Fri, May 3, 2024
Whatsapp

ਮੁੰਬਈ-ਨਾਗਪੁਰ ਮੁੱਖ ਮਾਰਗ 'ਤੇ ਟਰੱਕ-ਟੈਂਪੂ ਦੀ ਭਿਆਨਕ ਟੱਕਰ, 13 ਲੋਕਾਂ ਦੀ ਮੌਤ

Written by  Jashan A -- May 21st 2019 11:31 AM
ਮੁੰਬਈ-ਨਾਗਪੁਰ ਮੁੱਖ ਮਾਰਗ 'ਤੇ ਟਰੱਕ-ਟੈਂਪੂ ਦੀ ਭਿਆਨਕ ਟੱਕਰ, 13 ਲੋਕਾਂ ਦੀ ਮੌਤ

ਮੁੰਬਈ-ਨਾਗਪੁਰ ਮੁੱਖ ਮਾਰਗ 'ਤੇ ਟਰੱਕ-ਟੈਂਪੂ ਦੀ ਭਿਆਨਕ ਟੱਕਰ, 13 ਲੋਕਾਂ ਦੀ ਮੌਤ

ਮੁੰਬਈ-ਨਾਗਪੁਰ ਮੁੱਖ ਮਾਰਗ 'ਤੇ ਟਰੱਕ-ਟੈਂਪੂ ਦੀ ਭਿਆਨਕ ਟੱਕਰ, 13 ਲੋਕਾਂ ਦੀ ਮੌਤ,ਮਹਾਰਾਸ਼ਟਰ: ਤੇਜ਼ ਰਫਤਾਰ ਕਾਰਨ ਦੇਸ਼ 'ਚ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਉਥੇ ਹੀ ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲੇ ਵਿਚ ਮੁੰਬਈ-ਨਾਗਪੁਰ ਰਾਜਮਾਰਗ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ। [caption id="attachment_298171" align="aligncenter" width="300"]acci ਮੁੰਬਈ-ਨਾਗਪੁਰ ਮੁੱਖ ਮਾਰਗ 'ਤੇ ਟਰੱਕ-ਟੈਂਪੂ ਦੀ ਭਿਆਨਕ ਟੱਕਰ, 13 ਲੋਕਾਂ ਦੀ ਮੌਤ[/caption] ਮਿਲੀ ਜਾਣਕਾਰੀ ਮੁਤਾਬਕ ਮੁੰਬਈ-ਨਾਗਪੁਰ ਰਾਜਮਾਰਗ 'ਤੇ ਇਕ ਟਰੱਕ ਨੇ ਟੈਂਪੂ ਨੂੰ ਕੁਚਲ ਦਿੱਤਾ, ਜਿਸ ਨਾਲ 5 ਔਰਤਾਂ ਅਤੇ 2 ਬੱਚਿਆਂ ਸਮੇਤ 13 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ। ਹੋਰ ਪੜ੍ਹੋ:ਲੁਧਿਆਣਾ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਭਿਆਨਕ ਹਾਦਸੇ ਦੌਰਾਨ 4 ਲੋਕਾਂ ਦੀ ਮੌਤ,ਤਿੰਨ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ ਕਿ 5 ਔਰਤਾਂ ਅਤੇ 2 ਬੱਚਿਆਂ ਸਮੇਤ 13 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ। [caption id="attachment_298172" align="aligncenter" width="300"]acci ਮੁੰਬਈ-ਨਾਗਪੁਰ ਮੁੱਖ ਮਾਰਗ 'ਤੇ ਟਰੱਕ-ਟੈਂਪੂ ਦੀ ਭਿਆਨਕ ਟੱਕਰ, 13 ਲੋਕਾਂ ਦੀ ਮੌਤ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। -PTC News


Top News view more...

Latest News view more...