Sat, Dec 14, 2024
Whatsapp

ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਜਨਮ ਦਿਨ 'ਤੇ ਮੀਟਰ ਰੀਡਰਾਂ ਦਾ ਖਾਸ ਤੌਫਾ, ਮੰਗਾਂ ਨੂੰ ਲੈ ਕੇ ਕੋਠੀ ਬਾਹਰ ਲਗਾਇਆ ਪੱਕਾ ਟੈਂਟ

Reported by:  PTC News Desk  Edited by:  Jasmeet Singh -- April 16th 2022 06:18 PM
ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਜਨਮ ਦਿਨ 'ਤੇ ਮੀਟਰ ਰੀਡਰਾਂ ਦਾ ਖਾਸ ਤੌਫਾ, ਮੰਗਾਂ ਨੂੰ ਲੈ ਕੇ ਕੋਠੀ ਬਾਹਰ ਲਗਾਇਆ ਪੱਕਾ ਟੈਂਟ

ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਜਨਮ ਦਿਨ 'ਤੇ ਮੀਟਰ ਰੀਡਰਾਂ ਦਾ ਖਾਸ ਤੌਫਾ, ਮੰਗਾਂ ਨੂੰ ਲੈ ਕੇ ਕੋਠੀ ਬਾਹਰ ਲਗਾਇਆ ਪੱਕਾ ਟੈਂਟ

