Tue, May 14, 2024
Whatsapp

Tokyo Olympics : ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਟੋਕੀਓ ਓਲੰਪਿਕ ਵਿੱਚ ਰਚਿਆ ਇਤਿਹਾਸ

Written by  Shanker Badra -- August 07th 2021 05:34 PM -- Updated: August 07th 2021 06:14 PM
Tokyo Olympics : ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਟੋਕੀਓ ਓਲੰਪਿਕ ਵਿੱਚ ਰਚਿਆ ਇਤਿਹਾਸ

Tokyo Olympics : ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਟੋਕੀਓ ਓਲੰਪਿਕ ਵਿੱਚ ਰਚਿਆ ਇਤਿਹਾਸ

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ (Neeraj Chopra ) ਨੇ ਟੋਕੀਓ ਓਲੰਪਿਕ 2020 ਵਿੱਚ ਜੈਵਲਿਨ ਥ੍ਰੋਅ (Javelin Throw) ਫਾਈਨਲ ਵਿੱਚ ਸੋਨ ਤਗ਼ਮਾ ਜਿੱਤ (Tokyo Olympics 2020 )ਕੇ ਇਤਿਹਾਸ ਰਚਿਆ ਹੈ। [caption id="attachment_521431" align="aligncenter" width="300"]Tokyo Olympics 2020: Javelin thrower Neeraj Chopra wins Gold for India Tokyo Olympics : ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਟੋਕੀਓ ਓਲੰਪਿਕ ਵਿੱਚ ਰਚਿਆ ਇਤਿਹਾਸ[/caption] ਨੀਰਜ ਚੋਪੜਾ ਅਥਲੈਟਿਕਸ ਵਿੱਚ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਹਨ।ਜੈਵਲਿਨ ਥ੍ਰੋਅ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਇੰਨਾ ਹੀ ਨਹੀਂ ਇਹ ਅਥਲੈਟਿਕਸ ਵਿੱਚ ਭਾਰਤ ਦਾ ਪਹਿਲਾ ਤਗ਼ਮਾ ਹੈ। ਜੈਵਲਿਨ ਥ੍ਰੋਅ ਫਾਈਨਲ (Javelin throw final) ਵਿੱਚ ਨੀਰਜ ਚੋਪੜਾ ਸ਼ੁਰੂ ਤੋਂ ਹੀ ਸਭ ਤੋਂ ਅੱਗੇ ਸੀ। [caption id="attachment_521434" align="aligncenter" width="300"] Tokyo Olympics : ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਟੋਕੀਓ ਓਲੰਪਿਕ ਵਿੱਚ ਰਚਿਆ ਇਤਿਹਾਸ[/caption] ਉਸਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 87.03 ਮੀਟਰ ਦੀ ਦੂਰੀ ਤੈਅ ਕੀਤੀ। ਦੂਜੀ ਵਾਰ ਉਸਨੇ 87.58 ਦੀ ਦੂਰੀ ਤੈਅ ਕੀਤੀ। ਇਸਦੇ ਨਾਲ ਉਸਨੇ ਜੈਵਲਿਨ ਨੂੰ ਉਸਦੇ ਯੋਗਤਾ ਰਿਕਾਰਡ ਤੋਂ ਬਹੁਤ ਦੂਰ ਸੁੱਟ ਦਿੱਤਾ ਹੈ। ਨੀਰਜ ਚੋਪੜਾ ਨੇ ਫਾਈਨਲ ਮੈਚ ਵਿੱਚ 87.58 ਮੀਟਰ ਜੈਵਲਿਨ ਥ੍ਰੋਅ ਵਿੱਚ ਸੋਨ ਤਗਮਾ ਜਿੱਤਿਆ ਹੈ। [caption id="attachment_521435" align="aligncenter" width="300"] Tokyo Olympics : ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਟੋਕੀਓ ਓਲੰਪਿਕ ਵਿੱਚ ਰਚਿਆ ਇਤਿਹਾਸ[/caption] ਇਸਦੇ ਨਾਲ ਉਸਨੇ ਅਥਲੈਟਿਕਸ ਵਿੱਚ ਓਲੰਪਿਕ ਤਗ਼ਮਾ ਜਿੱਤਣ ਲਈ ਭਾਰਤ ਦੀ 100 ਸਾਲ ਤੋਂ ਵੱਧ ਉਡੀਕ ਨੂੰ ਖਤਮ ਕਰ ਦਿੱਤਾ ਹੈ। ਟੋਕੀਓ ਓਲੰਪਿਕ 2020 ਵਿੱਚ ਇਹ ਭਾਰਤ ਦਾ ਪਹਿਲਾ ਸੋਨ ਅਤੇ ਸੱਤਵਾਂ ਤਮਗਾ ਹੈ। 2008 ਦੇ ਬੀਜਿੰਗ ਓਲੰਪਿਕ ਤੋਂ ਬਾਅਦ ਭਾਰਤ ਦਾ ਇਹ ਪਹਿਲਾ ਸੋਨ ਤਮਗਾ ਹੈ। -PTCNews


Top News view more...

Latest News view more...