ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਲੱਗੀ ਭਿਆਨਿਕ ਅੱਗ, ਅੱਗ ਦੀ ਭੇਟ ਚੜ੍ਹੀਆਂ 120 ਝੁੱਗੀਆਂ
ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਲੱਗੀ ਭਿਆਨਿਕ ਅੱਗ, ਅੱਗ ਦੀ ਭੇਟ ਚੜ੍ਹੀਆਂ 120 ਝੁੱਗੀਆਂ:ਨਵੀਂ ਦਿੱਲੀ : ਦਿੱਲੀ ਦੇ ਦੱਖਣ ਪੂਰਬੀ ਤੁਗਲਕਾਬਾਦ ਇਲਾਕੇ 'ਚ ਬੀਤੀ ਰਾਤ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ ਅੱਗ ਦੇ ਕਾਰਨ ਕਰੀਬ 120 ਝੁੱਗੀਆਂ ਅੱਗ ਦੀ ਭੇਟ ਚੜ ਗਈਆਂ ਹਨ। ਜਿਸ ਤੋਂ ਬਾਅਦ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਹੈ।
ਇਸ ਦੌਰਾਨ ਅੱਗ ਉੱਤੇ ਕਾਬੂ ਪਾਉਣ ਲਈ 22 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਫ਼ਾਇਰ ਬ੍ਰਿਗੇਡ ਮਹਿਕਮੇ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਮੰਗਲਵਾਰ ਅੱਧੀ ਰਾਤ 1.30 ਵਜੇ ਵਾਲਮੀਕਿ ਮੁਹੱਲੇ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਹਫ਼ਤੇ ਤੁਗਲਕਾਬਾਦ ਇਲਾਕੇ 'ਚ ਅਜਿਹਾ ਹਾਦਸਾ ਵਾਪਰਿਆ ਸੀ। ਜਿਸ ਦੌਰਾਨ ਇਲਾਕੇ 'ਚ ਲੱਗੀ ਅੱਗ ਕਾਰਨ 250 ਝੁੱਗੀਆਂ ਅੱਗ ਦੀ ਭੇਟ ਚੜ ਗਈਆਂ ਸਨ।
-PTCNews