Wed, Sep 30, 2026
Whatsapp

ਪੰਜਾਬ ਦੇ ਇਸ ਪਿੰਡ 'ਚ ਵਿਆਹ ਦੇ 28 ਦਿਨਾਂ ਬਾਅਦ ਮਾਂ ਬਣੀ ਲਾੜੀ, ਸੁਣ ਕੇ ਪਰਿਵਾਰ ਦੇ ਉੱਡੇ ਹੋਸ਼

Reported by:  PTC News Desk  Edited by:  Shanker Badra -- March 14th 2020 02:19 PM
ਪੰਜਾਬ ਦੇ ਇਸ ਪਿੰਡ 'ਚ ਵਿਆਹ ਦੇ 28 ਦਿਨਾਂ ਬਾਅਦ ਮਾਂ ਬਣੀ ਲਾੜੀ, ਸੁਣ ਕੇ ਪਰਿਵਾਰ ਦੇ ਉੱਡੇ ਹੋਸ਼

ਪੰਜਾਬ ਦੇ ਇਸ ਪਿੰਡ 'ਚ ਵਿਆਹ ਦੇ 28 ਦਿਨਾਂ ਬਾਅਦ ਮਾਂ ਬਣੀ ਲਾੜੀ, ਸੁਣ ਕੇ ਪਰਿਵਾਰ ਦੇ ਉੱਡੇ ਹੋਸ਼

