Thu, Dec 18, 2025
Whatsapp

ਮੋਹਾਲੀ ਸਾਈਬਰ ਸੈੱਲ ਵੱਲੋਂ ਬਜ਼ੁਰਗ ਲੋਕਾਂ ਨਾਲ ਠੱਗੀ ਮਾਰਨ ਵਾਲੇ 3 ਵਿਅਕਤੀ ਗ੍ਰਿਫਤਾਰ, ਪੜ੍ਹੋ ਖਬਰ

Reported by:  PTC News Desk  Edited by:  Jashan A -- August 28th 2019 02:45 PM
ਮੋਹਾਲੀ ਸਾਈਬਰ ਸੈੱਲ ਵੱਲੋਂ ਬਜ਼ੁਰਗ ਲੋਕਾਂ ਨਾਲ ਠੱਗੀ ਮਾਰਨ ਵਾਲੇ 3 ਵਿਅਕਤੀ ਗ੍ਰਿਫਤਾਰ, ਪੜ੍ਹੋ ਖਬਰ

ਮੋਹਾਲੀ ਸਾਈਬਰ ਸੈੱਲ ਵੱਲੋਂ ਬਜ਼ੁਰਗ ਲੋਕਾਂ ਨਾਲ ਠੱਗੀ ਮਾਰਨ ਵਾਲੇ 3 ਵਿਅਕਤੀ ਗ੍ਰਿਫਤਾਰ, ਪੜ੍ਹੋ ਖਬਰ

ਮੋਹਾਲੀ ਸਾਈਬਰ ਸੈੱਲ ਵੱਲੋਂ ਬਜ਼ੁਰਗ ਲੋਕਾਂ ਨਾਲ ਠੱਗੀ ਮਾਰਨ ਵਾਲੇ 3 ਵਿਅਕਤੀ ਗ੍ਰਿਫਤਾਰ, ਪੜ੍ਹੋ ਖਬਰ,ਮੋਹਾਲੀ: ਮੋਹਾਲੀ ਸਾਈਬਰ ਸੈੱਲ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਹਨਾਂ ਨੇ ਐਲ ਆਈ ਸੀ ਦੀ ਬਕਾਇਆ ਰਾਸ਼ੀ ਦੱਸ ਕੇ ਬਜ਼ੁਰਗ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। arrestਇਸ ਸਬੰਧੀ ਆਈ.ਪੀ ਐੱਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਮੋਹਾਲੀ ਵੱਲੋਂ ਦੱਸਿਆ ਗਿਆ ਹੈ ਕਿ ਕੁਝ ਅਣਪਛਾਤੇ ਵਿਅਕਤੀ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਦੇ ਲੋਕਾਂ ਨੂੰ ਟਾਰਗੇਟ ਬਣਾ ਕੇ ਉਹਨਾਂ ਨਾਲ ਠੱਗੀ ਮਾਰਦੇ ਸਨ। ਜਿਨ੍ਹਾਂ ਨੂੰ ਅੱਜ ਪੁਲਿਸ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਪੜ੍ਹੋ: ਵਿਪਨ ਸ਼ਰਮਾ ਕਤਲ ਕਾਂਡ ਮਾਮਲਾ: ਪੁਲਿਸ ਨੇ ਹਥਿਆਰਾਂ ਸਮੇਤ 2 ਹੋਰ ਗੈਂਗਸਟਰ ਦਬੋਚੇ arrestਮਿਲੀ ਜਾਣਕਾਰੀ ਮੁਤਾਬਕ ਰੁਪਿੰਦਰਦੀਪ ਕੌਰ ਸੋਹੀ ਉਪ ਕਪਤਾਨ ਪੁਲਿਸ ਸਾਈਬਰ ਸੈੱਲ ਨੇ ਆਪਣੀ ਟੀਮ ਸਮੇਤ ਦੋਸ਼ੀਆਂ ਦੇ ਸ਼ੱਕੀ ਟਿਕਾਣਿਆਂ 'ਤੇ ਦਿੱਲੀ ਵਿਖੇ ਰੇਡ ਕਰਕੇ ਆਨੰਦ ਮਿਸ਼ਰਾ, ਪ੍ਰਮੋਦ ਅਤੇ ਕਰਨ ਨੂੰ ਗ੍ਰਿਫਤਾਰ ਕੀਤਾ ਹੈ। arrestਇਹ ਦੋਸ਼ੀ ਆਪਣੇ ਗਿਰੋਹ ਨਾਲ ਨਾਲ ਮਿਲ ਕੇ ਦਿੱਲੀ ਵਿਖੇ ਏ.ਐਸ ਬਿਜਨਸ ਨਾਮ ਦੀ ਕੰਪਨੀ ਚਲਾ ਰਹੇ ਸਨ, ਜਿਥੋਂ ਬੈਠ ਕੇ ਇਹ ਬਜ਼ੁਰਗ ਲੋਕਾਂ ਨੂੰ ਟਾਰਗੇਟ ਬਣਾ ਕੇ ਠੱਗੀਆਂ ਮਾਰਦੇ ਸਨ। ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ। -PTC News


Top News view more...

Latest News view more...

PTC NETWORK
PTC NETWORK