Wed, Dec 11, 2024
Whatsapp

Two Brothers Drowned : ਸਰੋਵਰ ’ਚ ਡੁੱਬੇ 2 ਸੱਕੇ ਭਰਾ, ਦੂਜੇ ਦਿਨ ਮਿਲੀਆਂ ਲਾਸ਼ਾਂ, ਕਤਲ ਦਾ ਸ਼ੱਕ

ਗਿੱਦੜਬਾਹਾ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਪਰਿਵਾਰ ਨੂੰ ਕਤਲ ਦਾ ਸ਼ੱਕ ਹੈ।

Reported by:  PTC News Desk  Edited by:  Dhalwinder Sandhu -- August 05th 2024 04:45 PM -- Updated: August 05th 2024 06:40 PM
Two Brothers Drowned : ਸਰੋਵਰ ’ਚ ਡੁੱਬੇ 2 ਸੱਕੇ ਭਰਾ, ਦੂਜੇ ਦਿਨ ਮਿਲੀਆਂ ਲਾਸ਼ਾਂ, ਕਤਲ ਦਾ ਸ਼ੱਕ

Two Brothers Drowned : ਸਰੋਵਰ ’ਚ ਡੁੱਬੇ 2 ਸੱਕੇ ਭਰਾ, ਦੂਜੇ ਦਿਨ ਮਿਲੀਆਂ ਲਾਸ਼ਾਂ, ਕਤਲ ਦਾ ਸ਼ੱਕ

Muktsar News : ਸ੍ਰੀ ਮੁਕਤਸਰ ਸਾਹਿਬ ਦੇ ਹਲਕੇ ਗਿੱਦੜਬਾਹਾ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਅਗਲੇ ਦਿਨ ਸਰੋਵਰ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਇਹ ਕਿਸੇ ਤਰ੍ਹਾਂ ਦੀ ਸਾਜ਼ਿਸ਼ ਜਾਪਦੀ ਹੈ। 

ਕਤਲ ਦਾ ਖਦਸ਼ਾ


ਪਰਿਵਾਰ ਨੇ ਖਦਸ਼ਾ ਜ਼ਾਹਰ ਕੀਤਾ ਕਿ ਜੇਕਰ ਬੱਚੇ ਸਰੋਵਰ 'ਤੇ ਇਸ਼ਨਾਨ ਕਰਨ ਲਈ ਗਏ ਹੁੰਦੇ ਤਾਂ ਉਨ੍ਹਾਂ ਨੇ ਕੱਪੜੇ ਲਾਹ ਕੇ ਤੇ ਚੱਪਲਾਂ ਵੀ ਬਾਹਰ ਉਤਾਰਕੇ ਇਸ਼ਨਾਨ ਕਰਨਾ ਸੀ, ਪਰ ਬੱਚਿਆਂ ਨੇ ਕੱਪੜੇ ਵੀ ਪਾਏ ਹੋਏ ਸਨ ਤੇ ਉਹਨਾਂ ਦੀਆਂ ਚੱਪਲਾਂ ਵੀ ਸਰੋਵਰ ਵਿੱਚੋਂ ਹੀ ਮਿਲਿਆ ਹਨ। ਜਦੋਂ ਬੱਚਿਆਂ ਦੀਆਂ ਲਾਸ਼ਾਂ ਸਰੋਵਰ ਵਿੱਚੋਂ ਕੱਢੀਆ ਗਈਆਂ ਤਾਂ ਉਹਨਾਂ ਨੇ ਢਿੱਡ ਵੀ ਨਹੀਂ ਫੁੱਲੇ ਹੋਏ ਹਨ, ਕਿਉਂਕਿ ਜੋ ਵਿਅਕਤੀ ਡੁੱਬਕੇ ਮਰਦਾ ਹੈ ਤਾਂ ਢਿੱਡ ਅੰਦਰ ਪਾਣੀ ਭਰਨ ਨਾਲ ਉਹ ਫੁੱਲ ਜਾਂਦਾ ਹੈ। ਪਰਿਵਾਰਕ ਮੈਂਬਰਾਂ ਦੇ ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਸ਼ੱਕੀ ਹਾਲਾਤਾਂ 'ਚ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਰੋਂ ਖੇਡਣ ਲਈ ਗਏ ਸਨ ਦੋਵੇਂ ਬੱਚੇ

ਮ੍ਰਿਤਕ ਬੱਚਿਆਂ ਦੀ ਪਛਾਣ ਸਾਹਿਲ ਕੁਮਾਰ ਅਤੇ ਖੁਸ਼ਪ੍ਰੀਤ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਬੱਚਿਆਂ ਦੇ ਚਾਚਾ ਨੇ ਦੱਸਿਆ ਕਿ ਉਹ ਐਤਵਾਰ ਸ਼ਾਮ ਨੂੰ ਇਲਾਕੇ ਦੇ ਬੱਚਿਆਂ ਨਾਲ ਖੇਡਣ ਲਈ ਘਰੋਂ ਨਿਕਲੇ ਸਨ। ਇਸ ਤੋਂ ਬਾਅਦ ਉਹ ਨੇੜੇ ਹੀ ਇੱਕ ਮੇਲਾ ਦੇਖਣ ਚਲੇ ਗਏ। ਜਦੋਂ ਰਾਤ ਤੱਕ ਦੋਵੇਂ ਬੱਚੇ ਘਰ ਨਾ ਪਰਤੇ ਤਾਂ ਪਰਿਵਾਰ ਵਾਲੇ ਚਿੰਤਾ ਵਿੱਚ ਪੈ ਗਏ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਭਾਲ 'ਚ ਪਰਿਵਾਰਕ ਮੈਂਬਰਾਂ ਨੇ ਆਸ-ਪਾਸ ਦੇ ਬੱਚਿਆਂ ਤੋਂ ਪੁੱਛਗਿੱਛ ਕੀਤੀ। ਉਹ ਬੱਚੇ ਵੀ ਸਾਹਿਲ ਤੇ ਖੁਸ਼ਪ੍ਰੀਤ ਨਾਲ ਗਏ ਸਨ। ਪੁੱਛਗਿੱਛ ਦੌਰਾਨ ਬੱਚਿਆਂ ਨੇ ਦੱਸਿਆ ਕਿ ਦੋਵੇਂ ਭਰਾ ਨੇੜੇ ਦੇ ਪਾਰਕ ਵਿੱਚ ਬੈਠੇ ਸਨ। ਸੂਚਨਾ ਮਿਲਣ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਉਨ੍ਹਾਂ ਦੀ ਭਾਲ ਲਈ ਪਾਰਕ ਵਿੱਚ ਗਏ ਤਾਂ ਉਥੇ ਬੱਚੇ ਨਹੀਂ ਮਿਲੇ। ਇਸ ਤੋਂ ਬਾਅਦ ਰਾਤ ਨੂੰ ਹੀ ਬੱਚਿਆਂ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਸੂਚਨਾ ਮਿਲਣ ਤੋਂ ਬਾਅਦ ਸੋਮਵਾਰ ਸਵੇਰੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਪਾਰਕ ਵਿੱਚ ਬੱਚਿਆਂ ਦੀ ਭਾਲ ਵੀ ਕੀਤੀ। ਇਸ ਤੋਂ ਬਾਅਦ ਪੁਲਿਸ ਬੱਚਿਆਂ ਦੀ ਭਾਲ ਲਈ ਨਜ਼ਦੀਕੀ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਪਿਓਰੀ ਗੇਟ ਵਿਖੇ ਪੁੱਜੀ। ਜਦੋਂ ਪੁਲਿਸ ਨੇ ਉੱਥੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਇੱਕ ਵਿਅਕਤੀ ਨੇ ਦੱਸਿਆ ਕਿ ਇੱਥੇ ਦੋ ਬੱਚੇ ਆਏ ਸਨ।

ਸਰੋਵਰ 'ਚੋਂ ਮਿਲੀਆਂ ਲਾਸ਼ਾਂ

ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਹੋਰ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਤਾਂ ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਪਾਣੀ 'ਤੇ ਤੈਰਦੀ ਹੋਈ ਕੋਈ ਚੀਜ਼ ਮਿਲੀ। ਜਦੋਂ ਮੈਂ ਨੇੜੇ ਗਿਆ ਤਾਂ ਦੇਖਿਆ ਕਿ ਇਹ ਇੱਕ ਬੱਚੇ ਦੀ ਲਾਸ਼ ਸੀ। ਇਸ ਤੋਂ ਬਾਅਦ ਪੁਲਿਸ ਨੇ ਪੂਰੇ ਸਰੋਵਰ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਇੱਕ ਹੋਰ ਬੱਚੇ ਦੀ ਲਾਸ਼ ਵੀ ਬਰਾਮਦ ਹੋਈ।

ਬੱਚਿਆਂ ਦੇ ਮਾਤਾ-ਪਿਤਾ ਦਾ ਹੋਇਆ ਹੈ ਤਲਾਕ

ਬੱਚਿਆਂ ਦੇ ਪਿਤਾ ਅਤੇ ਮਾਂ ਇਕੱਠੇ ਨਹੀਂ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਬੱਚਿਆਂ ਦੀ ਮਾਂ ਨੇ ਦੁਬਾਰਾ ਵਿਆਹ ਕਰਵਾ ਲਿਆ ਹੈ। ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਦੋਹਾਂ ਵਿਚਕਾਰ ਮਤਭੇਦ ਰਹਿੰਦਾ ਸੀ। ਜਦੋਂ ਇਹ ਦੋਵੇਂ ਵੱਖ ਹੋ ਗਏ ਤਾਂ ਬੱਚੇ ਆਪਣੇ ਪਿਤਾ ਕੋਲ ਹੀ ਰਹੇ। ਫਿਲਹਾਲ ਪੁਲਿਸ ਥਾਣਾ ਗਿੱਦੜਬਾਹਾ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਤੋਂ ਇਲਾਵਾ ਆਸ-ਪਾਸ ਲੱਗੇ ਸੀਸੀਟੀਵੀ ਦੀ ਵੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : Amritsar News : ਸ਼ਰਾਬੀ ਨੌਜਵਾਨ ਨੇ ਕੀਤਾ ਹੰਗਾਮਾ, ਪੁਲਿਸ ਮੁਲਾਜ਼ਮਾਂ ਦੀ ਪਾੜੀ ਵਰਦੀ

- PTC NEWS

Top News view more...

Latest News view more...

PTC NETWORK