ਪੰਜਾਬ ਦੇ ਇਸ ਪਿੰਡ 'ਚ ਵਿਆਹ ਦੇ 28 ਦਿਨਾਂ ਬਾਅਦ ਮਾਂ ਬਣੀ ਲਾੜੀ, ਸੁਣ ਕੇ ਪਰਿਵਾਰ ਦੇ ਉੱਡੇ ਹੋਸ਼:ਮਾਹਿਲਪੁਰ :ਸਿਵਲ ਹਸਪਤਾਲ ਮਾਹਿਲਪੁਰ 'ਚ ਵਿਆਹ ਦੇ 28 ਦਿਨਾਂ ਬਾਅਦ ਨਵ-ਵਿਆਹੁਤਾ ਦੀ ਉਸ ਸਮੇਂ ਪੋਲ ਖੁੱਲ੍ਹ ਗਈ,ਜਦੋਂ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਸਾਰਾ ਟੱਬਰ ਹੈਰਾਨ ਹੀ ਰਹਿ ਗਿਆ।ਮਿਲੀ ਜਾਣਕਾਰੀ ਅਨੁਸਾਰ ਮਾਹਿਲਪੁਰ ਸਿਵਲ ਹਸਪਤਾਲ 'ਚ ਵੀਰਵਾਰ ਰਾਤ 28 ਦਿਨ ਦੀ ਨਵ-ਵਿਆਹੁਤਾ ਨੂੰ ਪੇਟ 'ਚ ਦਰਦ ਹੋਣ ਕਰਕੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਜਦੋਂ ਡਾਕਟਰ ਨੇ ਉਸ ਦੇ ਗਰਭਵਤੀ ਹੋਣ ਦੀ ਗੱਲ ਕਹੀ ਤਾਂ ਪਰਿਵਾਰ ਵਾਲੇ ਉਸ ਸਮੇਂ ਹੈਰਾਨ ਰਹਿ ਗਏ। ਉਸੇ ਰਾਤ 12 ਵਜੇ ਦੇ ਕਰੀਬ ਨਵ-ਵਿਆਹੁਤਾ ਨੇ ਇਕ ਬੱਚੇ ਨੂੰ ਜਨਮ ਦੇ ਦਿੱਤਾ ਹੈ।ਉਸ ਤੋਂ ਬਾਅਦ ਇਹ ਹਸਪਤਾਲ ਉਸ ਸਮੇਂ ਸੁਰਖੀਆਂ 'ਚ ਆ ਗਿਆ,ਜਦੋਂ ਇਥੋਂ ਇਹ ਨਵ-ਜੰਮਿਆ ਬੱਚਾ ਇਥੋਂ ਗਾਇਬ ਹੋ ਗਿਆ। ਚਰਚਾ ਇਹ ਹੈ ਕਿ ਨਵ ਜੰਮੇ ਬੱਚੇ ਨੂੰ ਮਹਿਲਾ ਕਰਮਚਾਰੀ ਨੇ ਪਰਿਵਾਰ ਨਾਲ ਮਿਲ ਕੇ ਨੇੜਲੇ ਪਿੰਡ 'ਚ 60 ਹਜ਼ਾਰ 'ਚ ਵੇਚ ਦਿੱਤਾ ਹੈ।ਦੱਸਣ ਮੁਤਾਬਕ ਲੜਕੀ ਦਾ ਵਿਆਹ ਮਾਹਿਲਪੁਰ ਦੇ ਰਹਿਣ ਵਾਲੇ ਇਕ ਲੜਕੇ ਨਾਲ 15 ਫਰਵਰੀ ਨੂੰ ਹੋਇਆ ਸੀ ਅਤੇ ਉਸ ਸਮੇਂ ਨੂੰਹ ਦੇ ਗਰਭਵਤੀ ਹੋਣ ਬਾਰੇ ਲੜਕੇ ਵਾਲਿਆਂ ਨੂੰ ਨਹੀਂ ਪਤਾ ਸੀ। ਜਦੋਂ ਵੀਰਵਾਰ ਨੂੰ ਵਿਆਹੁਤਾ ਦੇ ਪੇਟ 'ਚ ਦਰਦ ਹੋਇਆ ਅਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ। ਇਸ ਦੇ ਬਾਅਦ ਇਥੇ ਰਾਤ ਕਰੀਬ 12 ਵਜੇ ਨੂੰ ਵਿਆਹੁਤਾ ਨੇ ਬੱਚੇ ਜਨਮ ਦਿੱਤਾ ਹੈ। ਇਸ ਬੱਚੇ ਨੂੰ ਪਰਿਵਾਰ ਵਾਲੇ ਰੱਖਣਾ ਨਹੀਂ ਚਾਹੁੰਦੇ ਸਨ ਕਿਉਂਕਿ ਇਸ 'ਚ ਉਹ ਆਪਣੀ ਬੇਇਜ਼ਤੀ ਸਮਝਦੇ ਸਨ। ਇਹ ਗੱਲ ਸਿਵਲ ਹਸਪਤਾਲ ਦੀ ਨਰਸ ਕੋਲ ਗਈ ਤਾਂ ਨਰਸ ਨੇ ਕਿਹਾ ਕਿ ਜੇਕਰ ਉਹ ਬੱਚਾ ਨਹੀਂ ਰੱਖਣਾ ਚਾਹੁੰਦੇ ਤਾਂ ਉਹ ਉਨ੍ਹਾਂ ਦਾ ਬੱਚਾ ਕਿਸੇ ਲੋੜਵੰਦ ਨੂੰ ਦਿਵਾ ਦੇਵੇਗੀ। ਉਸ ਤੋਂ ਬਾਅਦ ਉਕਤ ਨਰਸ ਨੇ ਬੱਚਾ ਕਿਸੇ ਨੂੰ ਦੇ ਦਿੱਤਾ, ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ।  ਇਸ ਮੌਕੇ 'ਤੇ ਇਸ ਮਾਮਲੇ 'ਚ ਨਰਸ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਬੱਚਾ ਇਕ ਓ.ਪੀ.ਡੀ. 'ਚ ਆਏ ਮਰੀਜ਼ ਨੂੰ ਹੀ ਦਿਵਾਇਆ ਹੈ, ਜਿਸ ਦਾ ਪਤਾ ਉਹ ਨਹੀਂ ਜਾਣਦੀ। ਜਾਣਕਾਰੀ ਅਨੁਸਾਰ ਉਕਤ ਨਰਸ ਨੇ ਬੱਚੇ ਨੂੰ ਇਕ ਔਰਤ ਡਾਕਟਰ ਦੀ ਸਹਾਇਤਾ ਨਾਲ ਮਾਹਿਲਪੁਰ ਦੇ ਪਿੰਡ ਕੈਂਡੋਵਾਲ ਨਿਵਾਸੀ ਇਕ ਵਿਅਕਤੀ ਨੂੰ ਵੇਚਿਆ ਹੈ ,ਜਿਸ ਦਾ ਵਿਆਹ ਲਗਭਗ 8 ਸਾਲ ਪਹਿਲਾਂ ਹੋਇਆ ਸੀ ਤੇ ਉਸ ਦਾ ਕੋਈ ਬੱਚਾ ਨਹੀਂ ਸੀ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK