Video : 90 ਫੁੱਟ 'ਤੇ ਅਟਕੀ ਜਾਨ ! ਨਿਸ਼ਾਨ ਸਾਹਿਬ ਦੀ ਸੇਵਾ ਕਰਦਾ ਲਟਕਿਆ ਸੇਵਾਦਾਰ, ਵੇਖੋ ਤਸਵੀਰਾਂ
Video : ਪਿੰਡ ਗਿੱਦੜਾਂ ਵਾਲੀ ਵਿਖੇ ਗੁਰਦੁਆਰਾ ਸਾਹਿਬ ਵਿਖੇ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਂਦੇ ਹੋਏ ਤਾਰ ਟੁੱਟ ਗਈ। ਤਾਰ ਟੁੱਟਣ ਨਾਲ ਮੌਕੇ 'ਤੇ ਮੌਜੂਦ ਸੇਵਾਦਾਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਕਿਉਂਕਿ 90 ਫੁੱਟ ਤੋਂ ਵੱਧ ਉਪਰ ਅਸਮਾਨ 'ਚ ਚੋਲਾ ਸਾਹਿਬ ਦੀ ਸੇਵਾ ਕਰ ਰਿਹਾ ਸੇਵਾਦਾਰ ਹਵਾ 'ਚ ਨਿਸ਼ਾਨ ਸਾਹਿਬ 'ਤੇ ਫਸ ਗਿਆ।
ਹਾਲਾਂਕਿ, ਚੰਗੀ ਗੱਲ ਇਹ ਰਹੀ ਕਿ ਸੇਵਾਦਾਰ ਨੇ ਨਿਸ਼ਾਨ ਸਾਹਿਬ ਨੂੰ ਹੱਥ ਪਾਈ ਰੱਖਿਆ, ਜਿਸ ਕਾਰਨ ਹਾਦਸਾ ਟਲ ਗਿਆ। ਉਪਰੰਤ ਹੇਠਾਂ ਸੇਵਾਦਾਰਾਂ ਤੇ ਪ੍ਰਬੰਧਕਾਂ ਵੱਲੋਂ ਤੁਰੰਤ ਬਚਾਅ ਕਾਰਜ ਜਾਰੀ ਕੀਤੇ ਅਤੇ ਪ੍ਰਸ਼ਾਸਨ ਨੂੰ ਵੀ ਜਾਣੂੰ ਕਰਵਾਇਆ ਗਿਆ।
ਪਿੰਡ ਵਾਸੀਆਂ ਵੱਲੋਂ ਸੇਵਾਦਾਰ ਨੂੰ ਉਪਰੋਂ ਉਤਰਨ ਦਾ ਯਤਨ ਅਰੰਭੇ ਗਏ ਅਤੇ ਵੱਡਾ ਜਾਲ ਲਾਇਆ ਗਿਆ। ਸੇਵਾਦਾਰ ਨੂੰ ਰੈਸਕਿਊ ਕਰਨ ਲਈ ਪਤਾ ਲੱਗਣ 'ਤੇ ਫੌਜ ਵੀ ਪਹੁੰਚ ਗਈ। ਬੇਸ਼ੱਕ ਵੱਡੀ ਕ੍ਰੇਨ (ਹਾਈਡਰਾ) ਵੀ ਬੁਲਾਇਆ ਗਿਆ ਹੈ ਪਰ ਗਲੀ ਸੌੜੀ ਹੋਣ ਕਰਕੇ ਮੁਸ਼ਕਿਲ ਵੀ ਆਈ।
- PTC NEWS