Mon, Jun 16, 2025
Whatsapp

ਚਾਕਲੇਟ ਦੇਣ ਦੇ ਬਹਾਨੇ 8 ਸਾਲਾ ਬੱਚੀ ਨਾਲ ਛੇੜਛਾੜ ਕਰਨ ਵਾਲਾ ਮੌਲਵੀ ਗ੍ਰਿਫਤਾਰ

Reported by:  PTC News Desk  Edited by:  Jasmeet Singh -- March 28th 2022 02:43 PM -- Updated: March 28th 2022 02:54 PM
ਚਾਕਲੇਟ ਦੇਣ ਦੇ ਬਹਾਨੇ 8 ਸਾਲਾ ਬੱਚੀ ਨਾਲ ਛੇੜਛਾੜ ਕਰਨ ਵਾਲਾ ਮੌਲਵੀ ਗ੍ਰਿਫਤਾਰ

ਚਾਕਲੇਟ ਦੇਣ ਦੇ ਬਹਾਨੇ 8 ਸਾਲਾ ਬੱਚੀ ਨਾਲ ਛੇੜਛਾੜ ਕਰਨ ਵਾਲਾ ਮੌਲਵੀ ਗ੍ਰਿਫਤਾਰ

ਪਾਲਘਰ (ਮਹਾਰਾਸ਼ਟਰ), 28 ਮਾਰਚ 2022: ਇੱਕ 10 ਸਾਲ ਦੀ ਬੱਚੀ ਨੂੰ ਅਗਵਾ ਕਰਨ ਅਤੇ ਛੇੜਛਾੜ ਕਰਨ ਤੋਂ ਬਾਅਦ ਸਥਾਨਕ ਪੁਲਿਸ ਨੇ ਬੱਚੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਇੱਕ ਮੌਲਵੀ ਨੂੰ ਗ੍ਰਿਫਤਾਰ ਕੀਤਾ। ਇੱਕ ਪੁਲਿਸ ਅਧਿਕਾਰੀ ਵੱਲੋਂ ਸੋਮਵਾਰ ਨੂੰ ਇਸ ਘਟਨਾ ਬਾਰੇ ਏਜੇਂਸੀ ਨੂੰ ਜਾਣਕਾਰੀ ਦਿੱਤੀ ਗਈ। ਇਹ ਵੀ ਪੜ੍ਹੋ: ਸੁਖਪਾਲ ਸਿੰਘ ਖਹਿਰਾ ਨੇ ਭਾਜਪਾ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਕਿਹਾ-ਕੇਂਦਰ ਸਰਕਾਰ ਨੇ ਪੰਜਾਬ ਨਾਲ ਕੀਤਾ ਧੋਖਾ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਇੱਥੇ ਵਾਪਰੀ ਜਦੋਂ ਨਾਬਾਲਗ ਬਾਲੜੀ ਨੂੰ ਇਕ ਵਿਅਕਤੀ ਨੇ ਅਗਵਾ ਕਰ ਲਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਮੌਲਵੀ ਨੇ ਬਾਲੜੀ ਨੂੰ ਚਾਕਲੇਟ ਦਾ ਝਾਂਸਾ ਦੇ ਕੇ ਅਗਵਾ ਕੀਤਾ ਅਤੇ ਉਸ ਨਾਲ ਛੇੜਛਾੜ ਕੀਤੀ ਬਾਅਦ ਵਿੱਚ ਮੁਲਜ਼ਮ ਨੂੰ ਸਥਾਨਕ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਇਹ ਵੀ ਪੜ੍ਹੋ: ਸੰਯੁਕਤ ਸਮਾਜ ਮੋਰਚੇ ਵੱਲੋਂ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ, ਕਈ ਅਹਿਮ ਮੁੱਦਿਆ ਵੱਲ ਦਿਵਾਇਆ ਧਿਆਨ ਭਾਰਤੀ ਦੰਡਾਵਲੀ ਦੀ ਧਾਰਾ 354 ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਤਹਿਤ ਮੁਲਜ਼ਮਾਂ ਨੂੰ ਚਾਰਜ ਕਰਦੇ ਹੋਏ ਵਾਲੀਵ ਪੁਲਿਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮ ਨਿਆਂਇਕ ਹਿਰਾਸਤ ਵਿੱਚ ਹੈ ਅਤੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। - ਏ.ਐਨ.ਆਈ ਦੇ ਸਹਿਯੋਗ ਨਾਲ -PTC News


Top News view more...

Latest News view more...

PTC NETWORK