Wed, Sep 2, 2026
Whatsapp

ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਪਿਸਤੌਲ ਤੇ ਕਾਰਤੂਸ ਸਣੇ ਕਾਬੂ

Reported by:  PTC News Desk  Edited by:  Jasmeet Singh -- July 25th 2022 09:09 PM
ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਪਿਸਤੌਲ ਤੇ ਕਾਰਤੂਸ ਸਣੇ ਕਾਬੂ

ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਪਿਸਤੌਲ ਤੇ ਕਾਰਤੂਸ ਸਣੇ ਕਾਬੂ

ਸ੍ਰੀ ਮੁਕਤਸਰ ਸਾਹਿਬ, 25 ਜੁਲਾਈ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਅਧੀਨ ਆਉਂਦੇ ਥਾਣਾ ਕਬਰਵਾਲਾ ਪੁਲਿਸ ਵੱਲੋਂ ਨਾਕਾ ਬੰਦੀ ਦੌਰਾਨ 1 ਵਿਅਕਤੀ ਨੂੰ .32 ਬੋਰ ਦੀ ਇੱਕ ਦੇਸੀ ਪਿਸਤੌਲ ਅਤੇ 2 ਜਿੰਦਾ ਕਾਰਤੂਸ ਸਣੇ ਕਾਬੂ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਡਾ. ਸਚਿਨ ਗੁਪਤਾ ਨੇ ਦੱਸਿਆ ਕਿ ਥਾਣਾ ਕਬਰਵਾਲਾ ਦੀ ਪੁਲਿਸ ਪਾਰਟੀ ਨਾਕੇ ਤੇ ਪਿੰਡ ਕੱਟਿਆਵਾਲੀ ਮੌਜੂਦ ਸੀ ਤਾਂ ਅਬੋਹਰ ਵਾਲੇ ਪਾਸੇ ਤੋਂ ਆ ਰਹੇ ਇਕ ਨੌਜਵਾਨ ਨੂੰ ਕਾਬੂ ਕਰ ਜਦ ਉਸਤੋਂ ਸੱਕ ਦੇ ਅਧਾਰ 'ਤੇ ਪੁਛਗਿੱਛ ਕੀਤੀ ਗਈ ਤਾਂ ਇਸਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਦੇਸੀ ਪਿਸਤੌਲ .32 ਬੋਰ ਸਮੇਤ 2 ਜਿੰਦਾ ਰੌਂਦ ਬਾਮਦ ਹੋਏ। ਇਸਦੀ ਪਛਾਣ ਸੰਦੀਪ ਸਿੰਘ ਵਾਸੀ ਐਨੇਕੋਟ ਥਾਣਾ ਘੁਮਾਨਕਲਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸ.ਐਸ.ਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਇਹ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਹੈ। ਪੁੱਛਗਿੱਛ 'ਚ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਦੇਸੀ ਪਿਸਤੌਲ ਸਮੇਤ 2 ਰੌਂਦ ਗੁਜਰਾਤ ਦੇ ਸੂਰਤ ਸ਼ਹਿਰ ਦੇ ਬਿੱਲੀ ਮੌਰਾ ਨਾਮਕ ਜਗ੍ਹਾ ਤੋਂ ਲਿਆ ਸੀ। ਪੁਲਿਸ ਇਸ ਸਬੰਧੀ ਹੋਰ ਪੁੱਛਗਿੱਛ ਕਰ ਰਹੀ ਹੈ। -PTC News

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK