Wed, Apr 24, 2024
Whatsapp

ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਦੇਖਦਿਆਂ ਮੁੰਬਈ 'ਚ ਕੁਆਰੰਟੀਨ ਅਤੇ ਗੁਜਰਾਤ 'ਚ ਯਾਤਰੀਆਂ ਲਈ RT-PCR ਜ਼ਰੂਰੀ

Written by  Shanker Badra -- November 27th 2021 05:12 PM
ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਦੇਖਦਿਆਂ ਮੁੰਬਈ 'ਚ ਕੁਆਰੰਟੀਨ ਅਤੇ ਗੁਜਰਾਤ 'ਚ ਯਾਤਰੀਆਂ ਲਈ RT-PCR ਜ਼ਰੂਰੀ

ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਦੇਖਦਿਆਂ ਮੁੰਬਈ 'ਚ ਕੁਆਰੰਟੀਨ ਅਤੇ ਗੁਜਰਾਤ 'ਚ ਯਾਤਰੀਆਂ ਲਈ RT-PCR ਜ਼ਰੂਰੀ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਨੇ ਦੁਨੀਆ ਭਰ ਦੇ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਕਈ ਦੇਸ਼ਾਂ ਨੇ ਨਵੇਂ ਵੈਰੀਐਂਟ ਤੋਂ ਪ੍ਰਭਾਵਿਤ ਦੇਸ਼ਾਂ ਦੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ, ਜਦੋਂ ਕਿ ਕੁਝ ਨੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਕੁਆਰੰਟੀਨ ਨੂੰ ਲਾਜ਼ਮੀ ਕਰ ਦਿੱਤਾ ਹੈ। ਹੁਣ ਭਾਰਤ ਵਿੱਚ ਵੀ ਕੋਰੋਨਾ ਦੇ ਨਵੇਂ ਵੈਰੀਐਂਟ ਤੋਂ ਬਚਾਅ ਲਈ ਸਰਕਾਰ ਤੋਂ ਸਖ਼ਤ ਕਦਮ ਚੁੱਕਣ ਦੀ ਮੰਗ ਵੀ ਸ਼ੁਰੂ ਹੋ ਗਈ ਹੈ। [caption id="attachment_552870" align="aligncenter" width="275"] ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਦੇਖਦਿਆਂ ਮੁੰਬਈ 'ਚ ਕੁਆਰੰਟੀਨ ਅਤੇ ਗੁਜਰਾਤ 'ਚ ਯਾਤਰੀਆਂ ਲਈ RT-PCR ਜ਼ਰੂਰੀ[/caption] ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਦੇ ਨਵੇਂ ਵੈਰੀਐਂਟ ਤੋਂ ਪ੍ਰਭਾਵਿਤ ਦੇਸ਼ਾਂ ਲਈ ਉਡਾਣਾਂ 'ਤੇ ਪਾਬੰਦੀ ਲਗਾਈ ਜਾਵੇ। ਜਿਹੜੇ ਦੇਸ਼ ਕੋਰੋਨਾ ਦੇ ਇਸ ਨਵੇਂ ਰੂਪ ਤੋਂ ਪ੍ਰਭਾਵਿਤ ਹਨ, ਉਨ੍ਹਾਂ ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦੇਸ਼ ਵਿੱਚ ਕੋਰੋਨਾ ਦੇ ਸ਼ੁਰੂਆਤੀ ਮਾਮਲਿਆਂ ਦਾ ਜ਼ਿਕਰ ਕੀਤਾ ਹੈ। [caption id="attachment_552871" align="aligncenter" width="300"] ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਦੇਖਦਿਆਂ ਮੁੰਬਈ 'ਚ ਕੁਆਰੰਟੀਨ ਅਤੇ ਗੁਜਰਾਤ 'ਚ ਯਾਤਰੀਆਂ ਲਈ RT-PCR ਜ਼ਰੂਰੀ[/caption] ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਸੰਕਰਮਣ ਦਾ ਪਹਿਲਾ ਮਾਮਲਾ ਹਵਾਈ ਯਾਤਰਾ ਕਾਰਨ ਹੋਇਆ ਸੀ। ਉਨ੍ਹਾਂ ਨੇ ਕੋਰੋਨਾ ਦੌਰ ਦੀਆਂ ਮੁਸ਼ਕਿਲਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਦੇਸ਼ ਨੇ ਵੱਡੀ ਮੁਸ਼ਕਲ ਨਾਲ ਕੋਰੋਨਾ ਮਹਾਮਾਰੀ ਦੇ ਸੰਕਟ 'ਤੇ ਕਾਬੂ ਪਾਇਆ ਹੈ। ਸਾਨੂੰ ਕੋਰੋਨਾ ਦੇ ਨਵੇਂ ਰੂਪਾਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। [caption