Tue, Apr 23, 2024
Whatsapp

ਨਵਜੋਤ ਸਿੱਧੂ ਨੂੰ ਪਿਛਲੇ ਤਿੰਨ ਦਿਨਾਂ ਤੋਂ ਲੱਭ ਰਹੀ ਹੈ ਬਿਹਾਰ ਪੁਲਿਸ

Written by  Shanker Badra -- June 20th 2020 11:26 AM -- Updated: June 20th 2020 08:18 PM
ਨਵਜੋਤ ਸਿੱਧੂ ਨੂੰ ਪਿਛਲੇ ਤਿੰਨ ਦਿਨਾਂ ਤੋਂ ਲੱਭ ਰਹੀ ਹੈ ਬਿਹਾਰ ਪੁਲਿਸ

ਨਵਜੋਤ ਸਿੱਧੂ ਨੂੰ ਪਿਛਲੇ ਤਿੰਨ ਦਿਨਾਂ ਤੋਂ ਲੱਭ ਰਹੀ ਹੈ ਬਿਹਾਰ ਪੁਲਿਸ

ਨਵਜੋਤ ਸਿੱਧੂ ਨੂੰ ਪਿਛਲੇ ਤਿੰਨ ਦਿਨਾਂ ਤੋਂ ਲੱਭ ਰਹੀ ਹੈ ਬਿਹਾਰ ਪੁਲਿਸ:ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰਬਿਹਾਰ ਪੁਲਿਸ ਪਿਛਲੇ ਪਿਛਲੇ ਤਿੰਨ ਦਿਨਾਂ ਤੋਂ ਲੱਭ ਰਹੀ ਹੈ ਤੇ ਅੱਜ ਵੀ ਬਿਹਾਰ ਪੁਲਿਸ ਦੀ ਟੀਮ ਅੰਮ੍ਰਿਤਸਰ ਵਿਚ ਉਸ ਦੇ ਘਰ ਪਹੁੰਚੀ ਹੈ। ਪੁਲਿਸ ਟੀਮ 3 ਦਿਨ ਤੋਂ ਸਿੱਧੂ ਦੇ ਘਰ ਦੇ ਬਾਹਰ ਹੈ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਦਰਅਸਲ 'ਚ ਬਿਹਾਰ ਪੁਲਿਸ ਦੇ ਦੋ ਸਬ ਇੰਸਪੈਕਟਰ ਨਵਜੋਤ ਸਿੱਧੂ ਦੇ ਘਰ ਸੰਮਨ ਤਾਮੀਲ ਕਰਵਾਉਣ ਲਈ ਪੁੱਜੇ ਹਨ ਪਰ ਨਾਂ ਤਾਂ ਸਿੱਧੂ ਅਤੇ ਨਾਂ ਹੀ ਉਨ੍ਹਾਂ ਦੇ ਪੀ ਏ ਇਨ੍ਹਾਂ ਨੂੰ ਪ੍ਰਾਪਤ ਕਰ ਰਹੇ ਹਨ। ਜਿਸ ਕਰਕੇ ਬਿਹਾਰ ਪੁਲਿਸ ਦੇ ਮੁਲਾਜ਼ਮਾਂ ਨੇ ਇਥੇ ਡੇਰੇ ਲਗਾਏ ਹੋਏ ਹਨ। ਇਨ੍ਹਾਂ 2 ਪੁਲਿਸ ਸਬ ਇੰਸਪੈਕਟਰਾਂ ਨੇ ਦੱਸਿਆ ਕਿ 2019 ਦੀਆਂ ਚੌਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਬਿਹਾਰ 'ਚ ਆਦਰਸ਼ ਚੌਣ ਜ਼ਾਬਤਾ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਵਿਰੋਧੀ ਨੇਤਾ ਖਿਲਾਫ ਗੈਰ ਲੋਕਤੰਤਰੀ ਭਾਸ਼ਾ ਦਾ ਇਸਤੇਮਾਲ ਕੀਤਾ ਸੀ, ਜਿਸ ਕਾਰਨ ਪ੍ਰਾਪਤ ਸ਼ਿਕਾਇਤ 'ਤੇ ਬਿਹਾਰ ਪੁਲਿਸ ਨੇ ਦਫ਼ਾ 188 ਅਧੀਨ ਤੇ ਹੋਰ ਧਾਰਾ ਤਹਿਤ ਪਰਚਾ ਦਰਜ ਕੀਤਾ ਸੀ। [caption id="attachment_412845" align="aligncenter" width="300"]Navjot Sidhu News : Bihar Police summons and searching Navjot Sidhu ਨਵਜੋਤ ਸਿੱਧੂ ਨੂੰ ਪਿਛਲੇ ਤਿੰਨ ਦਿਨਾਂ ਤੋਂ ਲੱਭ ਰਹੀ ਹੈ ਬਿਹਾਰ ਪੁਲਿਸ[/caption] ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਅੱਜ ਪੀ ਏ ਤੱਕ ਪਹੁੰਚ ਕੀਤੀ ਗਈ ਪਰ ਉਨ੍ਹਾਂ ਨੇ ਕਿਹਾ ਕਿਨਵਜੋਤ ਸਿੱਧੂ ਘਰ ਨਹੀਂ ਹਨ ਅਤੇ ਉਨ੍ਹਾਂ ਦੇ ਹੁਕਮਾਂ ਤੋਂ ਬਿਨ੍ਹਾਂ ਇਸ ਨੂੰ ਪ੍ਰਾਪਤ ਨਹੀ ਕਰ ਸਕਦੇ। ਉਨ੍ਹਾਂ  ਇਹ ਵੀ ਦੱਸਿਆ ਕਿ ਅੱਜ ਨੋਟਿਸ ਦੀ ਕਾਪੀ ਪੀ ਏ ਨੂੰ ਦੇ ਦਿੱਤੀ ਹੈ ਪਰ ਉਸ ਨੇ ਪ੍ਰਾਪਤ ਕਰਨ ਕੇ ਦਸਤਕ ਨਹੀ ਕੀਤੇ। ਉਹ ਦਸੰਬਰ ਵਿੱਚ ਵੀ ਸੰਮਨ ਤਾਮੀਲ ਕਰਵਾਉਣ ਆਏ ਸਨ ਪਰ ਉਸ ਸਮੇਂ ਵੀ ਬੇਰੰਗ ਵਾਪਸ ਜਾਣਾ ਪਿਆ ਸੀ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਸੀ ਇਥੇ ਜਮਾਨਤ ਦੇ ਸਕਦੇ ਹਾਂ ਪਰ ਉਹ ਸਾਡੇ ਸਾਹਮਣੇ ਹੀ ਨਹੀ ਆ ਰਹੇ , ਉਸ ਤਰਾਂ ਨਿਯਮਾਂ ਮੁਤਾਬਕ ਇਨ੍ਹਾਂ ਨੂੰ ਸਬੰਧਤ ਥਾਣੇ ਅਦਾਲਤ 'ਚ ਪੇਸ਼ ਹੋਣਾ ਪਵੇਗਾ। ਪੁਲਿਸ ਮੁਤਾਬਕ ਨਵਜੋਤ ਸਿੰਘ ਸਿੱਧੂ ਕਾਂਗਰਸ ਵੱਲੋ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਿਹਾਰ ਚੋਣ ਪ੍ਰਚਾਰ ਕਰਨ ਗਏ ਸਨ। ਹੁਣ ਉਹ ਇਸ ਮਸਲਾ ਆਪਣੇ ਉੱਚ ਅਧਿਕਾਰੀ ਦੇ ਨੋਟਿਸ ਵਿੱਚ ਲਿਆ ਰਹੇ ਹਨ ਤੇ ਅਗਲੇ ਹੁਕਮਾਂ ਦੀ ਉਡੀਕ ਕਰ ਰਹੇ ਹਨ। -PTCNews


Top News view more...

Latest News view more...