Sat, Aug 1, 2026
Whatsapp

TarnTaran : ਇੰਗਲੈਂਡ 'ਚ ਪੰਜਾਬਣ ਦਾ ਚਾਕੂ ਮਾਰ ਕੇ ਕਤਲ, ਧੀ ਦੀ ਲਾਸ਼ ਦੇਖ ਕੇ ਮਾਪਿਆਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

TarnTaran : ਤਰਨਤਾਰਨ ਦੇ ਪਿੰਡ ਪਿੱਦੀ ਦੀ 24 ਸਾਲਾਂ ਕੁੜੀ ਕਿਰਨਦੀਪ ਕੌਰ ਦਾ ਬੀਤੀ 12 ਜੁਲਾਈ ਨੂੰ ਇੰਗਲੈਂਡ ਦੇ ਹੇਜ ਸ਼ਹਿਰ ਵਿੱਚ ਇੱਕ ਗੋਰੇ ਵੱਲੋਂ ਘਰ ਵਿੱਚ ਦਾਖਲ ਹੋ ਕੇ ਚਾਕੂ ਮਾਰ ਕੇ ਕਤਲ (Punjabi Girl UK Murder) ਕਰ ਦਿੱਤਾ ਗਿਆ ਸੀ।

Reported by:  PTC News Desk  Edited by:  KRISHAN KUMAR SHARMA -- August 01st 2026 01:17 PM
TarnTaran : ਇੰਗਲੈਂਡ 'ਚ ਪੰਜਾਬਣ ਦਾ ਚਾਕੂ ਮਾਰ ਕੇ ਕਤਲ, ਧੀ ਦੀ ਲਾਸ਼ ਦੇਖ ਕੇ ਮਾਪਿਆਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

TarnTaran : ਇੰਗਲੈਂਡ 'ਚ ਪੰਜਾਬਣ ਦਾ ਚਾਕੂ ਮਾਰ ਕੇ ਕਤਲ, ਧੀ ਦੀ ਲਾਸ਼ ਦੇਖ ਕੇ ਮਾਪਿਆਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

TarnTaran : ਤਰਨਤਾਰਨ ਦੇ ਪਿੰਡ ਪਿੱਦੀ ਦੀ 24 ਸਾਲਾਂ ਕੁੜੀ ਕਿਰਨਦੀਪ ਕੌਰ ਦਾ ਬੀਤੀ 12 ਜੁਲਾਈ ਨੂੰ ਇੰਗਲੈਂਡ ਦੇ ਹੇਜ ਸ਼ਹਿਰ ਵਿੱਚ ਇੱਕ ਗੋਰੇ ਵੱਲੋਂ ਘਰ ਵਿੱਚ ਦਾਖਲ ਹੋ ਕੇ ਚਾਕੂ ਮਾਰ ਕੇ ਕਤਲ (Punjabi Girl UK Murder) ਕਰ ਦਿੱਤਾ ਗਿਆ ਸੀ। ਮ੍ਰਿਤਕਾ ਦੀ ਬੀਤੇ ਦਿਨ ਮ੍ਰਿਤਕ ਦੇਹ ਤਰਨਤਾਰਨ (ਭਾਰਤ) ਪਹੁੰਚੀ। ਜਾਣਕਾਰੀ ਅਨੁਸਾਰ, ਜਦੋਂ ਹੀ ਕੁੜੀ ਦੀ ਲਾਸ਼ ਜੱਦੀ ਪਿੰਡ ਪਹੁੰਚੀ ਤਾਂ ਸੋਗ ਛਾ ਗਿਆ।