id="attachment_552868" align="aligncenter" width="290"] ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਦੇਖਦਿਆਂ ਮੁੰਬਈ 'ਚ ਕੁਆਰੰਟੀਨ ਅਤੇ ਗੁਜਰਾਤ 'ਚ ਯਾਤਰੀਆਂ ਲਈ RT-PCR ਜ਼ਰੂਰੀ[/caption] ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਅਫਰੀਕੀ ਦੇਸ਼ਾਂ ਤੋਂ ਕੋਰੋਨਾ ਦੇ ਨਵੇਂ ਰੂਪਾਂ ਦੇ ਖਤਰੇ ਦੇ ਮੱਦੇਨਜ਼ਰ ਅਸੀਂ ਮਾਹਿਰਾਂ ਨੂੰ ਸੁਝਾਅ ਦੇਣ ਲਈ ਕਿਹਾ ਹੈ। ਅਰਵਿੰਦ ਕੇਜਰੀਵਾਲ ਨੇ ਮਾਹਿਰਾਂ ਦੇ ਸਮੂਹ ਦੀ ਰਾਏ ਵੀ ਮੰਗੀ ਸੀ ਕਿ ਨਵੇਂ ਰੂਪਾਂ ਨਾਲ ਨਜਿੱਠਣ ਲਈ ਕੀ ਕਦਮ ਚੁੱਕਣੇ ਚਾਹੀਦੇ ਹਨ। [caption id="attachment_552867" align="aligncenter" width="300"] ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਦੇਖਦਿਆਂ ਮੁੰਬਈ 'ਚ ਕੁਆਰੰਟੀਨ ਅਤੇ ਗੁਜਰਾਤ 'ਚ ਯਾਤਰੀਆਂ ਲਈ RT-PCR ਜ਼ਰੂਰੀ[/caption] ਇਸ ਦੇ ਨਾਲ ਹੀ ਮੁੰਬਈ ਨਗਰ ਨਿਗਮ ਵੀ ਨਵੇਂ ਕੋਰੋਨਾ ਵੇਰੀਐਂਟ 'ਤੇ ਸਰਗਰਮ ਹੋ ਗਿਆ ਹੈ। ਬੀਐਮਸੀ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਕਿਹਾ ਕਿ ਜੋ ਲੋਕ ਦੱਖਣੀ ਅਫ਼ਰੀਕਾ ਤੋਂ ਆ ਰਹੇ ਹਨ ,ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾਵੇਗਾ ਅਤੇ ਵਾਇਰਸ ਪਾਏ ਜਾਣ ਤੋਂ ਬਾਅਦ ਜੀਨੋਮ ਸੀਕਵੈਂਸਿੰਗ ਕੀਤੀ ਜਾਵੇਗੀ। ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਕਿਹਾ ਕਿ ਕ੍ਰਿਸਮਸ ਆ ਰਹੀ ਹੈ ਅਤੇ ਦੁਨੀਆ ਭਰ ਤੋਂ ਲੋਕ ਆਪਣੇ ਪਰਿਵਾਰਾਂ ਨੂੰ ਮਿਲਣ ਮੁੰਬਈ ਆਉਂਦੇ ਹਨ। ਇਹ ਨਵਾਂ ਵੈਰੀਐਂਟ ਕਈ ਦੇਸ਼ਾਂ ਵਿੱਚ ਚਿੰਤਾ ਦਾ ਕਾਰਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਮਾਸਕ ਪਹਿਨਣੇ ਚਾਹੀਦੇ ਹਨ। [caption id="attachment_552869" align="aligncenter" width="300"] ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਦੇਖਦਿਆਂ ਮੁੰਬਈ 'ਚ ਕੁਆਰੰਟੀਨ ਅਤੇ ਗੁਜਰਾਤ 'ਚ ਯਾਤਰੀਆਂ ਲਈ RT-PCR ਜ਼ਰੂਰੀ[/caption] ਇਸ ਦੇ ਨਾਲ ਹੀ ਨਵੇਂ ਵੇਰੀਐਂਟ ਦੀ ਚਿੰਤਾ ਤੋਂ ਬਾਅਦ ਗੁਜਰਾਤ ਸਰਕਾਰ ਨੇ ਰਾਜ ਦੇ ਹਵਾਈ ਅੱਡੇ 'ਤੇ ਉਤਰਨ ਵਾਲੇ ਕੁਝ ਦੇਸ਼ਾਂ ਦੇ ਯਾਤਰੀਆਂ ਲਈ ਆਰਟੀ-ਪੀਸੀਆਰ ਜ਼ਰੂਰੀ ਕਰ ਦਿੱਤਾ ਹੈ। ਗੁਜਰਾਤ ਸਰਕਾਰ ਦੇ ਅਨੁਸਾਰ, ਯੂਰਪ, ਯੂਨਾਈਟਿਡ ਕਿੰਗਡਮ, ਬ੍ਰਾਜ਼ੀਲ, ਦੱਖਣੀ ਅਫਰੀਕਾ, ਬੰਗਲਾਦੇਸ਼, ਬੋਤਸਵਾਨਾ, ਚੀਨ, ਮਾਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਹਾਂਗਕਾਂਗ ਤੋਂ ਆਉਣ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਕੋਰੋਨਾ ਦੀ ਨੈਗੇਟਿਵ RT-PCR ਰਿਪੋਰਟ ਦਿਖਾਉਣੀ ਜ਼ਰੂਰੀ ਹੋਵੇਗੀ। -PTCNews


Top News view more...

Latest News view more...