Sat, May 4, 2024
Whatsapp

Covid-19 - ਮੱਧ ਪ੍ਰਦੇਸ਼ ਤੇ ਗੁਜਰਾਤ ਵਿੱਚ ਵਧਿਆ ਪ੍ਰਕੋਪ

Written by  Panesar Harinder -- April 17th 2020 01:57 PM
Covid-19 - ਮੱਧ ਪ੍ਰਦੇਸ਼ ਤੇ ਗੁਜਰਾਤ ਵਿੱਚ ਵਧਿਆ ਪ੍ਰਕੋਪ

Covid-19 - ਮੱਧ ਪ੍ਰਦੇਸ਼ ਤੇ ਗੁਜਰਾਤ ਵਿੱਚ ਵਧਿਆ ਪ੍ਰਕੋਪ

ਨਵੀਂ ਦਿੱਲੀ - ਵੀਰਵਾਰ ਨੂੰ ਸਾਹਮਣੇ ਆਏ 361 ਨਵੇਂ ਮਾਮਲਿਆਂ ਨਾਲ, ਮੱਧ ਪ੍ਰਦੇਸ਼ ਵਿੱਚ Covid-19 ਸੰਕ੍ਰਮਣ ਦਾ ਭਾਰੀ ਵਾਧਾ ਦਰਜ ਕੀਤਾ ਗਿਆ, ਅਤੇ ਕਿਸੇ ਵੀ ਸੂਬੇ 'ਚ ਮਿਲੇ ਮਾਮਲਿਆਂ ਦਾ ਹੁਣ ਤੱਕ ਦਾ ਇਹ ਇੱਕ ਦਿਨ ਦਾ ਸਭ ਤੋਂ ਵੱਡਾ ਅੰਕੜਾ ਹੈ। ਉੱਧਰ ਗੁਜਰਾਤ ਦੇ ਨਾਲ ਨਾਲ, ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਸੰਕਟ ਵਧਦਾ ਜਾ ਰਿਹਾ ਹੈ, ਅਤੇ ਦੇਸ਼ ਭਰ ਦੇ 1,260 ਨਵੇਂ ਕੇਸਾਂ ਨਾਲ ਇੱਕ ਦਿਨ 'ਚ ਸਾਹਮਣੇ ਆਉਣਾ, ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਵਾਧਾ ਹੈ। 163 ਤਾਜ਼ਾ ਮਾਮਲਿਆਂ ਨਾਲ, ਮੱਧ ਪ੍ਰਦੇਸ਼ ਅਤੇ ਗੁਜਰਾਤ ਸਪੱਸ਼ਟ ਤੌਰ 'ਤੇ ਕੋਰੋਨਾਵਾਇਰਸ ਦੇ ਸੰਕਟ 'ਚ ਘਿਰੇ ਨਵੇਂ ਸੂਬਿਆਂ ਵਜੋਂ ਉੱਭਰ ਰਹੇ ਸਨ। ਇਕੱਲੇ ਇੰਦੌਰ 'ਚ ਵੀਰਵਾਰ ਨੂੰ 244 ਮਾਮਲੇ ਸਾਹਮਣੇ ਆਏ, ਜਿਸ ਨਾਲ ਮੱਧ ਪ੍ਰਦੇਸ਼ ਦੇਸ਼ 'ਚ ਤੀਜੇ ਨੰਬਰ 'ਤੇ ਪਹੁੰਚ ਗਿਆ। ਭਾਰਤ ਵਿੱਚ Covid-19 ਦੇ ਮਾਮਲਿਆਂ ਦੀ ਕੁੱਲ ਗਿਣਤੀ ਹੁਣ 13,500 ਤੋਂ ਵਧ ਚੁੱਕੀ ਹੈ। ਮਹਾਰਾਸ਼ਟਰ ਵਿੱਚ ਆਏ 286 ਤਾਜ਼ਾ ਮਾਮਲਿਆਂ ਦੀ ਗਿਣਤੀ ਇਸ ਸੂਬੇ ਦੀ ਇੱਕ ਦਿਨ ਲਈ ਤੀਜੀ ਸਭ ਤੋਂ ਵੱਡੀ ਗਿਣਤੀ ਹੈ। ਮਹਾਰਾਸ਼ਟਰ ਦੀ Covid-19 ਦੇ ਪੀੜਤ ਮਰੀਜ਼ਾਂ ਦੀ ਗਿਣਤੀ ਵੀਰਵਾਰ ਨੂੰ 3000 ਤੱਕ ਪਹੁੰਚ ਗਈ, ਅਤੇ 1000 ਨਵੇਂ ਕੇਸ ਸਿਰਫ਼ ਚਾਰ ਦਿਨਾਂ ਵਿੱਚ ਮਿਲੇ। ਮੁੰਬਈ ਵਿੱਚ 177 ਨਵੇਂ ਕੇਸ ਜੁੜੇ, ਜੋ ਕਿ ਇੱਥੇ ਦਾ ਇੱਕ ਦਿਨ ਦਾ ਸਭ ਤੋਂ ਵੱਧ ਵਾਧਾ ਹੈ। ਦਿੱਲੀ ਤੋਂ ਕੋਰੋਨਵਾਇਰਸ ਨਾਲ ਸਬੰਧਤ ਛੇ ਮੌਤਾਂ ਦੀ ਜਾਣਕਾਰੀ ਮਿਲੀ ਹੈ, ਜੋ ਇੱਥੇ ਦੀ 24 ਘੰਟਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਦਿੱਲੀ ਵਿੱਚ ਹੁਣ ਤੱਕ 1,640 ਕੁੱਲ ਮਾਮਲੇ ਅਤੇ 38 ਮੌਤਾਂ ਹੋਈਆਂ ਹਨ। ਦਿੱਲੀ ਵਿੱਚ Covid-19 ਕਾਰਨ ਹੋਈਆਂ ਮੌਤਾਂ 'ਚ ਇੱਕ ਕੈਂਸਰ ਦਾ ਮਰੀਜ਼ ਵੀ ਸ਼ਾਮਲ ਹੈ, ਜਿਹੜਾ ਦਿੱਲੀ ਸਟੇਟ ਕੈਂਸਰ ਇੰਸਟੀਚਿਊਟ (DSCI) ਵਿਖੇ ਇਲਾਜ ਦੌਰਾਨ ਕੋਰੋਨਾ ਸੰਕ੍ਰਮਣ ਦਾ ਸ਼ਿਕਾਰ ਹੋਇਆ। ਘੱਟੋ-ਘੱਟ ਚਾਰ ਮਰੀਜ਼ਾਂ ਅਤੇ 30 ਤੋਂ ਵੱਧ ਸਿਹਤ ਕਰਮਚਾਰੀਆਂ ਦੇ ਕੋਰੋਨਾ ਟੈਸਟ ਪਾਜ਼ਿਟਿਵ ਆਉਣ ਕਾਰਨ ਦਿੱਲੀ ਸਟੇਟ ਕੈਂਸਰ ਇੰਸਟੀਚਿਊਟ ਵੀ ਕੋਰੋਨਾ ਸੰਕ੍ਰਮਣ ਦਾ ਹੌਟਸਪੌਟ ਬਣ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਛੇ ਦਿਨ ਪਹਿਲਾਂ ਇੱਕ ਹੋਰ ਕੈਂਸਰ ਮਰੀਜ਼ ਦੀ ਵੀ Covid-19 ਕਾਰਨ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ ਵਿੱਚ, ਲਗਭਗ 150 ਸਿਹਤ ਸੰਭਾਲ ਕਰਮਚਾਰੀ Covid-19 ਦੇ ਸੰਕ੍ਰਮਣ ਦਾ ਸ਼ਿਕਾਰ ਪਾਏ ਜਾ ਚੁੱਕੇ ਹਨ। ਵੀਰਵਾਰ ਨੂੰ, 24 ਘੰਟਿਆਂ ਦੌਰਾਨ ਗੁਜਰਾਤ ਵਿੱਚ 163 ਨਵੇਂ Covid-19 ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ। Covid-19 ਦਾ ਕੌਮੀ ਕੋਵਿਡ ਹੌਟਸਪੌਟ ਬਣੇ ਅਹਿਮਦਾਬਾਦ ਵਿੱਚ 95 ਕੇਸ ਸਾਹਮਣੇ ਆਏ ਹਨ। ਗੁਜਰਾਤ ਅੰਦਰ ਪਾਜ਼ਿਟਿਵ ਦੇ ਮਾਮਲਿਆਂ ਦੀ ਗਿਣਤੀ ਹੁਣ 929 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ ਵਿੱਚ 36 ਮੌਤਾਂ ਵੀ ਸ਼ਾਮਲ ਹਨ। ਵੀਰਵਾਰ ਨੂੰ ਰਾਜਸਥਾਨ ਵਿੱਚ 55 ਨਵੇਂ ਕੇਸ ਸਾਹਮਣੇ ਆਏ, ਜਿੱਥੇ ਪਿਛਲੇ ਦਿਨਾਂ ਦੇ ਮੁਕਾਬਲੇ ਗਿਰਾਵਟ ਦਰਜ ਕੀਤੀ ਗਈ। ਰਾਜਸਥਾਨ ਦੀ Covid-19 ਮਾਮਲਿਆਂ ਦੀ ਕੁੱਲ ਸੰਖਿਆ 1,131, ਅਤੇ ਮੌਤਾਂ ਦੀ ਗਿਣਤੀ ਹੁਣ ਤੱਕ 13 ਹੋ ਚੁੱਕੀ ਹੈ। ਕੇਰਲਾ ਵਿਖੇ ਸਕਾਰਾਤਮਕ ਰੁਝਾਨ ਲਗਾਤਾਰ ਜਾਰੀ ਹੈ ਅਤੇ ਰੱਖਦਿਆਂ ਵੀਰਵਾਰ ਨੂੰ 27 ਵਿਅਕਤੀਆਂ ਨੂੰ Covid-19 ਤੋਂ ਮੁਕਤ ਘੋਸ਼ਿਤ ਕੀਤਾ ਗਿਆ, ਅਤੇ ਇੱਥੇ ਨਵੇਂ ਮਾਮਲੇ ਵੀ ਸਿਰਫ਼ 7 ਹੀ ਦਰਜ ਕੀਤੇ ਗਏ। ਦੇਸ਼ ਭਰ ਦੇ ਅੰਕੜਿਆਂ ਅਨੁਸਾਰ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਮਰੀਜ਼ਾਂ ਦੇ ਠੀਕ ਹੋਣ ਗਿਣਤੀ ਕੇਰਲ ਮੋਹਰੀ ਹੈ, ਜਿੱਥੇ 245 ਮਰੀਜ਼ ਕੋਰੋਨਾ ਤੋਂ ਮੁਕਤ ਹੋ ਚੁੱਕੇ ਹਨ, ਇਸ ਤੋਂ ਅਗਲਾ ਨੰਬਰ 186 ਦੀ ਗਿਣਤੀ ਨਾਲ ਤੇਲੰਗਾਨਾ ਅਤੇ 180 ਦੀ ਗਿਣਤੀ ਨਾਲ ਤਾਮਿਲਨਾਡੂ ਦਾ ਹੈ। ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 164 ਵਿਅਕਤੀਆਂ ਦੇ ਠੀਕ ਹੋਣ ਦੀ ਸੂਚਨਾ ਮਿਲੀ ਹੈ। ਬਿਹਾਰ ਤੋਂ 8 ਨਵੇਂ Covid-19 ਸ਼ਿਕਾਰ ਲੋਕਾਂ ਦੀ ਗਿਣਤੀ ਪ੍ਰਾਪਤ ਹੋਈ ਹੈ, ਜਿਨ੍ਹਾਂ ਨਾਲ ਬਿਹਾਰ ਦੇ ਕੁੱਲ ਕੇਸਾਂ ਦੀ ਗਿਣਤੀ 80 ਹੋ ਗਈ ਹੈ।


  • Tags

Top News view more...

Latest News view more...