Sat, Apr 27, 2024
Whatsapp

ਸ਼ੱਕੀ ਦੀ ਕੁੱਟਮਾਰ 'ਤੇ ਮਾਮਲਾ ਦਰਜ, ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ 'ਚ ਆਈ

Written by  Ravinder Singh -- January 06th 2023 03:21 PM -- Updated: January 06th 2023 03:44 PM
ਸ਼ੱਕੀ ਦੀ ਕੁੱਟਮਾਰ 'ਤੇ ਮਾਮਲਾ ਦਰਜ, ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ 'ਚ ਆਈ

ਸ਼ੱਕੀ ਦੀ ਕੁੱਟਮਾਰ 'ਤੇ ਮਾਮਲਾ ਦਰਜ, ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ 'ਚ ਆਈ

ਬਠਿੰਡਾ : ਬਠਿੰਡਾ ਦੇ ਨਾਲ ਲੱਗਦੇ ਪਿੰਡ ਗੁਰੂਸਰ ਸਹਨੇਵਾਲਾ ਤੋਂ ਇਕ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੌਜਵਾਨ ਦੀ ਕੁੱਟਮਾਰ ਹੋ ਰਹੀ ਉਸ ਦੇ ਉਪਰ ਦੋਸ਼ ਹੈ ਕਿ ਉਹ ਖੇਤਾਂ ਵਿਚੋਂ ਮੋਟਰ ਤੋਂ ਚੋਰੀ ਕਰਨ ਦੇ ਮਕਸਦ ਨਾਲ ਆਇਆ ਸੀ।

ਇਸ ਕਾਰਨ ਕੁੱਟਮਾਰ ਕੀਤੀ ਗਈ ਸੀ ਪਰ ਪੁਲਿਸ ਨੇ ਦਿਲਸ਼ਾਦ ਅਲੀ ਨਾਮ ਦੇ ਇਕ ਸ਼ਖ਼ਸ ਦੇ ਬਿਆਨਾਂ ਉਤੇ ਕੁੱਟਮਾਰ ਕਰਨ ਵਾਲੇ ਟੀਟੂ ਖ਼ਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਦੇ ਕਾਰਵਾਈ ਉਤੇ ਸਵਾਲ ਵੀ ਖੜ੍ਹੇ ਹੋ ਰਹੇ ਹਨ ਜੇ ਇਹ ਲੜਕਾ ਚੋਰੀ ਕਰਨ ਲਈ ਆਇਆ ਸੀ ਤਾਂ ਇਸ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਦਕਿ ਵੀਡੀਓ ਵਿਚ ਇਹ ਸ਼ਖ਼ਸ ਆਪਣੀ ਚੋਰੀ ਦੀ ਗੱਲ ਕਬੂਲ ਕਰ ਰਿਹਾ ਹੈ।


ਬਠਿੰਡਾ ਦੇ ਗੁਰੂਸਰ ਸਹਨੇਵਾਲਾ ਵਿਚ ਦਿਲਸ਼ਾਦ ਨੌਜਵਾਨ ਉਪਰ ਦੋਸ਼ ਲੱਗੇ ਹਨ ਕਿ ਉਹ ਖੇਤਾਂ ਦੀਆਂ ਮੋਟਰਾਂ ਤੋਂ ਸਾਮਾਨ ਚੋਰੀ ਕਰ ਲਈ ਆਇਆ ਸੀ ਉਦੋਂ ਉਥੋਂ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਹਾਲਾਂਕਿ ਇਸ ਵੀਡੀਓ ਵਿਚ ਦਿਲਸ਼ਾਦ ਇਹ ਵੀ ਮੰਨਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਸ ਨੇ ਪਹਿਲਾਂ ਵੀ ਇਥੋਂ ਚੋਰੀ ਕੀਤੀ ਸੀ ਪਰ ਦਿਲਸ਼ਾਦ ਕੁੱਟਮਾਰ ਤੋਂ ਬਾਅਦ ਸਰਕਾਰੀ ਹਸਪਤਾਲ ਵਿਚ ਦਾਖ਼ਲ ਹੋ ਗਿਆ ਤੇ ਪੁਲਿਸ ਨੇ ਦਿਲਸ਼ਾਦ ਦੇ ਬਿਆਨ ਉਤੇ ਕੁੱਟਮਾਰ ਕਰਨ ਵਾਲੇ ਟੀਟੂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ 24 ਘੰਟੇ ਫਸੇ ਰਹੇ ਮੁਸਾਫ਼ਰ, 150 ਯਾਤਰੀਆਂ ਵੱਲੋਂ ਹੰਗਾਮਾ

ਇਸ ਪੂਰੇ ਵਿਵਾਦ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਵੀਡੀਓ ਦੇ ਆਧਾਰ ਉਤੇ ਟੀਟੂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਟੀਟੂ ਦੇ ਖੇਤਾਂ ਵਿਚ ਚੋਰੀ ਕਰਨ ਦੇ ਇਰਾਦੇ ਨਾਲ ਦਿਲਸ਼ਾਦ ਖ਼ਾਨ ਆਇਆ ਸੀ ਉਸ ਗੱਲ ਦੀ ਅਸੀਂ ਕਰ ਰਹੇ ਹਾਂ। ਉਸ ਕੋਲੋਂ ਅਜੇ ਤੱਕ ਚੋਰੀ ਕੋਈ ਵੀ ਸਾਮਾਨ ਬਰਾਮਦ ਨਹੀਂ ਹੋਇਆ ਹੈ।

- PTC NEWS

Top News view more...

Latest News view more...