Sun, Dec 7, 2025
Whatsapp

16 ਸਾਲਾ ਨਾਬਾਲਿਗ ਲੜਕੀ ਨਾਲ ਇਕ ਹੀ ਰਾਤ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਹੋਇਆ ਗੈਂਗਰੇਪ

Reported by:  PTC News Desk  Edited by:  Shanker Badra -- June 06th 2021 11:37 AM
16 ਸਾਲਾ ਨਾਬਾਲਿਗ ਲੜਕੀ ਨਾਲ ਇਕ ਹੀ ਰਾਤ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਹੋਇਆ ਗੈਂਗਰੇਪ

16 ਸਾਲਾ ਨਾਬਾਲਿਗ ਲੜਕੀ ਨਾਲ ਇਕ ਹੀ ਰਾਤ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਹੋਇਆ ਗੈਂਗਰੇਪ

ਮੁੰਬਈ  : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇਇਕ 16 ਸਾਲਾ ਨਾਬਾਲਿਗ ਲੜਕੀ ਨਾਲ ਇਕ ਹੀ ਰਾਤ ਵਿਚ ਤਿੰਨ ਵੱਖ-ਵੱਖ ਥਾਵਾਂ 'ਤੇ ਬਲਾਤਕਾਰ ਅਤੇ ਗੈਂਗਰੇਪ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੁਣ ਤੱਕ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ ਦੋ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਿਸ ਅਨੁਸਾਰ ਇਹ ਘਟਨਾ 31 ਮਈ ਅਤੇ 1 ਜੂਨ ਦੀ ਵਿਚਕਾਰਲੀ ਰਾਤ ਨੂੰ ਵਾਪਰੀ ਹੈ। 16 ਸਾਲਾ ਲੜਕੀ ਦੇ ਰਿਸ਼ਤੇਦਾਰਮੁੰਬਈ ਦੇ ਮਲਾਡ ਵੈਸਟ ਪੁਲਿਸ ਥਾਣੇ ਵਿੱਚ ਗੁੰਮਸ਼ੁਦੀ ਦੀ ਰਿਪੋਰਟ ਦਰਜ ਕਰਾਉਣ ਲਈ ਆਏ ਸਨ। ਕਿਉਂਕਿ ਲੜਕੀ ਨਾਬਾਲਿਗ ਸੀ, ਇਸ ਲਈ ਪੁਲਿਸ ਨੇ ਤੁਰੰਤ ਅਗਵਾ ਕਰਨ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। [caption id="attachment_503854" align="aligncenter" width="300"]Mumbai : 16-year-old girl gang-raped, Four arrested, two absconding 16 ਸਾਲਾ ਨਾਬਾਲਿਗ ਲੜਕੀ ਨਾਲ ਇਕ ਹੀ ਰਾਤ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਹੋਇਆ ਗੈਂਗਰੇਪ[/caption] ਪੜ੍ਹੋ ਹੋਰ ਖ਼ਬਰਾਂ : ਮਿਲਖਾ ਸਿੰਘ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡਿਆ 'ਤੇ ਉੱਡੀ ਅਫ਼ਵਾਹ , ਹਾਲਤ 'ਚ ਸੁਧਾਰ ਹਾਲਾਂਕਿ, ਅਗਲੀ ਦੁਪਹਿਰ ਲੜਕੀ ਖੁਦ ਆਪਣੇ ਘਰ ਪਰਤੀ। ਉਹ ਬਹੁਤ ਡਰੀ ਹੋਈ ਅਤੇ ਕਮਜ਼ੋਰ ਲੱਗ ਰਹੀ ਸੀ।  ਜਦੋਂ ਉਸ ਦੇ ਮਾਪਿਆਂ ਨੇ ਉਸ ਨੂੰ ਪੁੱਛਿਆ ਕਿ ਉਹ ਕਿੱਥੇ ਸੀ ਅਤੇ ਉਸ ਨਾਲ ਕੀ ਹੋਇਆ ਹੈ ਤਾਂ ਉਸਨੇ ਕੁਝ ਨਹੀਂ ਕਿਹਾ। ਇਸ ਤੋਂ ਬਾਅਦ ਮਹਿਲਾ ਪੁਲਿਸ ਅਧਿਕਾਰੀਆਂ ਦੀ ਟੀਮ ਲੜਕੀ ਕੋਲ ਪਹੁੰਚੀ। ਸ਼ੁਰੂ ਵਿਚ ਲੜਕੀ ਨੇ ਕੁਝ ਨਹੀਂ ਦੱਸਿਆ ਪਰ ਥੋੜ੍ਹੀ ਦੇਰ ਬਾਅਦ ਉਸਨੇ ਸਭ ਕੁਝ ਦੱਸਿਆ, ਜਿਸ ਨੂੰ ਸੁਣਦਿਆਂ ਹਰ ਕੋਈ ਹੈਰਾਨ ਰਹਿ ਗਿਆ। [caption id="attachment_503852" align="aligncenter" width="300"]Mumbai : 16-year-old girl gang-raped, Four arrested, two absconding 16 ਸਾਲਾ ਨਾਬਾਲਿਗ ਲੜਕੀ ਨਾਲ ਇਕ ਹੀ ਰਾਤ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਹੋਇਆ ਗੈਂਗਰੇਪ[/caption] ਪੁਲਿਸ ਨੇ ਦੱਸਿਆ ਕਿ ਲੜਕੀ ਦੇ ਇੰਸਟਾਗ੍ਰਾਮ ਉੱਤੇ ਕੁਝ ਦੋਸਤ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਜਨਮ ਦਿਨ ਦੀ ਪਾਰਟੀ ਕੀਤੀ ਸੀ। ਸਾਰੇ ਦੋਸਤ ਮਿੱਡ ਖੇਤਰ ਦੇ ਇੱਕ ਹੋਟਲ ਦੇ ਬਾਹਰ ਮਿਲੇ ਅਤੇ ਜਨਮ ਦਿਨ ਮਨਾਇਆ। ਇਸ ਤੋਂ ਬਾਅਦ ਕਾਰ 'ਤੇ ਹੀ ਕੇਕ ਕੱਟਿਆ ਗਿਆ। ਹਾਲਾਂਕਿ, ਇੰਸਟਾਗ੍ਰਾਮ ਦੇ 2  ਦੋਸਤਾਂ ਨੇ ਲੜਕੀ ਨੂੰ ਕਾਰ ਦੇ ਅੰਦਰ ਲਿਆ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਲੜਕੀ ਨੂੰ ਮਲਾਦ ਖੇਤਰ ਵਿਚ ਇਕ ਹੋਰ ਦੋਸਤ ਦੇ ਘਰ ਛੱਡ ਦਿੱਤਾ ਗਿਆ। ਇਥੇ ਵੀ ਇਕ ਦੋਸਤ ਨੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਲੜਕੀ ਆਪਣੇ ਘਰ ਨਹੀਂ ਗਈ ਅਤੇ ਇਕ ਹੋਰ ਦੋਸਤ ਦੇ ਘਰ ਗਈ, ਜਿੱਥੇ ਉਸ ਨਾਲ ਦੁਬਾਰਾ ਬਲਾਤਕਾਰ ਹੋਇਆ। [caption id="attachment_503851" align="aligncenter" width="300"]Mumbai : 16-year-old girl gang-raped, Four arrested, two absconding 16 ਸਾਲਾ ਨਾਬਾਲਿਗ ਲੜਕੀ ਨਾਲ ਇਕ ਹੀ ਰਾਤ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਹੋਇਆ ਗੈਂਗਰੇਪ[/caption] ਪੜ੍ਹੋ ਹੋਰ ਖ਼ਬਰਾਂ : ਮੋਦੀ ਸਰਕਾਰ ਨੇ ਟਵਿੱਟਰ ਨੂੰ ਦਿੱਤੀ ਆਖ਼ਰੀ ਚੇਤਾਵਨੀ, ਨਵੇਂ ਨਿਯਮ ਦੀ ਪਾਲਣਾ ਕਰੋ ਨਹੀਂ ਤਾਂ… ਇਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਅਤੇ ਸਮੂਹਿਕ ਜਬਰ ਜਨਾਹ ਦੇ ਦੋਸ਼ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੈ। ਪੁਲਿਸ ਨੇ ਦੱਸਿਆ ਕਿ ਸਾਰੇ ਲੋਕ ਇੰਸਟਾਗ੍ਰਾਮ ‘ਤੇ ਮਿਲੇ ਸਨ। ਪੁਲਿਸ ਅਨੁਸਾਰ ਦੋ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਬਲਾਤਕਾਰ ਨਹੀਂ ਕੀਤਾ ਪਰ ਇਹ ਲੋਕ ਵੀ ਉਥੇ ਮੌਜੂਦ ਸਨ।ਸਾਰੇ ਮੁਲਜ਼ਮਾਂ ਨੂੰ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਸਾਰਿਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਅਤੇ ਫਿਲਹਾਲ ਪੁਲਿਸ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੀ ਹੈ। -PTCNews


Top News view more...

Latest News view more...

PTC NETWORK
PTC NETWORK