਵਾਈ 'ਚ ਚੱਲ ਰਿਹਾ ਪੱਕਾ ਮੋਰਚਾ ਪੰਜਵੇਂ ਦਿਨ 'ਚ ਦਾਖਲ

ਹਜਾਰਾਂ ਜੁਝਾਰੂ ਮਰਦ-ਔਰਤਾਂ ਦੇ ਕਾਫਲੇ ਹੋਏ ਸ਼ਾਮਿਲ

ਪਟਿਆਲਾ: ਬਹੁਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਲੋਕ ਘੋਲ ਦੇ ਇੱਕ ਸਿਰਕੱਢ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਦੀ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਚੱਲ ਰਿਹਾ ਮੋਰਚਾ ਪੰਜਵੇਂ ਦਿਨ 'ਚ ਦਾਖਲ ਹੋ ਗਿਆ। ਲੋਕ ਮਨਾਂ ਅੰਦਰ ਮਨਜੀਤ ਧਨੇਰ ਦੀ ਸੁਪਰੀਮ ਕੋਰਟ ਵੱਲੋਂ 3 ਸਤਂੰਬਰ 2019 ਨੂੰ ਉਮਰ ਕੈਦ ਦੀ ਸਜਾ ਬਹਾਲ ਰੱਖਣ ਵਿਰੁੱਧ ਗੁੱਸਾ ਡੁੱਲ-ਡੁੱਲ ਪੈਂਦਾ ਸੀ।

ਹਜਾਰਾਂ ਜੁਝਾਰੂ ਮਰਦ-ਔਰਤਾਂ ਦੇ ਕਾਫਲੇ ਪੂਰੇ ਜੋਸ਼ ਖਰੋਸ਼ ਨਾਲ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰੋ ਦੇ ਆਕਾਸ਼ ਗੁੰਜਾਊ ਨਾਹਰੇ ਮਾਰਦੇ ਸ਼ਾਮਿਲ ਹੋਏ। ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਬੂਟਾ ਸਿੰਘ ਬੁਰਜਗਿੱਲ ਕਨਵੀਨਰ, ਕੁਲਵੰਤ ਸਿੰਘ ਕਿਸ਼ਨਗੜ, ਹਰਦੀਪ ਸਿੰਘ ਟੱਲੇਵਾਲ, ਮਹਿੰਦਰ ਭੈਣੀਬਾਘਾ, ਅਮਰੀਕ ਗੰਢੂਆਂ, ਅਮਨਦੀਪ ਕੌਰ ਦਿਉਲ, ਰਾਮ ਕੁਮਾਰ, ਜੋਰਾ ਸਿੰਘ ਨਸਰਾਲੀ, ਹਰਿੰਦਰ ਬਿੰਦੂ, ਪ੍ਰੇਮਪਾਲ ਕੌਰ, ਕਰਨੈਲ ਸਿੰਘ, ਪੂਰਨ ਚੰਦ ਨਨਹੇੜਾ,

ਗੁਰਬਿੰਦਰ ਬੌੜਾ, ਮੋਹਨ ਸਿੰਘ ਰੂੜਕੇਕਲਾਂ, ਕਰਨੈਲ ਸਿੰਘ, ਪ੍ਰਿਤਪਾਲ ਮੰਡੀਕਲਾਂ ਅਤੇ ਅਵਤਾਰ ਤਾਰੀ ਨੇ ਕਿਹਾ ਕਿ ਲੋਕ ਆਗੂ ਮਨਜੀਤ ਧਨੇਰ ਨੂੰ ਅਦਾਲਤੀ ਪ੍ਰਬੰਧ ਦੇ ਸਿਖਰਲੇ ਡੰਡੇ ਨੇ ਹਾਈ ਕੋਰਟ ਵੱਲੋਂ ਸੁਣਾਈ ਉਮਰ ਕੈਦ ਸਜ਼ਾ ਬਹਾਲ ਰੱਖ ਕੇ ਆਪਣਾ ਲੋਕ ਵਿਰੋਧੀ ਅਨਿਆਈ ਚਿਹਰਾ ਨੰਗਾ ਕਰ ਦਿੱਤਾ ਹੈ। ਨਾਲ ਦੀ ਨਾਲ ਹੀ ਹੁਕਮ ਵੀ ਚਾੜ੍ਹ ਦਿੱਤਾ ਹੈ ਕਿ ਮਨਜੀਤ ਧਨੇਰ ਚਾਰ ਹਫਤਿਆਂ ਦੇ ਅੰਦਰ-ਅੰਦਰ ਅਦਾਲਤ ਵਿੱਚ ਪੇਸ਼ ਹੋਵੇ।