ਧੀ ਦੀ ਲਾਸ਼ ਦੇਖ ਕੇ ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ


ਜਾਣਕਾਰੀ ਅਨੁਸਾਰ, ਪਰਿਵਾਰ ਨੂੰ ਜਦੋਂ ਆਪਣੀ ਧੀ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਸੀ ਉਦੋਂ ਹੀ ਪਰਿਵਾਰ ਦੇ ਮੈਂਬਰ ਡੂੰਘੇ ਸਦਮੇ ਵਿੱਚ ਹਨ ਅਤੇ ਹੁਣ ਲਾਸ਼ ਵੇਖ ਕੇ ਰੋ ਰੋ ਕੇ ਬੁਰਾ ਹਾਲ ਗਿਆ। ਦੱਸ ਦਈਏ ਕਿ ਮਾਪਿਆਂ ਨੇ ਧੀ ਦੀ ਮ੍ਰਿਤਕ ਦੇਹ ਉਨ੍ਹਾਂ ਤੱਕ ਪਹੁੰਚਾਣ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਗੁਹਾਰ ਲਗਾਈ ਗਈ ਸੀ, ਜਿਸ 'ਤੇ ਇਸ ਦੁੱਖ ਦੀ ਘੜੀ ਵਿੱਚ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਅਤੇ ਯੂਨਾਇਟੇਡ ਸਿੱਖ ਏਡ ਨੇ ਬਾਂਹ ਫੜੀ ਗਈ।

ਇਹ ਵੀ ਪੜ੍ਹੋ... ਕਰਜ਼ੇ ਲੈਣ ਵਾਲੇ ਸੂਬਿਆਂ ’ਚ 12ਵੇਂ ਨੰਬਰ 'ਤੇ ਪੰਜਾਬ; ਜਾਣੋ ਹੁਣ ਕਿੰਨਾ ਹੈ ਕਰਜ਼ਾ

ਜੱਦੀ ਪਿੰਡ ਕੀਤਾ ਗਿਆ ਕਿਰਨਦੀਪ ਕੌਰ ਦਾ ਅੰਤਿਮ ਸਸਕਾਰ

ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਯੂ.ਕੇ. ਦੇ ਸੇਵਾਦਾਰ ਗੁਰਮੇਲ ਸਿੰਘ ਮੱਲੀ ਅਤੇ ਯੂਨਾਇਟੇਡ ਸਿੱਖ ਏਡ ਦੀ ਸੇਵਾਦਾਰ ਨਰਪਿੰਦਰਜੀਤ ਕੌਰ ਦੇ ਯਤਨਾਂ ਸਦਕਾ ਕਿਰਨਦੀਪ ਕੌਰ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਪਹੁੰਚੀ, ਜਿਥੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਗਮਗੀਨ ਮਾਹੌਲ ਵਿੱਚ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਪੀੜਤ ਪਰਿਵਾਰ ਨੇ ਯੂਕੇ ਸਰਕਾਰ ਨੂੰ ਕੀਤੀ ਮੰਗ

ਇਸ ਮੌਕੇ ਪਰਿਵਾਰਕ ਮੈਬਰਾਂ ਨੇ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਦੇ ਸੇਵਾਦਾਰ ਗੁਰਮੇਲ ਸਿੰਘ ਮੱਲੀ ਅਤੇ ਯੂਨਾਇਟੇਡ ਸਿੱਖ ਏਡ ਦੀ ਸੇਵਾਦਾਰ ਨਰਪਿੰਦਰਜੀਤ ਕੌਰ ਦਾ ਧੰਨਵਾਦ ਕੀਤਾ। ਪਰਿਵਾਰ ਨੇ ਨਾਲ ਹੀ ਇੰਗਲੈਂਡ ਸਰਕਾਰ ਕੋਲੋਂ ਆਪਣੀ ਧੀ ਦੇ ਕਾਤਲ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਵੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਪਰਿਵਾਰ ਦੀ ਗਰੀਬੀ ਦਾ ਹਵਾਲਾ ਦਿੰਦਿਆਂ ਸਰਕਾਰ ਕੋਲੋਂ ਪਰਿਵਾਰ ਲਈ ਮਾਲੀ ਮਦਦ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ... ਪ੍ਰਧਾਨ ਮੰਤਰੀ ਜੀ, ਗਾਲ੍ਹਾਂ ਤਾਂ ਬੱਚਿਆਂ ਨੇ ਗੀਤਾਂ ਤੇ OTT ਤੋਂ ਹੀ ਤੋਂ ਹੀ ਸਿੱਖੀਆਂ ਹਨ..., Singer Jasbir Jassi ਨੇ ਦਿੱਤਾ ਠੋਕਵਾਂ ਜਵਾਬ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK