Muktsar News : 2017 ਨੀਟ ਦੇ ਟਾਪਰ ਦੀ ਸ਼ੱਕੀ ਹਾਲਾਤਾਂ 'ਚ ਮੌਤ, ਐਮ.ਡੀ. ਦੀ ਪੜ੍ਹਾਈ ਕਰ ਰਿਹਾ ਸੀ ਨੌਜਵਾਨ ਨਵਦੀਪ ਸਿੰਘ
2017 NEET Topper Death : ਸਾਲ 2017 ਵਿੱਚ ਨੀਟ ਦੀ ਪ੍ਰੀਖਿਆ ਵਿੱਚ ਟਾਪ ਕਰਨ ਵਾਲੇ 25 ਸਾਲਾ ਨੌਜਵਾਨ ਡਾ. ਨਵਦੀਪ ਸਿੰਘ ਦੀ ਅਚਾਨਕ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਨਵਦੀਪ ਸਿੰਘ ਦੀ ਮੌਤ ਦੀ ਖ਼ਬਰ ਨਾਲ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿੱਚ ਹਨ।
ਜਾਣਕਾਰੀ ਅਨੁਸਾਰ ਨਵਦੀਪ ਸਿੰਘ ਇਸ ਸਮੇਂ ਨਵੀਂ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਐਮ.ਡੀ. ਦੀ ਪੜ੍ਹਾਈ ਕਰ ਰਿਹਾ ਸੀ।
ਦੱਸ ਦਈਏ ਕਿ ਨੀਟ ਪ੍ਰੀਖਿਆ ਬੈਚ 2017 ਵਿੱਚ ਨਵਦੀਪ ਸਿੰਘ ਪੁੱਤਰ ਪ੍ਰਿੰਸੀਪਲ ਗੋਪਾਲ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਆਲ ਇੰਡੀਆ ਭਰ ਵਿੱਚੋਂ ਪਹਿਲਾ ਨੰਬਰ ਹਾਸਲ ਕੀਤਾ ਸੀ ਅਤੇ ਹੁਣ ਉਹ ਇਹ ਰੇਡੀਓ ਡਾਇਗਨੋਜ਼ 'ਤੇ ਪੜ੍ਹਾਈ ਕਰ ਰਿਹਾ ਸੀ। ਉਸ ਦੀ ਦਿੱਲੀ ਕਾਲਜ ਵਿਖੇ ਹੋਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ।
- PTC NEWS