ਮੁੱਖ ਖਬਰਾਂ

ਮੂਸੇਵਾਲਾ ਦੇ ਕਤਲ ਨਾਲ ਬਾਲੀਵੁੱਡ ਸਦਮੇ 'ਚ, ਪੰਜਾਬ 'ਚ ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲ

By Riya Bawa -- May 30, 2022 12:34 pm -- Updated:May 30, 2022 12:36 pm

Sidhu Moosewala Death: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਤੋਂ ਬਾਲੀਵੁੱਡ ਅਤੇ ਸੰਗੀਤ ਜਗਤ ਸੋਗ 'ਚ ਹੈ। ਮਾਨਸਾ ਦੇ ਪਿੰਡ ਜਵਾਹਰਕੇ 'ਚ ਮੂਸੇਵਾਲਾ ਦੇ ਕਤਲ 'ਤੇ ਬਾਲੀਵੁੱਡ ਸਿਤਾਰੇ ਅਜੇ ਦੇਵਗਨ, ਕੰਗਨਾ ਰਣੌਤ, ਜ਼ਰੀਨ ਖਾਨ, ਸ਼ਰਦ ਕੇਲਕਰ, ਕਾਮੇਡੀਅਨ ਕਪਿਲ ਸ਼ਰਮਾ, ਗਾਇਕਾ ਹਰਸ਼ਦੀਪ ਕੌਰ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਦਿਲਜੀਤ ਦੋਸਾਂਝ, ਬੱਬੂ ਮਾਨ, ਐਮੀ ਵਿਰਕ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 Sidhu Moosewala Death

AK-47 ਨਾਲ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਗੈਵੀ ਸੰਧੂ ਸਮੇਤ ਕਈ ਕਲਾਕਾਰਾਂ ਨੇ ਵੀ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਹਨ।

 Sidhu Moosewala Death

ਸਿੱਧੂ ਮੂਸੇਵਾਲਾ ਸਿਰਫ 28 ਸਾਲ ਦੀ ਉਮਰ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਿਖਰ 'ਤੇ ਪਹੁੰਚ ਗਏ ਸਨ। ਪੰਜਾਬ ਅਤੇ ਦੇਸ਼ ਭਰ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਸੀ। ਅਜਿਹੇ 'ਚ ਉਨ੍ਹਾਂ ਦੇ ਕਤਲ ਨੇ ਪੂਰੀ ਫਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਾਰੇ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।

ਮੂਸੇਵਾਲਾ ਦੇ ਕਤਲ 'ਤੇ ਬਾਲੀਵੁੱਡ ਸਿਤਾਰਿਆਂ ਨੇ ਪ੍ਰਗਟਾਇਆ ਦੁੱਖ 

ajay devgn

ਸੰਗੀਤਕਾਰ ਸਲੀਮ ਮਰਚੈਂਟ, ਵਿਸ਼ਾਲ ਡਡਲਾਨੀ, ਫਿਲਮ ਆਲੋਚਕ ਕੇਆਰਕੇ ਤੋਂ ਇਲਾਵਾ ਕ੍ਰਿਕਟਰ ਸ਼ਿਖਰ ਧਵਨ ਅਤੇ ਕ੍ਰਿਕਟਰ ਸਿਆਸਤਦਾਨ ਹਰਭਜਨ ਸਿੰਘ ਨੇ ਵੀ ਮੂਸੇਵਾਲਾ ਦੇ ਕਤਲ 'ਤੇ ਅਫਸੋਸ ਪ੍ਰਗਟ ਕੀਤਾ ਹੈ। ਪੰਜਾਬ ਨਾਲ ਜੁੜੇ ਕਈ ਕਲਾਕਾਰਾਂ ਨੇ ਮੂਸੇਵਾਲਾ ਦੀ ਘਟੀ ਸੁਰੱਖਿਆ 'ਤੇ ਸਵਾਲ ਉਠਾਉਂਦੇ ਹੋਏ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਚਿੰਤਾ ਪ੍ਰਗਟਾਈ ਹੈ।

ammy virk

ਪੰਜਾਬੀ ਇੰਡਸਟਰੀ ਤੋਂ ਲੈ ਕੇ ਪੰਜਾਬ ਦੀ ਸਿਆਸਤ 'ਚ ਹਰ ਕੋਈ ਮੂਸੇਵਾਲਾ ਦੀ ਮੌਤ ਤੋਂ ਦੁਖੀ ਹਨ। ਹਰ ਕੋਈ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਗਾਇਕ ਮਨਕੀਰਤ ਔਲਖ ਨੇ ਫੇਸਬੁੱਕ ਸਟੋਰੀ 'ਚ ਮੂਸੇਵਾਲਾ ਦੀ ਤਸਵੀਰ ਕੀਤੀ ਸ਼ੇਅਰ ਲਿਖਿਆ- ਵਾਹਿਗੁਰੂ।

sidhu

ਇਹ ਵੀ ਪੜ੍ਹੋ: ਪੰਜਾਬੀ ਗੀਤਾਂ ਨੇ ਜਿੱਤੇ ਦਿਲ... ਸਿਆਸਤ 'ਚ ਅਜ਼ਮਾਇਆ ਹੱਥ , ਜਾਣੋ ਕੌਣ ਸੀ ਸਿੱਧੂ ਮੂਸੇਵਾਲਾ?

ਪੰਜਾਬੀ ਗਾਇਕ, ਅਦਾਕਾਰਾ ਅਤੇ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਵੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਖ਼ਬਰ ਤੋਂ ਸਦਮੇ ਵਿੱਚ ਹੈ। ਉਨ੍ਹਾਂ ਨੇ ਇਸ ਘਟਨਾ 'ਤੇ ਟਵੀਟ ਕੀਤਾ ਹੈ। ਸ਼ਹਿਨਾਜ਼ ਗਿੱਲ ਨੇ ਪੰਜਾਬੀ ਵਿੱਚ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ, ''ਇਸ ਤੋਂ ਵੱਡਾ ਦੁੱਖ ਇਸ ਦੁਨੀਆ 'ਚ ਕੋਈ ਨਹੀਂ ਹੋ ਸਕਦਾ ਕਿ ਜੇਕਰ ਕਿਸੇ ਦੀ ਜਵਾਨ ਧੀ ਜਾਂ ਪੁੱਤਰ ਇਸ ਦੁਨੀਆ ਤੋਂ ਚਲੇ ਜਾਣ। ਵਾਹ ਗੁਰੂ ਮੇਹਰ ਕਰਨਾ।'' ਸੁਰੱਖਿਆ ਨੂੰ ਇਕ ਦਿਨ ਪਹਿਲਾਂ ਹਟਾ ਦਿੱਤਾ ਗਿਆ ਸੀ।

-PTC News

  • Share