AAP ਵਿਧਾਇਕ ਚਰਨਜੀਤ ਸਿੰਘ ਦੀ ਗੱਡੀ ਨਾਲ ਵਾਪਰਿਆ ਹਾਦਸਾ, ਇੱਕ ਮਹਿਲਾ ਜ਼ਖਮੀ, ਮੌਕੇ 'ਤੇ ਲੜਕੀ ਦਾ ਫੁੱਟਿਆ ਗੁੱਸਾ
AAP MLA Charanjit Singh Accident : ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਚਰਨਜੀਤ ਸਿੰਘ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਵਿੱਚ ਇੱਕ ਔਰਤ ਜ਼ਖਮੀ ਹੋ ਗਈ ਹੈ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਚਮਕੌਰ ਸਾਹਿਬ ਪੁਲ ਦੇ ਨੇੜੇ ਵਾਪਰਿਆ ਹੈ। ਹਾਦਸੇ ਸਮੇਂ ਵਿਧਾਇਕ ਡਾ. ਚਰਨਜੀਤ ਸਿੰਘ ਆਪਣੀ ਕਾਰ ਵਿੱਚ ਸਨ, ਜਿਸਨੂੰ ਉਨ੍ਹਾਂ ਦਾ ਡਰਾਈਵਰ ਚਲਾ ਰਿਹਾ ਸੀ।
ਦਰਅਸਲ 'ਚ ਵਿਧਾਇਕ ਦੀ ਗੱਡੀ ਦੀ ਇੱਕ ਆਈ20 ਗੱਡੀ ਸਿੱਧੀ ਟੱਕਰ ਹੋ ਗਈ ਹੈ। ਟੱਕਰ ਵਿੱਚ ਦੂਜੀ ਕਾਰ ਵਿੱਚ ਸਵਾਰ ਇੱਕ ਔਰਤ ਜ਼ਖਮੀ ਹੋ ਗਈ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਖਮੀ ਔਰਤ ਦੇ ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਵਿਧਾਇਕ ਦੀ ਕਾਰ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਧਾਇਕ ਦੀ ਕਾਰ ਤੇਜ਼ ਸੀ
ਹਾਦਸੇ ਤੋਂ ਬਾਅਦ ਜ਼ਖਮੀ ਔਰਤ ਦੇ ਪਰਿਵਾਰ ਦੀ ਵਿਧਾਇਕ ਅਤੇ ਉਨ੍ਹਾਂ ਦੇ ਨਾਲ ਮੌਜੂਦ ਲੋਕਾਂ ਨਾਲ ਬਹਿਸ ਹੋ ਗਈ। ਪਰਿਵਾਰ ਨੇ ਆਰੋਪ ਲਗਾਇਆ ਕਿ ਵਿਧਾਇਕ ਦੀ ਕਾਰ ਤੇਜ਼ ਸੀ, ਜਿਸ ਕਾਰਨ ਹਾਦਸਾ ਵਾਪਰਿਆ ਹੈ। ਕੁਝ ਸਮੇਂ ਬਾਅਦ ਡਾ. ਚਰਨਜੀਤ ਸਿੰਘ ਮੌਕੇ ਤੋਂ ਚਲੇ ਗਏ।
ਲੜਕੀ ਬੋਲੀ ,'ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਹਿੰਦਾ ਹਸਪਤਾਲ ਲੈ ਜਾਓ'
ਜ਼ਖਮੀ ਔਰਤ ਦੇ ਪਰਿਵਾਰ ਦੀ ਲੜਕੀ ਦਾ ਕਹਿਣਾ ਸੀ ਕਿ ਇਹ ਰਨਿੰਗ ਰੋੜ ਹੈ, ਠੀਕ ਹੈ? ਇੱਥੇ ਐਨੀ ਟਰੈਫਿਕ ਹੁੰਦੀ ਹੈ। ਉਹ ਇੰਨੀ ਰੈਸ ਡਰਾਈਵਿੰਗ ਕਿਵੇਂ ਕਰ ਸਕਦੇ ਹੈ? ਬੋਲ ਰਹੇ ਨੇ ਕੋਈ MLA ਹੈ। ਗੱਡੀ 'ਚ ਮੇਰੀ ਮੰਮੀ ਸੀ ,ਜੇ ਉਸ ਨੂੰ ਕੁੱਝ ਹੋ ਜਾਂਦਾ। ਅਸੀਂ ਦੂਜੀ ਗੱਡੀ ਵਿੱਚ ਆਏ ਸੀ। ਸਾਡਾ ਘਰ ਮਨੀਮਾਜਰਾ ਵਿੱਚ ਹੈ। ਲੜਕੀ ਨੇ ਕਿਹਾ ਕਿ ਇਨ੍ਹਾਂ ਦਾ ਚਿਹਰਾ ਦੇਖੋ, ਕੋਈ ਫ਼ਰਕ ਨਹੀਂ ਪੈ ਰਿਹਾ ,ਕਹਿੰਦਾ ਹਸਪਤਾਲ ਲੈ ਜਾਓ।
ਹਾਦਸੇ ਦੀ ਜਾਂਚ ਕਰ ਰਹੀ ਪੁਲਿਸ
ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ। ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਨਹਿਰ ਦੇ ਪੁਲ ਦੇ ਨੇੜੇ ਚੌਰਾਹੇ 'ਤੇ ਹੋਇਆ ਹੈ। ਹਾਲਾਂਕਿ, ਪੁਲਿਸ ਇਸ ਮਾਮਲੇ 'ਤੇ ਬੋਲਣ ਤੋਂ ਗੁਰੇਜ਼ ਕਰ ਰਹੀ ਹੈ।
“ਮੈਂ ਪੜ੍ਹਿਆ-ਲਿਖਿਆ ਡਾਕਟਰ ਹਾਂ, ਮੈਨੂੰ ਕੋਈ 10ਵੀਂ ਪਾਸ ਸਵਾਲ ਕਰੇ ਇਹ ਮੈਨੂੰ ਪਸੰਦ ਨਹੀਂ'
ਇਸ ਤੋਂ ਪਹਿਲਾਂ ਖਰੜ ਧਰਨੇ 'ਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਸੀ। ‘ਆਪ’ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਸੀ, “ਮੈਂ ਪੜ੍ਹਿਆ-ਲਿਖਿਆ ਡਾਕਟਰ ਹਾਂ, ਮੈਨੂੰ ਕੋਈ 10ਵੀਂ ਪਾਸ ਸਵਾਲ ਕਰੇ ਇਹ ਮੈਨੂੰ ਪਸੰਦ ਨਹੀਂ। ਇਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
- PTC NEWS