Fri, May 3, 2024
Whatsapp

ਕਿਸਾਨਾਂ ਲਈ ਅਹਿਮ ਫੈਸਲਾ, ਸਾਉਣੀ ਫਸਲਾਂ ਦੇ ਐਮ.ਐਸ.ਪੀ ਵਧਾਉਣ ਦੇ ਪ੍ਰਸਤਾਵ 'ਤੇ ਲੱਗੀ ਮੋਹਰ 

Written by  Joshi -- July 04th 2018 12:43 PM -- Updated: July 04th 2018 12:49 PM
ਕਿਸਾਨਾਂ ਲਈ ਅਹਿਮ ਫੈਸਲਾ, ਸਾਉਣੀ ਫਸਲਾਂ ਦੇ ਐਮ.ਐਸ.ਪੀ ਵਧਾਉਣ ਦੇ ਪ੍ਰਸਤਾਵ 'ਤੇ ਲੱਗੀ ਮੋਹਰ 

ਕਿਸਾਨਾਂ ਲਈ ਅਹਿਮ ਫੈਸਲਾ, ਸਾਉਣੀ ਫਸਲਾਂ ਦੇ ਐਮ.ਐਸ.ਪੀ ਵਧਾਉਣ ਦੇ ਪ੍ਰਸਤਾਵ 'ਤੇ ਲੱਗੀ ਮੋਹਰ 

ਕਿਸਾਨਾਂ ਲਈ ਅਹਿਮ ਫੈਸਲਾ, ਸਾਉਣੀ ਫਸਲਾਂ ਦੇ ਐਮ.ਐਸ.ਪੀ ਵਧਾਉਣ ਦੇ ਪ੍ਰਸਤਾਵ 'ਤੇ ਲੱਗੀ ਮੋਹਰ  MSP for Kharif crops increased by centre government ਅੱਜ ਬੁੱਧਵਾਰ ਨੂੰ ਜਿੱਥੇ ਪਹਿਲਾਂ ਹੀ ਆਸਾਰ ਜਤਾਏ ਜਾ ਰਹੇ ਸਨ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ, ਉਥੇ ਹੀ ਇਹ ਕਿਆਸ ਸੱਚ ਸਾਬਿਤ ਹੋਣ ਨਾਲ ਕਿਸਾਨਾਂ ਦੇ ਚਿਹਰੇ ਖਿੜ੍ਹਣਾ ਸੁਭਾਵਿਕ ਹੋ ਗਿਆ ਹੈ। ਅੱਜ ਕੇਂਦਰੀ ਕੈਬਨਿਟ ਦੀ ਬੈਠਕ 'ਚ 14 ਸਾਉਣੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧਾ ਕਰਨ ਦੇ ਪ੍ਰਸਤਾਵ 'ਤੇ ਮੋਹਰ ਲੱਗ ਚੁੱਕੀ ਹੈ। ਸਰਕਾਰ ਵੱਲੋਂ ਐੱਮ. ਐੱਸ. ਪੀ. 'ਚ 200 ਰੁਪਏ ਤੱਕ ਦਾ ਵਾਧਾ ਕੀਤਾ ਹੈ। MSP for Kharif crops increased by centre government ਦੱਸ ਦੇਈਏ ਕਿ ਝੋਨੇ ਦਾ ਸਰਕਾਰੀ ਖਰੀਦ ਮੁੱਲ 1,550 ਰੁਪਏ ਸੀ ਤੋਂ 200 ਰੁਪਏ ਵਧ ਕੇ 1,800 ਰੁਪਏ ਹੋ ਗਿਆ ਹੈ। ਜਦਕਿ ਗ੍ਰੇਡ 'ਏ' ਝੌਨੇ ਦਾ ਐੱਮ. ਐੱਸ. ਪੀ. ਪਹਿਲਾਂ 1,840 ਰੁਪਏ ਹੋ ਗਿਆ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਸਰਕਾਰ ਵੱਲੋਂ ਇਸ ਵਾਰ ਬਜਟ 'ਚ ਕਿਸਾਨਾਂ ਨੂੰ ਸਾਉਣੀ ਫਸਲਾਂ ਦੀ ਲਾਗਤ ਦਾ 50 ਫੀਸਦੀ ਵੱਧ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਵਾਅਦਾ ਕੀਤਾ ਗਿਆ ਸੀ। —PTC News


Top News view more...

Latest News view more...