Chandigarh News: ਚੰਡੀਗੜ੍ਹ ਸ਼ਹਿਰ ਵਿੱਚ ਦੁਸਹਿਰੇ ਦੇ ਪ੍ਰੋਗਰਾਮਾਂ ਦੌਰਾਨ ਕਈ ਸੜਕਾਂ ਬੰਦ ਰਹਿਣਗੀਆਂ। ਚੰਡੀਗੜ੍ਹ ਪੁਲਿਸ ਨੇ ਇਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ 'ਚ ਆਮ ਲੋਕਾਂ ਨੂੰ ਇਸ ਦੌਰਾਨ ਉਨ੍ਹਾਂ ਰੂਟਾਂ 'ਤੇ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ। ਇਹ ਸੜਕਾਂ ਸ਼ਾਮ 5:30 ਵਜੇ ਤੋਂ ਸ਼ਾਮ 7 ਵਜੇ ਤੱਕ ਬੰਦ ਰਹਿਣਗੀਆਂ।
#TrafficAdvisory:- 
In view of the anticipated heavy traffic movement during the Dushera Festival at Dushera Ground, Sector 46, Chandigarh the general public is hereby requested to park their vehicles in the following authorized parking lots and co-operate with @trafficchd to pic.twitter.com/uUTHTUsIZq
— Chandigarh Traffic Police (@trafficchd) October 24, 2023
 <script async src=https://platform.twitter.com/widgets.js charset=utf-8></script>ਸੈਕਟਰ 17 ਪਰੇਡ ਗਰਾਊਂਡ ਦੇ ਆਲੇ-ਦੁਆਲੇ 1 ਘੰਟੇ ਲਈ ਸੜਕ ਬੰਦ ਰਹੀਸੈਕਟਰ 17 ਦੇ ਪਰੇਡ ਗਰਾਊਂਡ ਵਿੱਚ ਦੁਸਹਿਰੇ ਦੇ ਪ੍ਰੋਗਰਾਮ ਹੋਣ ਕਾਰਨ ਸ਼ਾਮ 5:30 ਵਜੇ ਤੋਂ 6:30 ਵਜੇ ਤੱਕ ਟਰੈਫਿਕ ਇਸ ਪਾਸੇ ਡਾਇਵਰਟ ਕੀਤੀ ਜਾਵੇਗੀ। ਇਸ ਤਹਿਤ ਸੈਕਟਰ 17 ਦੇ ਸੈਕਟਰ 17 ਚੌਕ ਉਦਯੋਗ ਮਾਰਗ, ਸੈਕਟਰ 22 ਦੇ ਅਰੋਮਾ ਲਾਈਟ ਪੁਆਇੰਟ ਅਤੇ ਸੈਕਟਰ 18, 19, 20, 21 ਚੌਕ ਅਤੇ ਕ੍ਰਿਕਟ ਸਟੇਡੀਅਮ ਚੌਕ ’ਤੇ ਸੈਕਟਰ 17 ਅਤੇ 18 ਲਾਈਟ ਪੁਆਇੰਟਾਂ ’ਤੇ ਟਰੈਫਿਕ ਨੂੰ ਇਕ ਘੰਟੇ ਲਈ ਡਾਇਵਰਟ ਕੀਤਾ ਜਾਵੇਗਾ।ਸੈਕਟਰ 34 ਵੱਲ ਵੀ ਆਵਾਜਾਈ ਬੰਦ ਰਹੇਗੀਚੰਡੀਗੜ੍ਹ ਪੁਲਿਸ ਦੀ ਸਲਾਹ ਅਨੁਸਾਰ ਸੈਕਟਰ 34-35 ਲਾਈਟ ਪੁਆਇੰਟ ਤੋਂ ਫਰਨੀਚਰ ਮਾਰਕੀਟ ਮੋਡ ’ਤੇ ਸ਼ਾਮ 5:30 ਵਜੇ ਤੋਂ ਸ਼ਾਮ 7 ਵਜੇ ਤੱਕ ਸੜਕ ਬੰਦ ਰਹੇਗੀ। ਇੱਥੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਗਰਾਊਂਡ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਰਾਵਣ ਦਹਨ ਤੋਂ ਬਾਅਦ ਇਹ ਸੜਕ ਡੇਢ ਘੰਟੇ ਲਈ ਬੰਦ ਰਹੇਗੀ।ਇਸੇ ਤਰ੍ਹਾਂ ਸੈਕਟਰ-45-46 ਲਾਈਟ ਪੁਆਇੰਟ ਤੋਂ ਸੈਕਟਰ-46 ਵੱਲ ਜਾਣ ਵਾਲੀ ਸੜਕ ਵੀ ਬੰਦ ਰਹੇਗੀ।