Wed, May 21, 2025
Whatsapp

TMKOC Actress Jennifer Mistry: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ 'ਰੋਸ਼ਨ ਸੋਢੀ' ਨੇ ਸ਼ੋਅ ਦੇ ਨਿਰਮਾਤਾ ’ਤੇ ਲਗਾਏ ਇਹ ਗੰਭੀਰ ਇਲਜ਼ਾਮ

ਟੀਵੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ ਅਦਾਕਾਰਾ ਜੈਨੀਫਰ ਮਿਸਤਰੀ ਨੇ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ।

Reported by:  PTC News Desk  Edited by:  Aarti -- May 11th 2023 04:43 PM -- Updated: May 11th 2023 04:48 PM
TMKOC Actress Jennifer Mistry: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ 'ਰੋਸ਼ਨ ਸੋਢੀ' ਨੇ ਸ਼ੋਅ ਦੇ ਨਿਰਮਾਤਾ ’ਤੇ ਲਗਾਏ ਇਹ ਗੰਭੀਰ ਇਲਜ਼ਾਮ

TMKOC Actress Jennifer Mistry: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ 'ਰੋਸ਼ਨ ਸੋਢੀ' ਨੇ ਸ਼ੋਅ ਦੇ ਨਿਰਮਾਤਾ ’ਤੇ ਲਗਾਏ ਇਹ ਗੰਭੀਰ ਇਲਜ਼ਾਮ

TMKOC Actress Jennifer Mistry: ਟੀਵੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ ਅਦਾਕਾਰਾ ਜੈਨੀਫਰ ਮਿਸਤਰੀ ਨੇ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਅਦਾਕਾਰਾ ਨੇ ਦੱਸਿਆ ਕਿ ਕਈ ਸਾਲਾਂ ਤੋਂ ਸੈੱਟ 'ਤੇ ਉਸ ਨਾਲ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਸਿਤ ਨੇ ਉਸ ਨੂੰ ਵਾਰ-ਵਾਰ ਕਮਰੇ 'ਚ ਬੁਲਾਇਆ ਅਤੇ ਇਤਰਾਜ਼ਯੋਗ ਸੰਦੇਸ਼ ਵੀ ਭੇਜਦੇ ਸੀ। 

ਬੀਤੇ ਦਿਨ ਸ਼ੋਅ ਨੂੰ ਆਖਿਆ ਸੀ ਅਲਵੀਦਾ


ਬੀਤੇ ਦਿਨ ਅਦਾਕਾਰਾ ਜੈਨੀਫਰ ਮਿਸਤਰੀ ਬੰਸੀਵਾਲ ਜੋ ਕਿ ਪਿਛਲੇ 15 ਸਾਲਾਂ ਤੋਂ ਸ਼੍ਰੀਮਤੀ ਰੋਸ਼ਨ ਕੌਰ ਸੋਢੀ ਦਾ ਕਿਰਦਾਰ ਨਿਭਾ ਰਹੀ ਸੀ ਨੂੰ ਅਲਵਿਦਾ ਕਹਿ ਗਈ। ਇਸ ਦੇ ਨਾਲ ਹੀ ਜੈਨੀਫਰ ਨੇ ਜਿਵੇਂ ਹੀ ਸ਼ੋਅ ਛੱਡਿਆ ਤਾਂ ਉਨ੍ਹਾਂ ਨੇ ਸ਼ੋਅ ਦੇ ਪ੍ਰੋਡਿਊਸਰ ਅਸਿਤ ਕੁਮਾਰ ਮੋਦੀ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਂਦੇ ਹੋਏ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। 

