ਕੇਜਰੀਵਾਲ ਦੇ ਘਰ ਬਾਹਰ ਗੈਸਟ ਟੀਚਰਾਂ ਵੱਲੋਂ ਦਿੱਤੇ ਧਰਨੇ 'ਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ
ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਗੈਸਟ ਟੀਚਰਾਂ ਵੱਲੋਂ ਦਿੱਤੇ ਧਰਨੇ ਵਿੱਚ ਸ਼ਾਮਲ ਹੋਏ। ਦੱਸ ਦੇਈਏ ਕਿ ਦਿੱਲੀ ਸਰਕਾਰ ਤੋਂ ਗੈਸਟ ਟੀਚਰ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇੱਥੇ 22,000 ਗੈਸਟ ਟੀਚਰ ਬੰਧੂਆ ਮਜ਼ਦੂਰਾਂ ਵਜੋਂ ਕੰਮ ਕਰ ਰਹੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪਿਛਲੇ ਮਹੀਨੇ ਪੰਜਾਬ ਦੇ ਮੋਹਾਲੀ 'ਚ ਠੇਕੇ 'ਤੇ ਰੱਖੇ ਅਧਿਆਪਕਾਂ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਅਰਵਿੰਦ ਕੇਜਰੀਵਾਲ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ, "ਪੰਜਾਬ ਵਿੱਚ ਲੋਕਾਂ ਨੂੰ ਲੁਭਾਉਣ ਲਈ ਤੁਹਾਨੂੰ ਪਹਿਲਾਂ ਆਪਣੇ ਸੂਬੇ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ।" 27 ਨਵੰਬਰ ਨੂੰ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੋਹਾਲੀ ਵਿੱਚ ਠੇਕੇ 'ਤੇ ਰੱਖੇ ਅਧਿਆਪਕਾਂ ਦੇ ਧਰਨੇ ਵਿੱਚ ਸ਼ਾਮਲ ਹੋਏ ਸਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਪ੍ਰਦਰਸ਼ਨਕਾਰੀ ਅਧਿਆਪਕਾਂ ਦੇ ਨਾਲ ਨਾਰੇਬਾਜ਼ੀ ਕਰ ਰਹੇ ਹਨ।
ਨਵਜੋਤ ਸਿੱਧੂ ਨੇ ਟਵੀਟ ਕੀਤਾ, 'ਦਿੱਲੀ ਦਾ ਸਿੱਖਿਆ ਮਾਡਲ ਕੰਟਰੈਕਟ ਮਾਡਲ ਹੈ। ਦਿੱਲੀ ਵਿੱਚ 1031 ਸਰਕਾਰੀ ਸਕੂਲ ਹਨ ਜਦਕਿ ਸਿਰਫ਼ 196 ਸਕੂਲਾਂ ਵਿੱਚ ਪ੍ਰਿੰਸੀਪਲ ਹਨ। ਅਧਿਆਪਕਾਂ ਦੀਆਂ 45% ਅਸਾਮੀਆਂ ਖਾਲੀ ਹਨ ਤੇ 22,000 ਗੈਸਟ ਟੀਚਰਾਂ ਨੂੰ ਡੇਲੀ ਵੇਜ਼ ਦੇ ਕੇ ਸਰਕਾਰੀ ਸਕੂਲ ਚਲਾਏ ਜਾ ਰਹੇ ਹਨ, ਹਰ 15 ਦਿਨਾਂ ਬਾਅਦ ਠੇਕੇ ਰੀਨਿਊ ਕੀਤੇ ਜਾਂਦੇ ਹਨ। ਕੇਜਰੀਵਾਲ ਨੇ ਅਧਿਆਪਕਾਂ ਲਈ ਤਬਾਦਲਾ ਨੀਤੀ ਲਾਗੂ ਕਰਨ ਦਾ ਵੀ ਵਾਅਦਾ ਕੀਤਾ ਸੀ ਅਤੇ ਪਾਰਟੀ ਦੇ ਸੱਤਾ ਵਿੱਚ ਆਉਣ 'ਤੇ ਉਨ੍ਹਾਂ ਨੂੰ ਨਕਦ ਰਹਿਤ ਮੈਡੀਕਲ ਇਲਾਜ ਸਹੂਲਤਾਂ ਦਾ ਭਰੋਸਾ ਦਿੱਤਾ ਸੀ। ਸਿੱਧੂ ਨੇ ਕਈ ਟਵੀਟਸ ਵਿੱਚ ਲਿਖਿਆ, 'ਸਾਲ 2015 ਵਿੱਚ ਦਿੱਲੀ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਸਨ ਪਰ 2021 ਵਿੱਚ 19,907 ਅਸਾਮੀਆਂ ਖਾਲੀ ਹਨ। ਜਦਕਿ ‘ਆਪ’ ਸਰਕਾਰ ਗੈਸਟ ਲੈਕਚਰਾਰਾਂ ਰਾਹੀਂ ਖਾਲੀ ਅਸਾਮੀਆਂ ਭਰ ਰਹੀ ਹੈ।Delhi | Punjab Congress Chief Navjot Singh Sidhu joins Delhi government guest teachers who are holding a protest over their demand for permanent jobs outside the residence of CM Arvind Kejriwal pic.twitter.com/SnrpXLPH0D — ANI (@ANI) December 5, 2021