Tue, May 14, 2024
Whatsapp

MBBS ਦੀਆਂ ਵਧੀਆਂ ਫੀਸਾਂ 'ਤੇ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਦਾ ਅਜੀਬੋ -ਗ਼ਰੀਬ ਜਵਾਬ, ਤੁਸੀਂ ਵੀ ਪੜ੍ਹੋ

Written by  Shanker Badra -- June 03rd 2020 06:04 PM
MBBS ਦੀਆਂ ਵਧੀਆਂ ਫੀਸਾਂ 'ਤੇ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਦਾ ਅਜੀਬੋ -ਗ਼ਰੀਬ ਜਵਾਬ, ਤੁਸੀਂ ਵੀ ਪੜ੍ਹੋ

MBBS ਦੀਆਂ ਵਧੀਆਂ ਫੀਸਾਂ 'ਤੇ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਦਾ ਅਜੀਬੋ -ਗ਼ਰੀਬ ਜਵਾਬ, ਤੁਸੀਂ ਵੀ ਪੜ੍ਹੋ

MBBS ਦੀਆਂ ਵਧੀਆਂ ਫੀਸਾਂ 'ਤੇ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਦਾ ਅਜੀਬੋ -ਗ਼ਰੀਬ ਜਵਾਬ, ਤੁਸੀਂ ਵੀ ਪੜ੍ਹੋ:ਪਟਿਆਲਾ : ਪਟਿਆਲਾ ਵਿਖੇ ਅੱਜ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਦਾ ਰੈਜ਼ੀਡੈਂਟ ਡਾਕਟਰਾਂ ਵੱਲੋਂ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਗਿਆ ਹੈ। ਇਸ ਦੌਰਾਨ ਕਾਲੀਆਂ ਪੱਟੀਆਂ ਬੰਨ ਕੇ ਰੈਜ਼ੀਡੈਂਟ ਡਾਕਟਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਐੱਮ.ਬੀ.ਬੀ.ਐੱਸ ਦੀਆਂ ਸਰਕਾਰੀ ਕਾਲਜ ਦੀਆਂ ਫੀਸਾਂ ਵਿੱਚ 80 ਫ਼ੀਸਦੀ ਵਾਧੇ ਨੂੰ ਅਸਹਿ ਦੱਸਿਆ ਹੈ। ਦੂਜੇ ਪਾਸੇ ਪੀਜੀਆਈ ਦੀਆਂ ਫੀਸਾਂ ਬਾਰੇ ਵੀ ਕਿਹਾ ਕਿ ਉਹ ਜ਼ਿਆਦਾ ਹਨ ਪਰ ਉਨ੍ਹਾਂ ਨੂੰ ਮਿਲ ਰਹੇ ਸਟਾਫੀਨਡ ਨੂੰ ਵੀ ਘੱਟ ਦੱਸਿਆ ਕਿਹਾ ਕਿ ਹੋਰਨਾਂ ਰਾਜਾਂ ਦੇ ਬਰਾਬਰ ਹੋਣਾ ਚਾਹੀਦਾ ਹੈ। ਜਦੋਂ MBBS ਦੀਆਂ ਵਧੀਆਂ ਫੀਸਾਂ ਬਾਰੇ ਓਪੀ ਸੋਨੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਅਜੀਬੋ -ਗਰੀਬ ਜਵਾਬ ਦਿੱਤਾ ਅਤੇ ਕਿਹਾ ਕਿ ਸਰਕਾਰੀ ਕਾਲਜ ਵਿੱਚ ਜੇ ਕੋਈ ਸਾਢੇ 7 ਲੱਖ ਵਿੱਚ ਡਾਕਟਰ ਬਣ ਜਾਵੇ ਤਾਂ ਹੋਰ ਕੀ ਚਾਹੀਦਾ। ਉਨ੍ਹਾਂ ਕਿਹਾ ਕਿ ਪੜ੍ਹਾਉਣ ਦਾ ਖਰਚਾ 30 ਲੱਖ ਆਉਂਦਾ ਹੈ। ਓਧਰ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਦੇ ਇਸ ਜਵਾਬ ਦੀ ਲੋਕਾਂ ਵਲੋਂ ਨਿੰਦਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮੰਤਰੀ ਜੀ ਸ਼ਾਇਦ ਇਹ ਭੁੱਲ ਗਏ ਹਨ ਕਿ ਸਰਕਾਰ ਵਲੋਂ ਸਿੱਖਿਆ ਦੇਣਾ ਕੋਈ ਅਹਿਸਾਨ ਨਹੀਂ ਸਗੋਂ ਫ਼ਰਜ਼ ਹੈ, ਜੇ ਸਰਕਾਰ ਹੀ ਪੜ੍ਹਾਈ ਦਾ ਮੁੱਲ ਵੱਟਣ ਲੱਗ ਗਈ ਤਾਂ ਰੱਬ ਰਾਖਾ। -PTCNews


Top News view more...

Latest News view more...