Bathinda Police Hi Tech: ਬਠਿੰਡਾ ਪੁਲਿਸ ਨੂੰ ਦਿੱਤੇ ਗਏ 147 ਟੈੱਬ ਅਤੇ 126 ਮੋਬਾਈਲ ਫੋਨ, ਇਹ ਮਿਲੇਗਾ ਫਾਇਦਾ
ਬਠਿੰਡਾ (ਮੁਨੀਸ਼ ਗਰਗ): ਬਠਿੰਡਾ ਪੁਲਿਸ ਵਲੋਂ ਜਾਂਚ ਦੀ ਰਫਤਾਰ ਨੂੰ ਵਧਾਉਣ ਲਈ ਵੱਖਰਾ ਉਪਰਾਲਾ ਕੀਤਾ ਗਿਆ ਹੈ ਇਸ ਉਪਰਾਲੇ ਤਹਿਤ ਪੁਲਿਸ ਅਧਿਕਾਰੀਆਂ ਨੇ ਜਾਂਚ ਅਧਿਕਾਰੀਆਂ ਅਤੇ ਐਸਐਚਓ ਨੂੰ ਹਾਈਟੈਕ ਕਰਦੇ ਹੋਏ ਉਨ੍ਹਾਂ ਨੂੰ 147 ਟੈੱਬ ਅਤੇ 126 ਮੋਬਾਈਲ ਫੋਨ ਦਿੱਤੇ ਗਏ ਹਨ। ਜਿਸ ਨਾਲ ਅਧਿਕਾਰੀ ਆਪਣੀ ਜਾਂਚ ਦਾ ਘੇਰਾ ਵਧਾਉਣ ਦੇ ਨਾਲ-ਨਾਲ ਤਫਤੀਸ਼ ਨੂੰ ਸੌਖੇ ਤਰੀਕੇ ਨਾਲ ਕਰ ਸਕਣ।
ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਪੰਜਾਬ ਪੁਲਿਸ ਵਿੱਚ ਸੀਸੀਟੀਐਨ ਲਾਗੂ ਹੋ ਚੁੱਕਾ ਹੈ ਇਸ ਦੇ ਲਾਗੂ ਹੋਣ ਨਾਲ ਜਾਂਚ ਦਾ ਘੇਰਾ ਵਿਸ਼ਾਲ ਹੋਇਆ ਹੈ।
ਬਠਿੰਡਾ ਪੁਲਿਸ ਦੇ ਜਾਂਚ ਅਧਿਕਾਰੀਆਂ ਕੋਲ ਪਹਿਲਾਂ 21 ਟੈਬ ਅਤੇ 31 ਮੋਬਾਈਲ ਫੋਨ ਸਨ ਪਰ ਹੁਣ ਸੀਸੀਟੀਐਨ ਨੂੰ ਹੋਰ ਬਿਹਤਰ ਢੰਗ ਲਾਗੂ ਕਰਨ ਲਈ ਨਵੇਂ 147 ਟੈੱਬ ਅਤੇ 126 ਮੋਬਾਈਲ ਫੋਨ ਜਾਂਚ ਅਧਿਕਾਰੀਆਂ ਅਤੇ ਐਸਐਚਓ ਨੂੰ ਦਿੱਤੇ ਗਏ ਹਨ। ਤਾਂ ਜੋ ਅਧਿਕਾਰੀ ਮੌਕੇ ਤੇ ਜਾ ਕੇ ਤਫਤੀਸ਼ ਕਰ ਸਕੇ ਅਤੇ ਮੌਕੇ ਫਰਦਾਂ ਤਿਆਰ ਕਰਕੇ ਸ਼ੀਸ਼ੀਟੀਐਨ ਅਪਲੋਡ ਕਰ ਸਕਣ।
ਇਸ ਸਬੰਧੀ ਬਾਕਾਇਦਾ ਉਨ੍ਹਾਂ ਵੱਲੋਂ ਐਸਐਚਓ ਨੂੰ ਟ੍ਰੇਨਿੰਗ ਵੀ ਦਵਾਈ ਜਾਵੇਗੀ ਤਾਂ ਜੋ ਉਹ ਸ਼ੀਸ਼ੀ ਐਨ ਦੀ ਵਰਤੋਂ ਸਮੇਂ ਬੇਹਤਰ ਢੰਗ ਨਾਲ ਕੰਮ ਕਰ ਸਕਣ। ਇਹਨਾਂ ਮੋਬਾਇਲ ਅਤੇ ਟੈਬਜ਼ ਰਾਹੀਂ ਤਫਤੀਸ਼ ਵਿੱਚ ਤੇਜ਼ੀ ਆਵੇਗੀ ਅਤੇ ਲੋਕਾਂ ਨੂੰ ਜਲਦ ਇਨਸਾਫ ਮਿਲੇਗਾ।
ਇਹ ਵੀ ਪੜ੍ਹੋ: Heroin Recovered: ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਟੀਮ ਨੇ 105 ਕਰੋੜ ਦੀ ਹੈਰੋਇਨ ਕੀਤੀ ਜ਼ਬਤ, ਇੱਥੇ ਪੜ੍ਹੋ ਪੂਰਾ ਮਾਮਲਾ
- PTC NEWS