ਮੁੱਖ ਖਬਰਾਂ

ਮਿਲਖਾ ਸਿੰਘ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡਿਆ 'ਤੇ ਉੱਡੀ ਅਫ਼ਵਾਹ , ਪਹਿਲਾਂ ਨਾਲੋਂ ਹਾਲਤ 'ਚ ਸੁਧਾਰ

By Shanker Badra -- June 05, 2021 2:06 pm -- Updated:Feb 15, 2021

ਚੰਡੀਗੜ੍ਹ : 'ਫਲਾਇੰਗ ਸਿੱਖ' ਦੇ ਨਾਂ ਨਾਲ ਮਸ਼ਹੂਰ ਹੋਏ ਮਿਲਖਾ ਸਿੰਘ ਦੀ ਮੌਤ ਬਾਰੇ ਸੋਸ਼ਲ ਮੀਡਿਆ 'ਤੇ ਇੱਕ ਖ਼ਬਰ ਖ਼ੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਿਖਿਆ ਹੈ ਕਿ 'ਫਲਾਇੰਗ ਸਿੱਖ' ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ ਹੈ ਪਰ ਇਹ ਖ਼ਬਰ ਅਫ਼ਵਾਹ ਹੈ। ਜਦੋਂ ਪੀਟੀਸੀ ਨਿਊਜ਼ ਦੀ ਟੀਮ ਨੇ ਇਸ ਦੀ ਪੜਤਾਲ ਕੀਤੀ ਤਾਂ ਇਹ ਖ਼ਬਰ ਝੂਠੀ ਨਿਕਲੀ। ਜਦਕਿ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਮਿਲਖਾ ਸਿੰਘ ਦੀ ਹਾਲਤ ਸਥਿਰ ਹੈ।

ਮਿਲਖਾ ਸਿੰਘ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡਿਆ 'ਤੇ ਉੱਡੀ ਅਫ਼ਵਾਹ , ਪਹਿਲਾਂ ਨਾਲੋਂ ਹਾਲਤ 'ਚ ਸੁਧਾਰ

ਪੜ੍ਹੋ ਹੋਰ ਖ਼ਬਰਾਂ : ਮੋਦੀ ਸਰਕਾਰ ਨੇ ਟਵਿੱਟਰ ਨੂੰ ਦਿੱਤੀ ਆਖ਼ਰੀ ਚੇਤਾਵਨੀ, ਨਵੇਂ ਨਿਯਮ ਦੀ ਪਾਲਣਾ ਕਰੋ ਨਹੀਂ ਤਾਂ…

ਕੋਵਿਡ -19 ਇਨਫੈਕਸ਼ਨ ਨਾਲ ਜੂਝ ਰਹੇ ਮਹਾਨ ਭਾਰਤੀ ਫ਼ਰਾਟਾ ਮਿਲਖਾ ਸਿੰਘ ਦੀ ਹਾਲਤ ਸਥਿਰ ਹੈ ਪਰ ਉਨ੍ਹਾਂ ਦੀ ਪਤਨੀ ਅਤੇ ਭਾਰਤ ਦੀ ਸਾਬਕਾ ਵਾਲੀਬਾਲ ਕਪਤਾਨ ਨਿਰਮਲ ਕੌਰ ਦੀ ਹਾਲਤ ਵਿਗੜ ਗਈ ਹੈ। ਪੀਜੀਆਈ ਦੇ PRO ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਮਿਲਖਾ ਸਿੰਘ ਪਹਿਲਾਂ ਨਾਲੋਂ ਬਿਹਤਰ ਅਤੇ ਸਥਿਰ ਹੈ। ਆਕਸੀਜਨ ਦਾ ਪੱਧਰ ਘਟਣ ਤੋਂ ਬਾਅਦ ਉਸਨੂੰ ਵੀਰਵਾਰ ਨੂੰ ਹਸਪਤਾਲ ਲਿਆਂਦਾ ਗਿਆ ਸੀ।

ਮਿਲਖਾ ਸਿੰਘ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡਿਆ 'ਤੇ ਉੱਡੀ ਅਫ਼ਵਾਹ , ਪਹਿਲਾਂ ਨਾਲੋਂ ਹਾਲਤ 'ਚ ਸੁਧਾਰ