ਹੋਰ ਪੜ੍ਹੋ: ਅਬਦੁਲ ਕਰੀਮ ਟੁੰਡਾ ਨੂੰ 1996 ਸੋਨੀਪਤ ਬੰਬ ਧਮਾਕੇ ਦੇ ਕੇਸ 'ਚ ਹੋਈ ਉਮਰ ਕੈਦ

ਦੂਜੇ ਪਾਸੇ ਸੱਚ ਇਹ ਹੈ ਕਿ ਇਸੇ ਸੁਪਰੀਮ ਕੋਰਟ ਵੱਲੋਂ 24 ਫਰਵਰੀ 2011 ਨੂੰ ਗਵਰਨਰ ਪੰਜਾਬ ਨੂੰ ਸਜ਼ਾ ਰੱਦ ਕਰਨ ਵਾਲੇ ਮਸਲੇ ਉੱਪਰ ਮੁੜ ਵਿਚਾਰ ਕਰਨ ਵਾਲੇ ਫੈਸਲੇ ਉਪਰ ਕੋਈ ਟਿੱਪਣੀ ਤੱਕ ਨਹੀਂ ਕੀਤੀ। ਹਾਲਾਂਕਿ ਕੇਸ ਨਾਲ ਜੁੜੀ ਹੋਈ ਫਾਈਲ ਹਾਲੇ ਤੱਕ ਗਵਰਨਰ ਦੇ ਦਫਤਰ ਵਿੱਚ ਧੂੜ ਫੱਕ ਰਹੀ ਹੈ,ਜਿਸ ਤੋਂ ਸਾਫ ਹੁੰਦਾ ਹੈ ਕਿ ਹੱਕ, ਸੱਚ, ਇਨਸਾਫ ਲਈ ਜੂਝਣ ਵਾਲੇ ਕਾਫਲਿਆਂ ਦੇ ਆਗੂਆਂ ਨੂੰ ਸਰਾਸਰ ਨਜਾਇਜ ਉਮਰ ਕੈਦ ਅਤੇ ਹੋਰ ਸਖਤ ਸਜ਼ਾਵਾਂ ਸੁਨਾਉਣ ਵਾਲੇ ਮਸਲੇ ਉੱਤੇ ਪ੍ਰਬੰਧ ਦੇ ਸਾਰੇ ਅੰਗ ਇੱਕ ਮੱਤ ਹਨ।

ਇਸੇ ਕਰਕੇ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਾਉਣ ਵਾਲਾ ਸੰਘਰਸ਼ ਗੁੰਡਾ-ਪੁਲਿਸ-ਸਿਆਸੀ+ਅਦਾਲਤੀ ਗੱਠਜੋੜ ਖਿਲਾਫ ਸੇਧਤ ਹੈ। ਬੁਲਾਰਿਆਂ ਕਿਹਾ ਕਿ ਇੱਕ ਪਾਸੇ ਇਸ ਲੋਕ ਦੋਖੀ ਪ੍ਰਬੰਧ ਅੰਦਰ ਔਰਤਾਂ ਉੱਪਰ ਜਬਰ ਸਾਰੇ ਹੱਦਾਂ ਬੰਨ੍ਹੇ ਟੱਪ ਰਿਹਾ ਹੈ, ਦੂਜੇ ਪਾਸੇ ਬੇਟੀ ਬਚਾਉ-ਬੇਟੀ ਪੜ੍ਹਾਉ ਦੇ ਅਖੌਤੀ ਨਾਅਰੇ ਲਾ ਕੇ ਲੋਕਾਂ ਨੂੰ ਲੋਕਾਂ ਦੇ ਅੱਖੀ ਘੱਟਾ ਪਾਇਆ ਜਾ ਰਿਹਾ ਹੈ।

