Mon, May 25, 2026
Whatsapp

Abhijot Death News : ਜ਼ਿੰਦਗੀ ਦੀ ਜੰਗ ਹਾਰਿਆ 8 ਸਾਲਾ ਅਭਿਜੋਤ ,ਕਿਡਨੀ ਦੀ ਬਿਮਾਰੀ ਤੋਂ ਸੀ ਪੀੜਤ

Ajnala News : ਅਜਨਾਲਾ ਦੇ ਪਿੰਡ ਤਲਵੰਡੀ ਰਾਏਦਾਦੂ ਦਾ ਰਹਿਣ ਵਾਲਾ 8 ਸਾਲਾ ਮਾਸੂਮ ਅਭਿਜੋਤ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਕਿਡਨੀ ਦੀ ਬਿਮਾਰੀ ਨਾਲ ਪੀੜਤ ਇਹ ਬੱਚਾ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲਾਂ ਦੇ ਚੱਕਰ ਕੱਟਦਾ ਰਿਹਾ , ਪਰ ਹੜ੍ਹ ਦੌਰਾਨ ਪਿੰਡ ਵਿੱਚ ਪਾਣੀ ਆ ਜਾਣ ਕਰਕੇ ਉਹ ਇਲਾਜ ਕਰਵਾਉਣ ਤੋਂ ਵਾਂਝਾ ਰਹਿ ਗਿਆ। ਪਾਣੀ ਵਿਚ ਘਿਰਿਆ ਪਰਿਵਾਰ ਬੇਬਸ ਨਿਗਾਹਾਂ ਨਾਲ ਆਪਣੇ ਲਾਲ ਨੂੰ ਵੇਖਦਾ ਰਿਹਾ

Reported by:  PTC News Desk  Edited by:  Shanker Badra -- September 25th 2025 03:21 PM
Abhijot Death News : ਜ਼ਿੰਦਗੀ ਦੀ ਜੰਗ ਹਾਰਿਆ 8 ਸਾਲਾ ਅਭਿਜੋਤ ,ਕਿਡਨੀ ਦੀ ਬਿਮਾਰੀ ਤੋਂ ਸੀ ਪੀੜਤ

Abhijot Death News : ਜ਼ਿੰਦਗੀ ਦੀ ਜੰਗ ਹਾਰਿਆ 8 ਸਾਲਾ ਅਭਿਜੋਤ ,ਕਿਡਨੀ ਦੀ ਬਿਮਾਰੀ ਤੋਂ ਸੀ ਪੀੜਤ

Ajnala News : ਅਜਨਾਲਾ ਦੇ ਪਿੰਡ ਤਲਵੰਡੀ ਰਾਏਦਾਦੂ ਦਾ ਰਹਿਣ ਵਾਲਾ 8 ਸਾਲਾ ਮਾਸੂਮ ਅਭਿਜੋਤ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਕਿਡਨੀ ਦੀ ਬਿਮਾਰੀ ਨਾਲ ਪੀੜਤ ਇਹ ਬੱਚਾ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲਾਂ ਦੇ ਚੱਕਰ ਕੱਟਦਾ ਰਿਹਾ , ਪਰ ਹੜ੍ਹ ਦੌਰਾਨ ਪਿੰਡ ਵਿੱਚ ਪਾਣੀ ਆ ਜਾਣ ਕਰਕੇ ਉਹ ਇਲਾਜ ਕਰਵਾਉਣ ਤੋਂ ਵਾਂਝਾ ਰਹਿ ਗਿਆ। ਪਾਣੀ ਵਿਚ ਘਿਰਿਆ ਪਰਿਵਾਰ ਬੇਬਸ ਨਿਗਾਹਾਂ ਨਾਲ ਆਪਣੇ ਲਾਲ ਨੂੰ ਵੇਖਦਾ ਰਿਹਾ।

ਜਦੋਂ ਇਹ ਖ਼ਬਰ ਸਰਕਾਰ ਤੱਕ ਪਹੁੰਚੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਅਭਿਜੋਤ ਦੇ ਇਲਾਜ ਦੀ ਜ਼ਿੰਮੇਵਾਰੀ ਚੁੱਕੀ। ਪੰਜਾਬ ਸਰਕਾਰ,ਖਾਲਸਾ ਏਡ, ਸੋਨੂ ਸੂਦ ਵੱਲੋਂ ਰੈਸਕਿਉ ਟੀਮਾਂ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਕੇ ਚੰਡੀਗੜ੍ਹ ਪੀ.ਜੀ.ਆਈ ਪਹੁੰਚਾਇਆ। ਡਾਕਟਰਾਂ ਦੀ ਟੀਮ ਨੇ ਉਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਅਭਿਜੋਤ ਦੀ ਨਾਜੁਕ ਹਾਲਤ ਨੇ ਆਖ਼ਿਰਕਾਰ ਉਸ ਨੂੰ ਜੀਵਨ ਦੀ ਲੜਾਈ ਹਾਰਣ ’ਤੇ ਮਜਬੂਰ ਕਰ ਦਿੱਤਾ।


ਪਰਿਵਾਰ ਵਿੱਚ ਮਾਤਮ ਪਸਰ ਗਿਆ ਹੈ। ਮਾਂ ਤੇ ਦਾਦੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਾਦੀ, ਜੋ ਉਸ ਨੂੰ ਹਰ ਹਸਪਤਾਲ ਲੈ ਕੇ ਗਈ, ਅੱਜ ਵੀ ਰੋਦਿਆਂ ਕਹਿ ਰਹੀ ਹੈ ਕਿ “ਮੇਰਾ ਅਭਿਜੋਤ ਹਰ ਵਾਰ ਘਰ ਜਾਣ ਦੀ ਜ਼ਿਦ ਕਰਦਾ ਸੀ ਪਰ ਹੁਣ ਉਹ ਸਦਾ ਲਈ ਘਰ ਆ ਗਿਆ… ਚੁੱਪਚਾਪ।”

ਸਮਾਜ ਸੇਵੀ ਅਤੇ ਫਿਲਮੀ ਅਦਾਕਾਰ ਸੋਨੂ ਸੂਦ ਨੇ ਵੀ ਇਸ ਪਰਿਵਾਰ ਪ੍ਰਤੀ ਦੁੱਖ ਪ੍ਰਗਟ ਕੀਤਾ ਤੇ ਬੱਚੇ ਨੂੰ ਆਪਣੀ ਸ਼ਰਧਾਂਜਲੀ ਦਿੱਤੀ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਭਿਜੋਤ ਸਾਰੇ ਘਰਾਂ ਵਿੱਚ ਖੁਸ਼ੀਆਂ ਵੰਡਣ ਵਾਲਾ ਬੱਚਾ ਸੀ। ਉਸ ਦੀ ਮਾਸੂਮ ਮੁਸਕਰਾਹਟ ਨੇ ਹਰ ਕਿਸੇ ਦੇ ਦਿਲ ਨੂੰ ਛੂਹਿਆ ਸੀ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK