Punjab Weather: ਸਾਵਣ ਪੰਜਾਬ 'ਚ ਧਮਾਕੇਦਾਰ ਆ ਗਿਆ ਹੈ। 5 ਘੰਟੇ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਦੀਆਂ ਗਲੀਆਂ ਪਾਣੀ ਨਾਲ ਭਰ ਗਈਆਂ ਹਨ। ਕਈ ਥਾਵਾਂ 'ਤੇ ਨੁਕਸਾਨ ਵੀ ਹੋਇਆ ਹੈ। ਲੁਧਿਆਣਾ ਵਿੱਚ ਫੈਕਟਰੀ ਦੀ ਕੰਧ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਟਿਊਬਵੈੱਲ 'ਤੇ ਬਣਿਆ ਲੋਹੇ ਦਾ ਸ਼ੈੱਡ ਡਿੱਗ ਗਿਆ। ਹੇਠਾਂ ਦੱਬਣ ਕਾਰਨ ਕਰੀਬ 5 ਲੋਕ ਜ਼ਖਮੀ ਹੋ ਗਏ। ਸ਼ੈੱਡ ਹੇਠਾਂ ਖੜ੍ਹੇ ਟਰੈਕਟਰ ਅਤੇ ਬਾਈਕ ਨੁਕਸਾਨੇ ਗਏ ਹਨ। ਇਸ ਦੇ ਨਾਲ ਹੀ ਬਰਸਾਤ ਕਾਰਨ ਜਨਤਾ ਨਗਰ ਦੀ ਸੜਕ ਧਸ ਗਈ।<iframe src=https://www.facebook.com/plugins/video.php?height=476&href=https://www.facebook.com/ptcnewsonline/videos/956768945651860/&show_text=true&width=476&t=0 width=476 height=591 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਜਲੰਧਰ 'ਚ ਤੇਜ਼ ਹਨੇਰੀ ਕਾਰਨ ਇਕ ਦਰੱਖਤ ਖੜ੍ਹੇ ਵਾਹਨ 'ਤੇ ਡਿੱਗ ਗਿਆ। ਦੱਸ ਦਈਏ ਕਿ ਹਾਦਸੇ ਦੌਰਾਨ ਕਾਰ ਵਿੱਚ ਕੋਈ ਵੀ ਸਵਾਰੀ ਨਹੀਂ ਸੀ। ਇਸ ਕਾਰਨ ਗੱਡੀ ਨੁਕਸਾਨੀ ਗਈ ਹੈ। ਦੂਜੇ ਪਾਸੇ ਸ਼ਹਿਰਾਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਕੱਢਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।<iframe src=https://www.facebook.com/plugins/video.php?height=314&href=https://www.facebook.com/ptcnewsonline/videos/1605840273271413/&show_text=true&width=560&t=0 width=560 height=429 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਮੌਸਮ ਵਿਭਾਗ ਅਨੁਸਾਰ 8 ਜੁਲਾਈ ਤੱਕ ਭਾਰੀ ਬਰਸਾਤ ਦਾ ਇਹੀ ਹਾਲ ਰਹੇਗਾ। ਮੌਸਮ ਵਿਭਾਗ ਨੇ 6 ਜੁਲਾਈ ਤੋਂ 8 ਜੁਲਾਈ ਤੱਕ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ।ਤਾਪਮਾਨ ਵਿੱਚ 6 ਤੋਂ 7 ਡਿਗਰੀ ਦੀ ਗਿਰਾਵਟਮੀਂਹ ਕਾਰਨ ਜਿੱਥੇ ਨਮੀ ਘੱਟ ਗਈ ਹੈ, ਉੱਥੇ ਹੀ ਤਾਪਮਾਨ ਵਿੱਚ ਵੀ ਕਾਫੀ ਗਿਰਾਵਟ ਆਈ ਹੈ। ਤਾਪਮਾਨ 6 ਤੋਂ 7 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਪਿਛਲੇ ਦਿਨੀਂ ਮਾਲਵੇ ਦੇ ਕੁਝ ਜ਼ਿਲ੍ਹਿਆਂ ਵਿੱਚ ਤਾਪਮਾਨ 40 ਤੋਂ 41 ਡਿਗਰੀ ਤੱਕ ਚੱਲ ਰਿਹਾ ਸੀ ਜਦੋਂ ਕਿ ਦੋਆਬਾ ਅਤੇ ਮਾਝੇ ਵਿੱਚ ਤਾਪਮਾਨ 37 ਤੋਂ 38 ਡਿਗਰੀ ਤੱਕ ਚੱਲ ਰਿਹਾ ਸੀ। ਹੁਣ ਇਹੀ ਤਾਪਮਾਨ 26 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਚੱਲ ਰਿਹਾ ਹੈ।ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 6 ਜੁਲਾਈ ਨੂੰ ਮਾਝੇ ਵਿੱਚ ਜ਼ਿਆਦਾਤਰ ਥਾਵਾਂ ’ਤੇ, ਦੁਆਬੇ ਵਿੱਚ ਹਰ ਥਾਂ ਅਤੇ ਮਾਲਵੇ ਵਿੱਚ ਜ਼ਿਆਦਾਤਰ ਥਾਵਾਂ ’ਤੇ ਮੀਂਹ ਪਵੇਗਾ।