Fri, Jun 14, 2024
Whatsapp

ਭਾਰਤੀ ਮੂਲ ਦੇ 3 ਵਿਦਿਆਰਥੀਆਂ ਦੀ ਜਾਰਜੀਆ 'ਚ ਭਿਆਨਕ ਕਾਰ ਹਾਦਸੇ ਦੌਰਾਨ ਮੌਤ

Georgia Car Crash: ਅਮਰੀਕਾ ਦੇ ਜਾਰਜੀਆ ਸੂਬੇ ਦੇ ਸ਼ਹਿਰ ਅਲਫਾਰੇਟਾ ਵਿੱਚ ਇੱਕ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ ਤਿੰਨ ਅਮਰੀਕੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਸਾਰੇ 18 ਸਾਲ ਦੀ ਉਮਰ ਦੇ ਸਨ, ਜਿਸ ਵਿੱਚ ਦੋ ਕੁੜੀਆਂ ਵੀ ਸ਼ਾਮਲ ਹਨ।

Written by  KRISHAN KUMAR SHARMA -- May 22nd 2024 09:42 AM -- Updated: May 22nd 2024 10:00 AM
ਭਾਰਤੀ ਮੂਲ ਦੇ 3 ਵਿਦਿਆਰਥੀਆਂ ਦੀ ਜਾਰਜੀਆ 'ਚ ਭਿਆਨਕ ਕਾਰ ਹਾਦਸੇ ਦੌਰਾਨ ਮੌਤ

ਭਾਰਤੀ ਮੂਲ ਦੇ 3 ਵਿਦਿਆਰਥੀਆਂ ਦੀ ਜਾਰਜੀਆ 'ਚ ਭਿਆਨਕ ਕਾਰ ਹਾਦਸੇ ਦੌਰਾਨ ਮੌਤ

3 Indian-Origin Student Killed in US: ਅਮਰੀਕਾ ਦੇ ਜਾਰਜੀਆ ਸੂਬੇ ਦੇ ਸ਼ਹਿਰ ਅਲਫਾਰੇਟਾ ਵਿੱਚ ਇੱਕ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ ਤਿੰਨ ਅਮਰੀਕੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਸਾਰੇ 18 ਸਾਲ ਦੀ ਉਮਰ ਦੇ ਸਨ, ਜਿਸ ਵਿੱਚ ਦੋ ਕੁੜੀਆਂ ਵੀ ਸ਼ਾਮਲ ਹਨ। ਇਹ ਹਾਦਸਾ 14 ਮਈ ਨੂੰ ਵੈਸਟਸਾਈਡ ਪਾਰਕਵੇਅ 'ਤੇ ਵਾਪਰਿਆ, ਜੋ ਅਲਫਾਰੇਟਾ, ਜਾਰਜੀਆ ਵਿੱਚ ਮੈਕਸਵੈਲ ਰੋਡ ਦੇ ਉੱਤਰ ਵਿੱਚ ਸਥਿਤ ਹੈ।

ਅਲਫਾਰੇਟਾ ਪੁਲਿਸ ਦੇ ਅਨੁਸਾਰ, ਤੇਜ਼ ਰਫਤਾਰ ਇਸ ਭਿਆਨਕ ਹਾਦਸੇ ਦਾ ਮੁੱਖ ਕਾਰਨ ਸੀ ਜਿਸ ਦੇ ਨਤੀਜੇ ਵਜੋਂ ਕਾਰ ਪਲਟ ਗਈ। ਇਹ ਪੰਜੇ ਨੌਜਵਾਨ ਅਲਫਾਰੇਟਾ ਹਾਈ ਸਕੂਲ ਅਤੇ ਜਾਰਜੀਆ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਹਾਦਸੇ 'ਚ ਮ੍ਰਿਤਕਾਂ ਦੀ ਪਛਾਣ ਆਰੀਅਨ ਜੋਸ਼ੀ ਅਲਫਾਰੇਟਾ ਹਾਈ ਸਕੂਲ 'ਚ ਸੀਨੀਅਰ, ਜਦਕਿ ਸ਼੍ਰੀਆ ਅਵਸਰਾਲਾ ਅਤੇ ਅਨਵੀ ਸ਼ਰਮਾ ਦੋਵੇਂ ਜਾਰਜੀਆ ਯੂਨੀਵਰਸਿਟੀ ਵਿੱਚ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਵਜੋਂ ਹੋਈ ਹੈ।


ਜ਼ਖਮੀਆਂ ਦੀ ਪਛਾਣ ਰਿਥਵਾਕ ਸੋਮਪੱਲੀ, ਜਾਰਜੀਆ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਹੈ, ਜੋ ਕਿ ਕਾਰ ਚਲਾ ਰਿਹਾ ਸੀ, ਜਦਕਿ ਮੁਹੰਮਦ ਲਿਆਕਤ, ਅਲਫਾਰੇਟਾ ਹਾਈ ਸਕੂਲ 'ਚ ਇੱਕ ਸੀਨੀਅਰ ਵਿਦਿਆਰਥੀ ਹੈ।

ਪੁਲਿਸ ਨੇ ਦੱਸਿਆ ਕਿ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਸੀ, ਜਿਸ ਕਾਰਨ ਇਹ ਇੱਕ ਦਰੱਖਤ ਦੀ ਲਾਈਨ ਵਿੱਚ ਚਲੀ ਗਈ। ਨਤੀਜੇ ਵੱਜੋਂ ਆਰੀਅਨ ਜੋਸ਼ੀ ਅਤੇ ਸ਼੍ਰੀਆ ਅਵਸਰਾਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਅਨਵੀ ਸ਼ਰਮਾ ਨੇ ਉੱਤਰੀ ਫੁਲਟਨ ਹਸਪਤਾਲ ਵਿੱਚ ਦਮ ਤੋੜ ਦਿੱਤਾ।

- PTC NEWS

Top News view more...

Latest News view more...

PTC NETWORK