ਉਹਨਾ ਅੱਗੇ ਕਿਹਾ ਕਿ ਇਸੇ ਹੀ ਤਰ੍ਹਾਂ ਭੀਮਾ ਕੋਰੇਗਾਓਂ ਮਸਲੇ ਅਤੇ ਜ਼ਲ ਜੰਗਲ ਜ਼ਮੀਨਾਂ ਤੋਂ ਆਦਿ ਵਾਸੀ ਲੋਕਾਂ ਨੂੰ ਵਾਂਝੇ ਕਰਨ ਵਿਰੁੱਧ ਆਵਾਜ ਬੁਲੰਦ ਕਰਨ ਵਾਲੇ ਬੁਧੀਜੀਵੀਆਂ ਪ੍ਰੋ ਜੀ ਐਨ ਸਾਈਬਾਬਾ, ਸੁਧਾ ਭਾਰਦਵਾਜ, ਗੌਤਮ ਨਵਲੱਖਾ, ਵਰਵਰਾ ਰਾਓ, ਅਰੁਣ ਫਰੇਰਾ ਅਤੇ ਹੋਰਾਂ ਨੂੰ ਗੈਰ ਕਾਨੂੰਨੀ ਗਤੀ ਵਿਧੀਆਂ ਰੋਕੂ ਕਾਨੂੰਨ ਅਧੀਨ ਸਾਲਾਂ ਬੱਧੀ ਸਮੇਂ ਤੋਂ ਜੇਲ੍ਹੀ ਡੱਕਿਆ ਹੋਇਆ ਹੈ।

ਇਹੋ ਹਾਲਤ ਮਾਰੂਤੀ ਸਾਯੂਕੀ ਕਾਮਿਆਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਕੇ ਜੇਲ੍ਹੀ ਡੱਕਿਆ ਹੋਇਆ ਹੈ ਉੁਹਨਾਂ ਨੂੰ ਜਮਾਨਤ ਦੇਣ ਉਪਰ ਵੀ ਸੁਪਰੀਮ ਕੋਰਟ ਅਜਿਹੀਆਂ ਟਿੱਪਣੀਆਂ ਕਰ ਰਹੀ ਹੈ ਕਿ ਇਹਨਾਂ ਦੇ ਬਾਹਰ ਆਉਣ ਨਾਲ ਵਿਦੇਸ਼ੀ ਨਿਵੇਸ਼ ਉਪਰ ਮਾੜਾ ਅਸਰ ਪਵੇਗਾ। ਇਸ ਲਈ ਹੀ ਲੋਕ ਸੰਘਰਸ਼ ਦੇ ਹੱਕਾਂ ਨੂੰ ਬੁਲੰਦ ਕਰਨ ਵਾਲੇ ਬੁਧੀਜੀਵੀਆਂ, ਕਲਾਕਾਰਾਂ, ਰੰਗਕਰਮੀਆਂ, ਸਾਹਿਤਕਾਰਾਂ ਨੂੰ ਸਹਿਰੀ ਨਕਸਲਵਾਦੀਏ ਕਰਾਰ ਦਿੱਤਾ ਜਾ ਰਿਹਾ ਹੈ।

ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਜਗਮੋਹਨ ਪਟਿਆਲਾ, ਰਮਿੰਦਰ ਪਟਿਆਲਾ ਆਦਿ ਬੁਲਾਰਿਆਂ ਨੇ ਐਲਾਨ ਕੀਤਾ ਕਿ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਹੋਣ ਤੱਕ ਇਹ ਪੱਕਾ ਮੋਰਚਾ ਜਾਰੀ ਰਹੇਗਾ, ਹੋਰ ਵਿਸ਼ਾਲ ਕੀਤਾ ਜਾਵੇਗਾ। ਇਸ ਸਮੇਂ ਬਹੁਤ ਸਾਰੇ ਲੋਕ ਪੱਖੀ ਗੀਤਕਾਰਾਂ ਨੇ ਆਪਣੇ ਗੀਤ ਪੇਸ਼ ਕੀਤੇ ਅਤੇ ਸਟੇਜ ਸਕੱਤਰ ਦੇ ਫਰਜ਼ ਜਸਵਿੰਦਰ ਲੌਂਗੋਵਾਲ ਨੇ ਨਿਭਾਏ। ਅੱਜ ਦੇ ਮੋਰਚੇ ਵਿੱਚ ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਅਤੇ ਜਲ ਸਪਲਾਈ ਠੇਕਾ ਮੁਲਾਜਮ ਯੂਨੀਅਨ ਨੇ ਵੀ ਸਮੂਲੀਅਤ ਕੀਤੀ।

-PTC News

adv-img
adv-img