ਧੀ ਜੰਮਣ 'ਤੇ ਪਰਿਵਾਰ ਨੂੰ ਚੜ੍ਹਿਆ ਗੋਡੇ-ਗੋਡੇ ਚਾਅ, ਇੰਝ ਕੀਤਾ ਸਵਾਗਤ
ਫਤਿਹਗੜ੍ਹ ਸਾਹਿਬ: ਅੱਜ ਦੇ ਸਮੇਂ 'ਚ ਜਿਥੇ ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ ਘੱਟ ਰਹੀ ਹੈ ਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ 'ਚ ਮਾਰ ਦਿੱਤਾ ਜਾਂਦਾ ਹੈ। ਉਥੇ ਹੀ ਫ਼ਤਹਿਗੜ੍ਹ ਸਹਿਬ 'ਚ ਇਸ ਦੇ ਉਲਟ ਦੇਖਣ ਨੂੰ ਮਿਲਿਆ ਹੈ। ਦਰਅਸਲ, ਇਥੇ ਇੱਕ ਪਰਿਵਾਰ ਨੇ ਸਿਵਲ ਹਸਪਤਾਲ ਵਿੱਚ ਨਵਜੰਮੀ ਇਕ ਬੱਚੀ ਦੀ ਖੁਸ਼ੀ ਮਨਾਉਂਦੇ ਹੋਏ, ਬੱਚੀ ਨੂੰ ਫੁੱਲਾਂ ਵਾਲੀ ਗੱਡੀ 'ਚ ਅਤੇ ਬੈਂਡ ਵਾਜੇ ਵਜਾ ਕੇ ਲੱਡੂ ਵੰਡਦੇ ਹੋਏ ਘਰ ਲੈ ਕੇ ਗਏ। ਧੀ ਜੰਮਣ 'ਤੇ ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਸਾਡੇ ਘਰ ਪਹਿਲਾ ਵੀ ਇਕ ਲੜਕੀ ਹੀ ਹੈ ਤੇ ਸਾਨੂੰ ਲੜਕੀ ਦੇ ਜੰਮਣ 'ਤੇ ਬਹੁਤ ਖੁਸ਼ੀ ਹੋਈ ਹੈ। ਉਹਨਾਂ ਕਿਹਾ ਕੇ ਕੁੜੀਆਂ ਮੁੰਡਿਆਂ ਚ ਕੋਈ ਫਰਕ ਨਹੀਂ ਹੁੰਦਾ। ਹੋਰ ਪੜ੍ਹੋ: ਲੁਧਿਆਣਾ ਦੀ ਸ਼ਿਵਾਨੀ ਨੇ ਗੱਡੇ ਜਿੱਤ ਦੇ ਝੰਡੇ, ਚਮਕਾਇਆ ਪੂਰੇ ਪੰਜਾਬ ਦਾ ਨਾਮ ਅੱਗੇ ਉਹਨਾਂ ਕਿਹਾ ਕਿ ਜੋ ਲੋਕ ਕੁੜੀਆਂ ਨੂੰ ਕੁੱਖ 'ਚ ਮਾਰ ਦਿੰਦੇ ਹਨ ਉਹ ਬਹੁਤ ਮਾੜਾ ਕਰਦੇ ਹਨ। ਜੇਕਰ ਕੁੜੀਆਂ ਹੀ ਖਤਮ ਹੋ ਗਈਆਂ ਤਾ ਮੁੰਡਿਆਂ ਨਾਲ ਵਿਆਹ ਕੌਣ ਕਰੇਗਾ ਤੇ ਪਰਿਵਾਰ ਚ ਵਾਧਾ ਕਿਵੇ ਹੋਵੇਗਾ। ਉਥੇ ਬੱਚੀ ਦੇ ਚਾਚਾ ਸਮਾਜ ਸੇਵਕ ਅਵਤਾਰ ਸਿੰਘ ਨੇ ਦੱਸਿਆ ਕਿ ਸਾਡੇ ਘਰ ਚ ਬੱਚੀ ਹੋਣ ਨਾਲ ਬਹੁਤ ਖੁਸ਼ੀ ਹੋਈ ਹੈ ਇਸ ਲਈ ਅਸੀਂ ਹਸਪਤਾਲ ਚੋ ਅਪਣੀ ਬੱਚੀ ਨੂੰ ਗੱਡੀ ਸਜਾ ਕੇ ਲੈ ਕੇ ਆਏ ਹਾਂ ਤੇ ਉਹਨਾਂ ਕਿਹਾ ਕਿ ਅਸੀਂ ਕੁੜੀਆਂ ਮੁੰਡਿਆਂ ਚ ਕੋਈ ਫਰਕ ਨਹੀਂ ਸਮਝਦੇ ਜੋ ਜਗ ਜਨਣੀ ਹੈ ਵੱਡੇ ਵੱਡੇ ਰਾਜਿਆਂ ਮਹਾਰਾਜਾ ਨੂੰ ਜਨਮ ਦੇਣ ਵਾਲੀ ਹੈ। -PTC News