ਫਰੀਦਕੋਟ, 16 ਅਪ੍ਰੈਲ 2022: ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਹਰ ਸਟੇਜ ਤੋਂ ਆਪਣੀ ਸਪੀਚ ਦੌਰਾਨ ਇਹ ਗੱਲ ਠੋਕ ਕੇ ਕਹਿੰਦੇ ਸਨ ਕਿ ਸਾਡੀ ਪਾਰਟੀ ਦੀ ਸਰਕਾਰ 'ਚ ਕੋਈ ਧਰਨੇ ਨਹੀਂ ਲੱਗਣਗੇ ਪਰ ਹੋਇਆ ਇਸਦੇ ਉਲਟ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਹੀ ਧਰਨਿਆਂ ਦਾ ਦੌਰ ਸ਼ੁਰੂ ਹੋ ਕੇ ਲਗਾਤਾਰ ਜਾਰੀ ਹੈ। ਇਹ ਵੀ ਪੜ੍ਹੋ: ਲੱਖਾਂ ਰੁਪਏ ਗਹਿਣੇ ਤੇ ਨਕਦੀ ਚੋਰੀ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਹਾਂਲਾਕਿ ਨਵੀਂ ਸਰਕਾਰ ਦੇ ਬਣਨ ਉਪਰੰਤ ਦੋ ਚਾਰ ਮਹੀਨੇ ਬਾਅਦ ਲੋਕ ਆਪਣੀਆਂ ਮੰਗਾਂ ਲਈ ਧਰਨੇ ਲਾਗੁਣੇ ਸ਼ੁਰੂ ਕਰਦੇ ਸਨ। ਹੁਣ ਧਰਨੇ ਦਾ ਤਾਜ਼ਾ ਸਿਲਸਲਾ ਦੇਖਣ ਨੂੰ ਮਿਲਿਆ ਜ਼ਿਲ੍ਹਾ ਫਰੀਦਕੋਟ ਦੇ ਹਲਕੇ ਕੋਟਕਪੂਰਾ ਤੋਂ ਜਿਥੇ ਜਿੱਤਣ ਉਪਰੰਤ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਦੇ ਬਾਹਰ ਮੀਟਰ ਰੀਡਰਾਂ ਨੇ ਸੰਧਵਾਂ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਟੈਂਟ ਹੇਠਾਂ ਧਰਨਾ ਲਗਾ ਕੇ ਤੌਫਾ ਦਿੱਤਾ ਹੈ। ਉਥੇ ਹੀ ਉਨ੍ਹਾਂ ਆਪਣੀਆਂ ਮੰਗਾਂ ਮਨੇਂ ਜਾਣ ਤੱਕ ਧਰਨਾ ਪਕੇ ਤੌਰ 'ਤੇ ਲਗਾਉਣ ਦੀ ਗੱਲ ਵੀ ਕਹਿ ਦਿੱਤੀ ਹੈ। -ਇਸ ਮੌਕੇ ਮੀਟਰ ਰੀਡਰ ਯੂਨੀਅਨ ਦੇ ਆਗੂ ਮੇਜ਼ਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ 1600 ਦੇ ਕਰੀਬ ਵਿਅਕਤੀ ਲੰਮੇ ਸਮੇਂ ਤੋਂ ਮੀਟਰ ਰੀਡਰ ਦਾ ਕੰਮ ਕਰ ਰਹੇ ਹਨ ਪਰ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਬਾਰੇ ਕਿਸੇ ਸਰਕਾਰ ਨੇ ਨਹੀਂ ਸੋਚਿਆ। ਪ੍ਰਾਈਵੇਟ ਕੰਪਨੀਆਂ ਉਨ੍ਹਾਂ ਦਾ ਸ਼ੋਸ਼ਣ ਕਰ ਰਹੀਆਂ ਹਨ ਜਿਹੜੀਆਂ ਸਰਕਾਰ ਤੋਂ ਪ੍ਰਤੀ ਵਿਅਕਤੀ 29000 ਰੁਪਏ ਚਾਰਜ ਕਰਦੀਆਂ ਪਰ ਮੀਟਰ ਰੀਡਰ ਨੂੰ ਸਿਰਫ 8000 ਦੇ ਕੇ ਆਪਣੇ ਢਿੱਡ ਭਰ ਰਹੀਆਂ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਸਾਹਮਣੇ ਚੋਣਾਂ ਤੋਂ ਪਹਿਲਾਂ ਆਪਣੀ ਮੰਗ ਰੱਖੀ ਸੀ ਜਿਨ੍ਹਾਂ ਸਰਕਾਰ ਬਣਨ ਉਪਰੰਤ ਪਹਿਲ ਦੇ ਅਧਾਰ 'ਤੇ ਪੂਰਤੀ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਉਨ੍ਹਾਂ ਦੀਆ ਮੰਗਾਂ ਦੀ ਪੂਰਤੀ ਇਸ ਸਰਕਾਰ ਨੇ ਵੀ ਪੂਰੀ ਨਹੀਂ ਕੀਤੀ ਹਾਲਾਂਕਿ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਵਿਸ਼ਵਾਸ ਦਿਵਾਇਆ ਸੀ ਜਿਸਦਾ ਉਨ੍ਹਾਂ ਕੋਲ ਸਬੂਤ ਵੀ ਹੈ। ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 32 IAS ਅਫਸਰਾਂ ਦੇ ਹੋਏ ਤਬਾਦਲੇ  ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਯਾਦ ਕਰਵਾ ਚੁੱਕੇ ਹਾਂ ਪਰ ਸਾਡੀ ਸੁਣਵਾਈ ਨਹੀਂ ਹੋਈ ਇਸ ਕਰਕੇ ਮਜਬੂਰਨ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਪਕੇ ਤੌਰ 'ਤੇ ਟੈਂਟ ਲਗਾ ਦਿੱਤਾ ਤੇ ਮੰਗਾਂ ਮੰਨਣ ਉਪਰੰਤ ਹੀ ਟੈਂਟ ਪੁੱਟਿਆ ਜਾਵੇਗਾ। ਉਨ੍ਹਾਂ ਚਿੱਪ ਵਾਲੇ ਮੀਟਰਾਂ 'ਤੇ ਬੋਲਦਿਆਂ ਕਿਹਾ ਇਸਦੀ ਮਾਰ ਸਾਡੇ 'ਤੇ ਤਾਂ ਪੈਣੀ ਹੈ ਪਰ ਆਮ ਲੋਕ ਵੀ ਨਹੀਂ ਬਚ ਸਕਦੇ ਇਸਦਾ ਵੀ ਉਹ ਵਿਰੋਧ ਕਰਦੇ ਹਨ। -PTC News


Top News view more...

Latest News view more...

PTC NETWORK