Budget 2024: ਮੋਦੀ ਸਰਕਾਰ ਦੇ ਬਜਟ 'ਚ ਪੰਜਾਬ ਲਈ ਕੋਈ ਨਵਾਂ ਐਲਾਨ ਨਾ ਹੋਣ 'ਤੇ ਕਾਂਗਰਸੀ ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ। ਬਜਟ ਭਾਸ਼ਣ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
पंजाब से सौतेला व्यवहार करने वाली @BJP4India 
सरकार मुरदाबाद@Sukhjinder_INC @DrAmarSinghINC @AmritaWarring pic.twitter.com/oA0mIaXAD3
— Amarinder Singh Raja Warring (@RajaBrar_INC) July 23, 2024
 <script async src=https://platform.twitter.com/widgets.js charset=utf-8></script>ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, ''ਸਾਡੀ ਮੰਗ ਸੀ, ਬਜਟ 'ਚ ਪੰਜਾਬ ਲਈ ਕੋਈ ਐਲਾਨ ਕੀਤਾ ਜਾਂਦਾ ਪਰ ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ। ਇਹ ਇੱਕ ਸਰਹੱਦੀ ਸੂਬਾ ਹੈ। ਅੱਜ ਸਾਡੇ ਨਾਲ ਧੋਖਾ ਹੋਇਆ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਭਾਜਪਾ ਨੂੰ ਪੰਜਾਬ ਵਿਚ ਇਕ ਵੀ ਸੀਟ ਨਹੀਂ ਮਿਲੀ। ਬਿਹਾਰ ਅਤੇ ਆਂਧਰਾ ਲਈ ਪੂਰਾ ਬਜਟ ਹੈ। ਪੂਰਾ ਦੇਸ਼ ਦੇਖ ਰਿਹਾ ਹੈ। ਪੰਜਾਬ ਲਈ ਕੋਈ ਐਲਾਨ ਨਹੀਂ ਹੋਇਆ। ਕਈ ਵਾਰ ਸਾਨੂੰ ਲੱਗਦਾ ਹੈ ਕਿ ਤੁਸੀਂ ਸਾਨੂੰ ਭਾਰਤ ਦੇ ਨਕਸ਼ੇ ਤੋਂ ਹਟਾ ਰਹੇ ਹੋ। ਪੰਜਾਬ ਦੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਇਸ ਲਈ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ।