Sun, Apr 21, 2024
Whatsapp

Gaza hospital Attack: ਗਾਜ਼ਾ ਦੇ ਹਸਪਤਾਲ ’ਚ ਵੱਡਾ ਹਮਲਾ; 500 ਲੋਕਾਂ ਦੀ ਮੌਤ, ਹਸਪਤਾਲ ’ਚ ਮਚੀ ਤਬਾਹੀ

ਇਜ਼ਰਾਈਲ ਅਤੇ ਹਮਾਸ ਵਿਚਾਲੇ ਲੜਾਈ ਦਾ ਸਭ ਤੋਂ ਭਿਆਨਕ ਰੂਪ ਦੇਖਣ ਨੂੰ ਮਿਲਿਆ ਹੈ। ਗਾਜ਼ਾ ਦੇ ਇੱਕ ਹਸਪਤਾਲ 'ਤੇ ਰਾਕੇਟ ਹਮਲੇ ਵਿੱਚ ਕਰੀਬ 500 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।

Written by  Aarti -- October 18th 2023 09:07 AM -- Updated: October 18th 2023 09:08 AM
Gaza hospital Attack: ਗਾਜ਼ਾ ਦੇ ਹਸਪਤਾਲ ’ਚ ਵੱਡਾ ਹਮਲਾ; 500 ਲੋਕਾਂ ਦੀ ਮੌਤ, ਹਸਪਤਾਲ ’ਚ ਮਚੀ ਤਬਾਹੀ

Gaza hospital Attack: ਗਾਜ਼ਾ ਦੇ ਹਸਪਤਾਲ ’ਚ ਵੱਡਾ ਹਮਲਾ; 500 ਲੋਕਾਂ ਦੀ ਮੌਤ, ਹਸਪਤਾਲ ’ਚ ਮਚੀ ਤਬਾਹੀ

Gaza hospital Attack: ਇਜ਼ਰਾਈਲ ਅਤੇ ਹਮਾਸ ਵਿਚਾਲੇ ਲੜਾਈ ਦਾ ਸਭ ਤੋਂ ਭਿਆਨਕ ਰੂਪ ਦੇਖਣ ਨੂੰ ਮਿਲਿਆ ਹੈ। ਗਾਜ਼ਾ ਦੇ ਇੱਕ ਹਸਪਤਾਲ 'ਤੇ ਰਾਕੇਟ ਹਮਲੇ ਵਿੱਚ ਕਰੀਬ 500 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਫਲਸਤੀਨ ਦਾ ਕਹਿਣਾ ਹੈ ਕਿ ਇਜ਼ਰਾਇਲੀ ਬਲਾਂ ਨੇ ਹਸਪਤਾਲ 'ਤੇ ਹਮਲਾ ਕੀਤਾ।

ਇਜ਼ਰਾਈਲ ਸਰਕਾਰ ਨੇ ਇਸ ਹਮਲੇ ਨੂੰ ਘਾਤਕ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਹਮਾਸ ਦੇ ਅੱਤਵਾਦੀਆਂ ਨੇ ਹੀ ਹਸਪਤਾਲ ਨੂੰ ਉਡਾਇਆ ਸੀ।


ਹਮਾਸ ਦੇ ਇਸ ਦਾਅਵੇ 'ਤੇ ਇਜ਼ਰਾਇਲੀ ਪੀਐੱਮ ਨੇਤਨਯਾਹੂ ਨੇ ਐਕਸ ’ਤੇ ਲਿਖਿਆ ਕਿ ਪੂਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਾਜ਼ਾ 'ਤੇ ਹਮਲਾ ਕਰਨ ਵਾਲੀ ਇਜ਼ਰਾਈਲੀ ਫੌਜ ਨਹੀਂ ਸੀ, ਸਗੋਂ ਹਮਾਸ ਦੇ ਖੌਫਨਾਕ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਸਾਡੇ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਆਪਣੇ ਬੱਚਿਆਂ ਦੇ ਵੀ ਕਾਤਲ ਹਨ।

ਜਾਰਡਨ ਨੇ ਗਾਜ਼ਾ ਦੇ ਹਸਪਤਾਲ 'ਤੇ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨਾਲ ਸੰਮੇਲਨ ਰੱਦ ਕਰ ਦਿੱਤਾ ਹੈ।

ਭਾਰਤ ਸਰਕਾਰ ਦਾ ਆਪਰੇਸ਼ਨ ਅਜੈ ਹੈ ਜਾਰੀ 

ਦੂਜੇ ਪਾਸੇ ਭਾਰਤ ਸਰਕਾਰ ਦੀ ਆਪਰੇਸ਼ਨ ਅਜੈ ਤਹਿਤ ਮੁਹਿੰਮ ਜਾਰੀ ਹੈ। 5ਵੀਂ ਫਲਾਇਟ ’ਚ ਭਾਰਤੀਆਂ ਦੇ ਨਾਲ ਨਾਲ 18 ਨੇਪਾਲ ਦੇ ਨਾਗਰਿਕ ਨੂੰ ਵੀ ਲਿਆਂਦਾ ਗਿਆ ਹੈ। ਇਜ਼ਰਾਇਲ ’ਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਕਰੀਬ 18 ਹਜ਼ਾਰ ਹੈ। ਆਪਰੇਸ਼ਨ ਅਜੈ ਤਹਿਤ 286 ਹੋਰ ਭਾਰਤੀਆਂ ਨੂੰ ਭਾਰਤ ਲਿਆਂਦਾ ਗਿਆ ਹੈ। ਭਾਰਤੀਆਂ ਦੀ ਦੇਸ਼ ਵਾਪਸੀ ਦਾ ਸਾਰਾ ਖਰਚ ਕੇਂਦਰ ਸਰਕਾਰ ਚੁੱਕ ਰਹੀ ਹੈ। ਇਜ਼ਰਾਇਲ ’ਚ ਭਾਰਤੀ ਦੂਤਾਵਾਸ ਦੀ 24 ਘੰਟੇ ਹੈਲਪਲਾਈਨ ਸਹੂਲਤ ਜਾਰੀ ਹੈ। 

ਇਹ ਵੀ ਪੜ੍ਹੋ: ਪਠਾਨਕੋਟ ਹਮਲੇ ਦਾ ਮਾਸਟਰਮਾਈਂਡ ਸ਼ਾਹਿਦ ਲਤੀਫ ਪਾਕਿਸਤਾਨ 'ਚ ਢੇਰ

- PTC NEWS

adv-img

Top News view more...

Latest News view more...