ਅਦਾਕਾਰਾ ਜੈਨੀਫਰ ਨੇ ਕੀਤਾ ਵੱਡਾ ਖੁਲਾਸਾ 

ਜੈਨੀਫਰ ਮਿਸਤਰੀ ਬੰਸੀਵਾਲ ਨੇ ਪ੍ਰੋਜੈਕਟ ਹੈੱਡ ਸੋਹੇਲ ਰਮਾਨੀ ਅਤੇ ਕਾਰਜਕਾਰੀ ਨਿਰਮਾਤਾ ਜਤਿਨ ਬਜਾਜ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਨਿਰਮਾਤਾ ਅਸਿਤ ਮੋਦੀ 'ਤੇ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਦੋਸ਼ ਲਗਾਉਂਦੇ ਨਜ਼ਰ ਆ ਰਹੇ ਹਨ। ਅਦਾਕਾਰਾ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਨੂੰ ਸੋਹੇਲ ਰਮਾਨੀ ਨੇ ਚਾਰ ਵਾਰ ਸੈੱਟ ਛੱਡਣ ਲਈ ਕਿਹਾ ਸੀ ਅਤੇ ਜਤਿਨ ਬਜਾਜ ਮੇਰੀ ਕਾਰ ਦੇ ਪਿੱਛੇ ਖੜ੍ਹੇ ਹੋ ਗਏ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਸੈੱਟ ਤੋਂ ਬਾਹਰ ਨਹੀਂ ਜਾਣ ਦਿੱਤਾ।ਉਨ੍ਹਾਂ ਨੂੰ ਕਿਹਾ ਕਿ ਮੈਂ 15 ਸਾਲਾਂ ਤੱਕ ਸ਼ੋਅ ਵਿੱਚ ਕੰਮ ਕੀਤਾ ਅਤੇ ਉਹ ਮੈਨੂੰ ਜ਼ਬਰਦਸਤੀ ਨਹੀਂ ਰੋਕ ਸਕਦੇ ਅਤੇ ਜਦੋਂ ਮੈਂ ਜਾ ਰਿਹਾ ਸੀ ਤਾਂ ਸੋਹੇਲ ਨੇ ਮੈਨੂੰ ਧਮਕੀ ਦਿੱਤੀ। ਮੈਂ ਅਸਿਤ ਕੁਮਾਰ ਮੋਦੀ, ਸੋਹੇਲ ਰਮਾਨੀ ਅਤੇ ਜਤਿਨ ਬਜਾਜ ਦੇ ਖਿਲਾਫ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਹੈ।

ਅਸਿਤ ਮੋਦੀ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਤੋਂ ਬਾਅਦ ਜੈਨੀਫਰ ਮਿਸਤਰੀ ਨੇ ਸਭ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਬਾਰੇ ਅਦਾਕਾਰਾ ਨੇ ਕਿਹਾ ਕਿ ਅਸਿਤ ਮੋਦੀ ਨੇ ਮੇਰੇ ਨਾਲ ਪਹਿਲਾਂ ਵੀ ਕਈ ਵਾਰ ਸਰੀਰਕ ਸਬੰਧ ਬਣਾਏ ਹਨ। ਸ਼ੁਰੂ ਵਿੱਚ ਉਹ ਆਪਣੀ ਨੌਕਰੀ ਗੁਆਉਣ ਦੇ ਡਰ ’ਚ ਉਸ ਨੇ ਇਹ ਸਭ ਨਜ਼ਰਅੰਦਾਜ਼ ਕਰ ਦਿੱਤਾ। ਪਰ ਹੁਣ ਬਹੁਤ ਹੋ ਗਿਆ ਹੈ ਅਤੇ ਉਹ ਹੁਣ ਬਿਲਕੁੱਲ ਵੀ ਸਹਿਣ ਨਹੀਂ ਕਰੇਗੀ। 

ਇਹ ਵੀ ਪੜ੍ਹੋ: The Kerala Story: 'ਦਿ ਕੇਰਲਾ ਸਟੋਰੀ' 'ਤੇ ਇਕ ਹੋਰ ਸੂਬੇ 'ਚ ਲੱਗੀ ਪਾਬੰਦੀ

- PTC NEWS

Top News view more...

Latest News view more...

PTC NETWORK