Advertisment

ਯੂਕਰੇਨ ਸੰਕਟ ਨੂੰ ਲੈ ਕੇ ਐਮਪੀ ਤਿਵਾੜੀ ਨੇ ਆਪਣੀ ਹੀ ਸਰਕਾਰ ਘੇਰੀ

author-image
Ravinder Singh
Updated On
New Update
ਯੂਕਰੇਨ ਸੰਕਟ ਨੂੰ ਲੈ ਕੇ ਐਮਪੀ ਤਿਵਾੜੀ ਨੇ ਆਪਣੀ ਹੀ ਸਰਕਾਰ ਘੇਰੀ
Advertisment
ਚੰਡੀਗੜ੍ਹ : ਯੂਕਰੇਨ ਸੰਕਟ ਨੂੰ ਲੈ ਕੇ ਪੰਜਾਬ ਕਾਂਗਰਸ ਵਿੱਚ ਮੁੜ ਖਿੱਚੋਤਾਣ ਸ਼ੁਰੂ ਹੋ ਗਈ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਆਪਣੀ ਹੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਲਿਆ।
Advertisment
ਯੂਕਰੇਨ ਸੰਕਟ ਨੂੰ ਲੈ ਕੇ ਐਮਪੀ ਤਿਵਾੜੀ ਨੇ ਆਪਣੀ ਹੀ ਸਰਕਾਰ ਘੇਰੀਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ ਤੇ ਸੂਬਾ ਇੰਚਾਰਜ ਹਰੀਸ਼ ਚੌਧਰੀ ਉਤੇ ਸ਼ਬਦੀ ਵਾਰ ਕੀਤੇ ਅਤੇ ਯੂਕਰੇਨ ਸੰਕਟ ਨੂੰ ਲੈ ਕੇ ਨਿਖੇਧੀ ਕੀਤੀ। ਯੂਕਰੇਨ ਸੰਕਟ ਨੂੰ ਲੈ ਕੇ ਐਮਪੀ ਤਿਵਾੜੀ ਨੇ ਆਪਣੀ ਹੀ ਸਰਕਾਰ ਘੇਰੀਉਨ੍ਹਾਂ ਨੇ ਕਿਹਾ ਕਿ ਯੂਕਰੇਨ ਵਿੱਚ ਘਿਰੇ ਵਿਦਿਆਰਥੀਆਂ ਦੇ ਮੁੱਦੇ ਨੂੰ ਚੁੱਕਿਆ ਜਾਣਾ ਚਾਹੀਦਾ ਤਾਂ ਕਿ ਉਨ੍ਹਾਂ ਸੁਰੱਖਿਅਤ ਉਥੋਂ ਕੱਢਿਆ ਜਾ ਸਕੇ। ਤਿਵਾੜੀ ਨੇ ਕਿਹਾ ਰੂਸ ਵੱਲੋਂ ਕੀਤੇ ਗਏ ਹਮਲੇ ਕਾਰਨ ਪੰਜਾਬ ਦੇ ਵਿਦਿਆਰਥੀ ਖ਼ਤਰੇ ਵਿੱਚ ਹਨ ਤਾਂ ਚੰਨੀ, ਸਿੱਧੂ, ਜਾਖੜ ਅਤੇ ਚੌਧਰੀ ਕੀ ਕਰ ਰਹੇ ਹਨ। ਯੂਕਰੇਨ ਸੰਕਟ ਨੂੰ ਲੈ ਕੇ ਐਮਪੀ ਤਿਵਾੜੀ ਨੇ ਆਪਣੀ ਹੀ ਸਰਕਾਰ ਘੇਰੀਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਹੈਰਾਨੀ ਦੀ ਗੱਲ਼ ਹੈ ਕਿ ਕਾਂਗਰਸ ਦੇ ਇਹ ਆਗੂ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਨ ਤੇ ਨਾ ਉਨ੍ਹਾਂ ਦੀ ਆਵਾਜ਼ ਸੁਣੀ ਜਾ ਰਹੀ ਹੈ। ਬੱਚਿਆਂ ਦੀ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਕਾਂਗਰਸ ਦੇ ਸੰਸਦ ਮੈਂਬਰ ਦਾ ਟਵੀਟ ਸਪੱਸ਼ਟ ਸੰਕੇਤ ਦੇ ਰਿਹਾ ਹੈ ਕਿ ਵੋਟਾਂ ਭਾਵੇਂ ਖ਼ਤਮ ਹੋ ਗਈਆਂ ਹਨ ਪੰਜਾਬ ਵਿੱਚ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਅਜੇ ਖ਼ਤਮ ਨਹੀਂ ਹੋਇਆ ਹੈ। publive-image ਇਹ ਵੀ ਪੜ੍ਹੋ : ਸਾਬਕਾ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਸਿਹਤ ਵਿਗੜੀ, ਫੋਰਟਿਸ ਹਸਪਤਾਲ 'ਚ ਭਰਤੀ-
punjabinews latestnews congress punjabcongress election2022 mpmunishtiwari
Advertisment

Stay updated with the latest news headlines.

Follow us:
Advertisment