Mon, Apr 29, 2024
Whatsapp

ਸੋਨੂੰ ਸੂਦ ਨੇ ਆਪਣੀ ਨਵੀਂ ਫਿਲਮ 'ਫਤਿਹ' ਦਾ ਪੋਸਟਰ ਕੀਤਾ ਜਾਰੀ, ਪ੍ਰਸ਼ੰਸਕਾਂ ਨੂੰ ਵੀ ਦਿੱਤਾ ਸੁਨੇਹਾ

Written by  KRISHAN KUMAR SHARMA -- March 15th 2024 06:03 PM -- Updated: March 15th 2024 06:18 PM
ਸੋਨੂੰ ਸੂਦ ਨੇ ਆਪਣੀ ਨਵੀਂ ਫਿਲਮ 'ਫਤਿਹ' ਦਾ ਪੋਸਟਰ ਕੀਤਾ ਜਾਰੀ, ਪ੍ਰਸ਼ੰਸਕਾਂ ਨੂੰ ਵੀ ਦਿੱਤਾ ਸੁਨੇਹਾ

ਸੋਨੂੰ ਸੂਦ ਨੇ ਆਪਣੀ ਨਵੀਂ ਫਿਲਮ 'ਫਤਿਹ' ਦਾ ਪੋਸਟਰ ਕੀਤਾ ਜਾਰੀ, ਪ੍ਰਸ਼ੰਸਕਾਂ ਨੂੰ ਵੀ ਦਿੱਤਾ ਸੁਨੇਹਾ

Sonu Sood Fateh Teaser: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਦਰਸ਼ਕਾਂ ਲਈ ਵੱਡੀ ਖ਼ਬਰ ਹੈ। ਛੇਤੀ ਹੀ ਅਦਾਕਾਰ ਦੀ ਨਵੀਂ ਫਿਲਮ ਆ ਰਹੀ ਹੈ, ਜਿਸ ਦਾ ਨਾਂ 'ਫਤਿਹ' ਹੈ। ਅਦਾਕਾਰ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਸੂਦ ਨੇ ਫਿਲਮ ਦਾ ਪੋਸਟਰ ਜਾਰੀ ਕਰ ਦਿੱਤਾ ਹੈ ਅਤੇ ਪ੍ਰਸ਼ੰਸਕਾਂ ਨੂੰ ਇੱਕ ਐਕਸ਼ਨ ਭਰਪੂਰ ਫਿਲਮ ਲਈ ਤਿਆਰ ਰਹਿਣ ਲਈ ਕਿਹਾ ਹੈ।

ਫਿਲਮ ਦੇ ਪੋਸਟਰ ਨੂੰ ਪ੍ਰਸ਼ੰਸਕਾਂ ਵਲੋਂ ਭਰਪੂਰ ਪਿਆਰ ਦਿੱਤਾ ਜਾ ਰਿਹਾ ਹੈ। ਦਮਦਾਰ ਅਦਾਕਾਰੀ ਅਤੇ ਚੰਗੇ ਸੁਭਾਅ ਨੂੰ ਲੈ ਕੇ ਜਾਣੇ ਜਾਂਦੇ ਸੋਨੂੰ ਸੂਦ ਦੀ ਇਸ ਫਿਲਮ ਦਾ ਟੀਜ਼ਰ ਸ਼ਨੀਵਾਰ ਜਾਰੀ ਕੀਤਾ ਜਾਵੇਗਾ। ਉਹ ਇਸ ਫਿਲਮ ਵਿੱਚ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣਗੇ, ਜਿਸ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਅਦਾਕਾਰ ਨੇ ਲਿਖਿਆ ਵੀ ਹੈ।


 

ਪੋਸਟਰ ਦੇ ਹੇਠਾਂ ਸੂਦ ਨੇ ਲਿਖਿਆ ਹੈ, ''ਕਿਸੇ ਨੂੰ ਘੱਟ ਨਾ ਸਮਝੋ। ਹੁਣ ਐਕਸ਼ਨ ਭਰਪੂਰ ਫਿਲਮ 'ਫਤਿਹ' ਲਈ ਤਿਆਰ ਹੋ ਜਾਓ। ਕੱਲ ਨੂੰ ਟੀਜ਼ਰ ਵੀ ਜਾਰੀ ਕੀਤਾ ਜਾਵੇਗਾ।'' ਪੋਸਟਰ 'ਚ ਤੁਸੀ ਦੇਖ ਸਕਦੇ ਹੋ ਕਿ ਇੱਕ ਹੱਥ 'ਚ ਪੈਨ ਫੜਿਆ ਹੋਇਆ ਹੈ ਅਤੇ ਖੂਨ ਦੇ ਤੁਪਕੇ ਨਾਲ ਭਿਜਿਆ ਹੋਇਆ ਹੈ।

ਦੱਸ ਦਈਏ ਕਿ ਅਦਾਕਾਰ ਦੀ ਇਹ ਨਿਰਦੇਸ਼ਨ ਹੇਠਲੀ ਪਹਿਲੀ ਫਿਲਮ ਹੋਵੇਗੀ। ਉਨ੍ਹਾਂ ਨਾਲ ਇਸ ਵਿੱਚ ਜੈਕਲੀਨ ਫਰਨਾਂਡਿਜ਼ ਵੀ ਮੁੱਖ ਭੂਮਿਕਾ ਵਿੱਚ ਹੋਵੇਗੀ। ਇਸ ਫਿਲਮ ਦਾ ਸ਼ਕਤੀ ਸਾਗਰ ਪ੍ਰੋਡਕਸ਼ਨ ਅਤੇ ਜ਼ੀ ਸਟੂਡੀਓਜ਼ ਵੱਲੋਂ ਨਿਰਮਾਣ ਕੀਤਾ ਗਿਆ ਹੈ, ਜੋ ਕਿ ਸਾਈਬਰ ਅਪਰਾਧ ਦੀਆਂ ਗੁੰਝਲਾਂ ਅਤੇ ਚੁਣੌਤੀਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਦੇ ਐਕਸ਼ਨ ਸੀਨ ਤੁਹਾਡਾ ਦਿਲ ਜਿੱਤ ਸਕਦੇ ਹਨ, ਜੋ ਕਿ ਹਾਲੀਵੁੱਡ ਸਟੰਟ ਸਪੈਸ਼ਲਿਸਟ ਲੀ ਵਿਟੇਕਰ ਦੀ ਅਗਵਾਈ ਹੇਠ ਕੀਤੇ ਗਏ ਹਨ।

-

Top News view more...

Latest News view more...