ਵਿਆਹੁਤਾ ਦੇ ਪਿਆਰ 'ਚ ਪਾਗਲ ਨੌਜਵਾਨ ਨੇ ਕੀਤਾ ਸ਼ਰਮਨਾਕ ਕਾਰਾ

By Jagroop Kaur - November 01, 2020 5:11 pm

ਜਲੰਧਰ: ਸੂਬੇ 'ਚ ਔਰਤਾਂ ਪ੍ਰਤੀ ਹੋ ਰਹੇ ਅਪਰਾਧ ਲਗਾਤਾਰ ਵੱਧ ਰਹੇ ਹਨ , ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ ਜਿਥੇ ਵਿਆਹੀ ਔਰਤ ਨੂੰ ਛੇੜਨ ਅਤੇ ਉਸ 'ਤੇ ਹਮਲਾ ਕਰਨ ਦਾ। ਦਰਅਸਲ ਇੱਕ ਨੌਜਵਾਨ ਵੱਲੋਂ ਵਿਆਹੁਤਾ 'ਤੇ ਗੰਦੀ ਨਜ਼ਰ ਰੱਖੀ ਜਾ ਰਹੀ ਸੀ ..ਮਾਮਲਾ ਸ਼ਹੀਦ ਬਾਬੂ ਲਾਭ ਸਿੰਘ ਨਗਰ ਦਾ ਹੈ ਕਿਥੇ ਦੀ ਇਸ ਔਰਤ ਨੁੰ ਨੌਜਵਾਨ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ |woman-beaten

woman-beatenਨੌਜਵਾਨ ਔਰਤ ਨੂੰ ਆਪਣੇ ਪਤੀ ਨੂੰ ਛੱਡਣ ਲਈ ਕਿਹਾ ਅਤੇ ਜਦੋਂ ਔਰਤ ਨੇ ਨਾਹ ਕਰ ਦਿੱਤੀ ਤਾਂ ਉਕਤ ਨੌਜਵਾਨ ਵੱਲੋਂ ਔਰਤ ਦੇ ਸਿਰ 'ਚ ਥਾਪੀ ਮਾਰੀ ਗਈ ਤੇ ਔਰਤ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੈ | ਜ਼ਖਮੀ ਹਾਲਤ 'ਚ ਔਰਤ ਨੁੰ ਪਤੀ ਵੱਲੋਂ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।Youth flashes at women near hostel, beaten up | Deccan Heraldਜ਼ਖਮੀ ਬਬਲੀ ਪਤਨੀ ਨਰੇਸ਼ ਕੁਮਾਰ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੇ ਦੱਸਿਆ ਕਿ ਇਲਾਕੇ ਦਾ ਰਹਿਣ ਵਾਲਾ ਨੌਜਵਾਨ ਉਸ 'ਤੇ ਬੁਰੀ ਨਜ਼ਰ ਰੱਖਦਾ ਹੈ ਅਤੇ ਬੀਤੇ ਦਿਨ ਵੀ ਉਸ ਦਾ ਰਸਤਾ ਰੋਕ ਕੇ ਉਸ ਨੂੰ ਕਿਹਾ ਕਿ ਉਹ ਆਪਣੇ ਪਤੀ ਨੂੰ ਛੱਡ ਕੇ ਉਸ ਨਾਲ ਵਿਆਹ ਕਰਵਾ ਲਵੇ ਪਰ ਉਸ ਨੇ ਲੜਕੇ ਨੂੰ ਝਿੜਕਦੇ ਹੋਏ ਮਨ੍ਹਾ ਕਰ ਦਿੱਤਾ

ਹੋਰ ਪੜ੍ਹੋ : 'ਲਵ ਜੇਹਾਦ' ਨੂੰ ਲੈਕੇ ਯੋਗੀ ਤੋਂ ਬਾਅਦ ਮੰਤਰੀ ਅਨਿਲ ਵਿਜ ਦਾ ਵੱਡਾ ਬਿਆਨ

ਉਕਤ ਲੜਕੇ ਨੇ ਰੰਜਿਸ਼ ਰੱਖਦੇ ਹੋਏ ਉਸ ਦੇ ਥਾਪੀ ਮਾਰ ਕੇ ਜ਼ਖਮੀ ਕਰ ਦਿੱਤਾ । ਜਦੋਂ ਲੜਕੀ ਵੱਲੋਂ ਰੌਲਾ ਪਾਇਆ ਤਾਂ ਉਹ ਮੌਕੇ 'ਤੇ ਫ਼ਰਾਰ ਹੋ ਗਿਆ ।ਉਥੇ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਗੁੰਡਾਗਰਦੀ ਲਗਾਤਾਰ ਵੱਧ ਰਹੀ ਹੈ ਇਹ ਸਭ ਨਹੀਂ ਹੋਣ ਦਿੱਤਾ ਜਾਵੇਗਾ । ਇਸ ਦੇ ਲਈ ਪ੍ਰਸ਼ਾਸਨ ਨੂੰ ਸਖਤੀ ਦੀ ਲੋੜ ਹੈ। ਉਥੇ ਹੀ ਪੁਲਿਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦ ਹੀ ਇਸ ਮਾਮਲੇ 'ਚ ਦੋਸ਼ੀ ਨੂੰ ਕਾਬੂ ਕਰ ਲੈਣਗੇ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

adv-img
adv-img