ਦੱਸ ਦਈਏ ਕਿ ਉਨ੍ਹਾਂ ਦੀ ਹਾਲਤ ਕੱਲ ਨਾਲੋਂ ਅੱਜ ਬਿਹਤਰ ਅਤੇ ਸਥਿਰ ਹੈ। ਪੀਜੀਆਈ ਵਿਖੇ ਤਿੰਨ ਡਾਕਟਰਾਂ ਦੀ ਟੀਮ ਮਿਲਖਾ ਸਿੰਘ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੀ ਹੈ। ਮਿਲਖਾ ਦੀ 82 ਸਾਲਾ ਪਤਨੀ ਨਿਰਮਲ ਫੋਰਟਿਸ ਹਸਪਤਾਲ ਦੇ ਆਈਸੀਯੂ ਵਿੱਚ ਹੈ ਅਤੇ ਉਸਦੀ ਹਾਲਤ ਵਿਗੜ ਗਈ ਹੈ। ਹਸਪਤਾਲ ਨੇ ਕਿਹਾ, "ਨਿਰਮਲ ਕੌਰ ਦੀ ਹਾਲਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਵਧੀ ਹੈ।"

ਮਿਲਖਾ ਸਿੰਘ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡਿਆ 'ਤੇ ਉੱਡੀ ਅਫ਼ਵਾਹ , ਪਹਿਲਾਂ ਨਾਲੋਂ ਹਾਲਤ 'ਚ ਸੁਧਾਰ

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਮਿਲਖਾ ਸਿੰਘ ਦੀ ਹਾਲਤ ਜਾਣਨ ਲਈ ਬੁਲਾਇਆ ਸੀ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਸੀ। ਜਿਸ ਤੋਂ ਬਾਅਦ ਮਿਲਖਾ ਦੇ ਬੇਟੇ ਅਤੇ ਗੋਲਫਰ ਜੀਵ ਮਿਲਖਾ ਸਿੰਘ ਨੇ ਟਵੀਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਤੇ ਕਿਹਾ ਉਹ ਪੀਐੱਮ ਦੇ ਸ਼ੁੱਕਰਗੁਜ਼ਾਰ ਹਨ ਜਿਨ੍ਹਾਂ ਨੇ ਆਪਣੇ ਰੁਝੇਵਿਆਂ ’ਚੋਂ ਟਾਈਮ ਕੱਢ ਕੇ ਉਨ੍ਹਾਂ ਦੇ ਪਿਤਾ ਨੂੰ ਫੋਨ ਕੀਤਾ।

ਮਿਲਖਾ ਸਿੰਘ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡਿਆ 'ਤੇ ਉੱਡੀ ਅਫ਼ਵਾਹ , ਪਹਿਲਾਂ ਨਾਲੋਂ ਹਾਲਤ 'ਚ ਸੁਧਾਰ

ਦੱਸ ਦੇਈਏ ਕਿ 20 ਮਈ ਨੂੰ ਮਿਲਖਾ ਸਿੰਘ ਕੋਰੋਨਾ ਦੀ ਲਪੇਟ ਵਿੱਚ ਆ ਗਏ ਸੀ ਅਤੇ 24 ਮਈ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਜਿੱਥੋਂ ਉਸਨੂੰ 31 ਮਈ ਨੂੰ ਛੁੱਟੀ ਦੇ ਦਿੱਤੀ ਗਈ। ਵੀਰਵਾਰ ਨੂੰ ਅਚਾਨਕ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਣ ’ਤੇ ਪੀ.ਜੀ.ਆਈ. ਵਿਚ ਦਾਖ਼ਲ ਕਰਾਇਆ ਗਿਆ। ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਵੀ ਕੋਰੋਨਾ ਪੀੜਤ ਹੋਣ ਕਾਰਨ ਮੋਹਾਲੀ ਦੇ ਹਸਪਤਾਲ ਵਿਚ ਭਰਤੀ ਹਨ। ਆਕਸੀਜਨ ਦੀ ਮਾਤਰਾ ਘੱਟ ਹੋਣ ਕਾਰਨ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ।
-PTCNews

  • Share