Deadly Earthquake Rocks Afghanistan : 6.0 ਤੀਬਰਤਾ ਦੇ ਭੂਚਾਲ ਨੇ ਅਫਗਾਨਿਸਤਾਨ ’ਚ ਮਚਾਈ ਤਬਾਹੀ, ਹੁਣ ਤੱਕ 600 ਲੋਕਾਂ ਦੀ ਮੌਤ, ਸੈਂਕੜੇ ਘਰ ਮਲਬੇ ’ਚ ਤਬਦੀਲ
Deadly Earthquake Rocks Afghanistan : ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਅਫਗਾਨਿਸਤਾਨ ਵਿੱਚ ਇੱਕ ਤੇਜ਼ ਭੂਚਾਲ ਆਇਆ ਹੈ। 12:47 ਵਜੇ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.3 ਮਾਪੀ ਗਈ ਹੈ। ਅਫਗਾਨਿਸਤਾਨ ਦੇ ਨਾਲ-ਨਾਲ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਵੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਨਾਲ ਭਾਰੀ ਨੁਕਸਾਨ ਹੋਇਆ ਹੈ। ਹੁਣ ਤੱਕ 20 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਕਈ ਇਲਾਕਿਆਂ ਵਿੱਚ ਘਰ ਢਹਿ ਗਏ ਹਨ।
ਅਮਰੀਕੀ ਭੂ-ਵਿਗਿਆਨ ਸਰਵੇਖਣ ਦਾ ਅਨੁਮਾਨ ਹੈ ਕਿ ਇਸ ਭੂਚਾਲ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਸਕਦੀ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਵੈੱਬਸਾਈਟ 'ਤੇ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਕਿ ਕਿਉਂਕਿ ਇਹ ਆਫ਼ਤ ਸੰਭਾਵੀ ਤੌਰ 'ਤੇ ਵਿਆਪਕ ਹੈ। ਹੁਣ ਤੱਕ 20 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਮਲਬੇ ਹੇਠ ਫਸੇ ਹੋ ਸਕਦੇ ਹਨ ਲੋਕ
ਤਾਲਿਬਾਨ ਸਰਕਾਰ ਦੇ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਦਰਜਨਾਂ ਘਰ ਢਹਿ ਜਾਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਮਲਬੇ ਹੇਠ ਦੱਬੇ ਹੋਏ ਹਨ। ਇਹ ਖਦਸ਼ਾ ਹੈ ਕਿ ਭੂਚਾਲ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਸਕਦੀ ਹੈ। ਜ਼ਿਆਦਾਤਰ ਘਰ ਕੁਨਾਰ ਸੂਬੇ ਦੇ ਨੋਰਗਲ ਜ਼ਿਲ੍ਹੇ ਦੀ ਮਜ਼ਾਰ ਘਾਟੀ ਵਿੱਚ ਨੁਕਸਾਨੇ ਗਏ ਹਨ, ਜੋ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੀ ਹੈ। ਇਹ ਘਾਟੀ ਪਹਾੜੀ ਖੇਤਰ ਵਿੱਚ ਸਥਿਤ ਹੈ।
ਅਫਗਾਨਿਸਤਾਨ ਸੰਵੇਦਨਸ਼ੀਲ ਖੇਤਰ
ਯੂਐਸਜੀਐਸ ਦੇ ਅਨੁਸਾਰ, ਭੂਚਾਲ ਦਾ ਕੇਂਦਰ ਅਫਗਾਨਿਸਤਾਨ ਵਿੱਚ ਬਸਾਵੁਲ ਤੋਂ 36 ਕਿਲੋਮੀਟਰ ਉੱਤਰ ਵਿੱਚ ਸੀ। ਇਸਦੀ ਡੂੰਘਾਈ 10 ਕਿਲੋਮੀਟਰ (6.2 ਮੀਲ) ਸੀ। ਇਸਨੇ ਪੂਰੇ ਖੇਤਰ ਨੂੰ ਪ੍ਰਭਾਵਿਤ ਕੀਤਾ ਅਤੇ ਪਾਕਿਸਤਾਨ ਦੇ ਵੱਡੇ ਹਿੱਸਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 6 ਤੋਂ ਵੱਧ ਤੀਬਰਤਾ ਦੇ ਭੂਚਾਲ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : LPG Prices From September 1 : 51 ਰੁਪਏ ਸਸਤਾ ਹੋਇਆ ਕਮਰਸ਼ੀਅਲ ਐਲਪੀਜੀ ਸਿਲੰਡਰ , ਜਾਣੋ ਘਰੇਲੂ ਗੈਸ ਦੀਆਂ ਕੀਮਤਾਂ
- PTC NEWS