Mon, May 25, 2026
Whatsapp

ਚੰਡੀਗੜ੍ਹ ਤੋਂ 3 ਨਵੀਆਂ ਉਡਾਣਾਂ; ਭਲਕੇ ਤੋਂ ਜੰਮੂ, ਧਰਮਸ਼ਾਲਾ ਅਤੇ ਦਿੱਲੀ ਲਈ ਭਰੀਆਂ ਜਾਣਗੀਆਂ ਉਡਾਣਾਂ

Reported by:  PTC News Desk  Edited by:  Jasmeet Singh -- April 01st 2024 11:59 AM
ਚੰਡੀਗੜ੍ਹ ਤੋਂ 3 ਨਵੀਆਂ ਉਡਾਣਾਂ; ਭਲਕੇ ਤੋਂ ਜੰਮੂ, ਧਰਮਸ਼ਾਲਾ ਅਤੇ ਦਿੱਲੀ ਲਈ ਭਰੀਆਂ ਜਾਣਗੀਆਂ ਉਡਾਣਾਂ

ਚੰਡੀਗੜ੍ਹ ਤੋਂ 3 ਨਵੀਆਂ ਉਡਾਣਾਂ; ਭਲਕੇ ਤੋਂ ਜੰਮੂ, ਧਰਮਸ਼ਾਲਾ ਅਤੇ ਦਿੱਲੀ ਲਈ ਭਰੀਆਂ ਜਾਣਗੀਆਂ ਉਡਾਣਾਂ

Chandigarh News: ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮੰਗਲਵਾਰ ਤੋਂ ਤਿੰਨ ਨਵੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਜਿਸ ਦੀ ਬੁਕਿੰਗ ਏਅਰਲਾਈਨਜ਼ ਕੰਪਨੀ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਗਰਮੀਆਂ ਲਈ ਜੋ ਨਵਾਂ ਸ਼ਡਿਊਲ ਸ਼ੁਰੂ ਕੀਤਾ ਗਿਆ ਸੀ ਉਹ ਐਤਵਾਰ ਤੋਂ ਸ਼ੁਰੂ ਹੋ ਗਿਆ ਹੈ। ਪਰ ਜੰਮੂ, ਧਰਮਸ਼ਾਲਾ ਅਤੇ ਦਿੱਲੀ ਲਈ ਨਵੀਆਂ ਉਡਾਣਾਂ 2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਇਨ੍ਹਾਂ ਉਡਾਣਾਂ ਲਈ ਸਟਾਲ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਸ਼ਾਹਜਹਾਂ ਲਈ ਉਡਾਣਾਂ ਵੀ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਧਰਮਸ਼ਾਲਾ ਲਈ ਵੀ ਨਵੀਂ ਉਡਾਣ ਸ਼ੁਰੂ 

ਹੁਣ ਯਾਤਰੀ ਸਿਰਫ਼ ਇੱਕ ਘੰਟਾ 5 ਮਿੰਟ ਵਿੱਚ ਚੰਡੀਗੜ੍ਹ ਤੋਂ ਧਰਮਸ਼ਾਲਾ ਪਹੁੰਚ ਸਕਣਗੇ। ਜਾਣਕਾਰੀ ਮੁਤਾਬਕ ਇਹ ਫਲਾਈਟ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਧਰਮਸ਼ਾਲਾ ਲਈ ਦੁਪਹਿਰ 12:45 'ਤੇ ਟੇਕ ਆਫ ਕਰੇਗੀ। ਜਦੋਂਕਿ ਇਹ ਦੁਪਹਿਰ 1:50 ਵਜੇ ਧਰਮਸ਼ਾਲਾ ਪਹੁੰਚੇਗੀ। ਇਹ ਉਥੋਂ ਬਾਅਦ ਦੁਪਹਿਰ 2:10 'ਤੇ ਵਾਪਸ ਆਵੇਗੀ ਅਤੇ 3:15 'ਤੇ ਚੰਡੀਗੜ੍ਹ ਪਹੁੰਚੇਗੀ। ਇਸ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਫਲੈਕਸੀ ਕਿਰਾਏ ਦੇ ਆਧਾਰ 'ਤੇ ਲਗਭਗ 4500 ਰੁਪਏ ਦੇਣੇ ਹੋਣਗੇ।


ਜੰਮੂ ਲਈ ਵੀ ਉਡਾਣਾਂ ਸ਼ੁਰੂ

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜੰਮੂ ਲਈ ਪਹਿਲੀ ਉਡਾਣ ਮੰਗਲਵਾਰ ਤੋਂ ਹੀ ਸ਼ੁਰੂ ਹੋਵੇਗੀ। ਮਿਲੀ ਜਾਣਕਾਰੀ ਅਨੁਸਾਰ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਚੰਡੀਗੜ੍ਹ ਤੋਂ ਸਵੇਰੇ 9:15 'ਤੇ ਉਡਾਣ ਭਰੇਗੀ ਅਤੇ ਸਵੇਰੇ 10:20 'ਤੇ ਜੰਮੂ ਪਹੁੰਚੇਗੀ। ਇਸ ਦੇ ਬਦਲੇ ਇਹ ਫਲਾਈਟ ਜੰਮੂ ਤੋਂ ਸਵੇਰੇ 11:00 ਵਜੇ ਉਡਾਣ ਭਰੇਗੀ ਅਤੇ 12:15 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਦੇ ਲਈ ਯਾਤਰੀਆਂ ਨੂੰ ਫਲੈਕਸੀ ਕਿਰਾਏ ਦੇ ਹਿਸਾਬ ਨਾਲ ਲਗਭਗ 3400 ਰੁਪਏ ਦੇਣੇ ਹੋਣਗੇ।

ਇਹ ਖਬਰਾਂ ਵੀ ਪੜ੍ਹੋ: 

-

Electrical Saftey authority

Top News view more...

Latest News view more...

PTC NETWORK
PTC NETWORK