Wed, Jun 18, 2025
Whatsapp

ਅਜਨਾਲਾ: ਬਿਜਲੀ ਦੇ ਸ਼ਾਰਟ ਸਰਕਟ ਨਾਲ ਹੋਇਆ ਕਾਰਨ ਹੋਇਆ ਹਾਦਸਾ, ਘਰ ਅਤੇ ਦੁਕਾਨ ਦਾ ਸਮਾਨ ਸੜ ਕੇ ਹੋਇਆ ਸਵਾਹ

Reported by:  PTC News Desk  Edited by:  Shameela Khan -- October 02nd 2023 09:37 AM -- Updated: October 02nd 2023 10:00 AM
ਅਜਨਾਲਾ: ਬਿਜਲੀ ਦੇ ਸ਼ਾਰਟ ਸਰਕਟ ਨਾਲ ਹੋਇਆ ਕਾਰਨ ਹੋਇਆ ਹਾਦਸਾ, ਘਰ ਅਤੇ ਦੁਕਾਨ ਦਾ ਸਮਾਨ ਸੜ ਕੇ ਹੋਇਆ ਸਵਾਹ

ਅਜਨਾਲਾ: ਬਿਜਲੀ ਦੇ ਸ਼ਾਰਟ ਸਰਕਟ ਨਾਲ ਹੋਇਆ ਕਾਰਨ ਹੋਇਆ ਹਾਦਸਾ, ਘਰ ਅਤੇ ਦੁਕਾਨ ਦਾ ਸਮਾਨ ਸੜ ਕੇ ਹੋਇਆ ਸਵਾਹ

ਅੰਮ੍ਰਿਤਸਰ: ਅਜਨਾਲਾ ਦੇ ਨਾਲ ਲੱਗਦੇ ਸਰਹੱਦੀ ਪਿੰਡ ਫੱਤੇਵਾਲ ਰਾਤ ਵੇਲੇ ਉਸ ਵੇਲੇ ਹਫੜਾ ਦਫੜੀ ਪੈ ਗਈ ਜਦੋਂ ਇੱਕ ਘਰ 'ਚ ਬਣੀ ਦੁਕਾਨ ਅਤੇ ਘਰ ਵਿੱਚ ਦੇਰ ਰਾਤ ਬਿਜਲੀ ਦੇ ਸ਼ਾਰਟ ਸਰਕਟ ਹੋਣ ਨਾਲ ਅਚਾਨਕ ਅੱਗ ਲੱਗ ਗਈ।  ਅੱਗ ਨੇ ਇਨ੍ਹਾਂ ਜਿਆਦਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਘਰ ਦਾ ਕੋਈ ਵੀ ਸਮਾਨ ਨਹੀਂ ਬਚਿਆ ਘਰ ਦੀ ਹਰ ਇੱਕ ਚੀਜ਼ ਸੜ ਕੇ ਸੁਆਹ ਹੋ ਗਈ ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਦਾ ਬਚਾ ਰਿਹਾ। 


ਇਸ ਬਾਬਤ ਮਕਾਨ ਮਾਲਿਕ ਹਰਜੀਤ ਸਿੰਘ ਨੇ ਦੱਸਿਆ, " ਅਸੀਂ ਕਿਸੇ ਕੰਮ ਲਈ ਘਰ ਤੋਂ ਬਾਹਰ ਗਏ ਹੋਏ ਸੀ ਤੇ ਅਚਾਨਕ ਦੇਰ ਰਾਤ ਨੂੰ ਬਿਜਲੀ ਦਾ ਸ਼ਾਟ ਸਰਕਟ ਹੋਣ ਨਾਲ ਸਾਡੀ ਦੁਕਾਨ ਅਤੇ ਘਰ ਨੂੰ ਭਿਆਨਕ ਅੱਗ ਲੱਗ ਗਈ। ਮੌਕੇ ਤੇ ਪਿੰਡ ਵਾਸੀਆਂ ਅਤੇ ਫਾਈਰ ਬ੍ਰਿਗੇਡ ਨੇ ਪੂਰੀ ਕੋਸ਼ਿਸ਼ ਕੀਤੀ ਪਰ ਫਿਰ ਵੀ ਸਾਡੇ ਘਰ ਦਾ ਸਾਰਾ ਸਮਾਨ ਅਤੇ ਜ਼ਰੂਰੀ ਕਾਗਜ਼ਾਤ ਪਾਸਪੋਰਟ ਅਤੇ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।ਅਸੀਂ ਸਰਕਾਰ ਅਤੇ ਦਾਨੀ ਸੱਜਣਾਂ ਨੂੰ ਅਪੀਲ ਕਰਦੇ ਹਾਂ ਕਿ ਕਿ ਸਾਡੀ ਸਹਾਇਤਾ ਕੀਤੀ ਜਾਵੇ।"

 

- PTC NEWS

Top News view more...

Latest News view more...

PTC NETWORK