Sat, Dec 7, 2024
Whatsapp

Bangladesh Electricity Supply : ਅਡਾਨੀ ਦੀ ਬੰਗਲਾਦੇਸ਼ ਨੂੰ ਚਿਤਾਵਨੀ- ਬਿੱਲ ਭਰੋ ਨਹੀਂ ਤਾਂ ਬਿਜਲੀ ਸਪਲਾਈ ਕਰ ਦੇਵਾਂਗੇ ਬੰਦ

ਅਡਾਨੀ ਪਾਵਰ ਨੇ ਬੰਗਲਾਦੇਸ਼ ਪਾਵਰ ਡਿਵੈਲਪਮੈਂਟ ਬੋਰਡ ਨੂੰ ਬਕਾਇਆ ਕਲੀਅਰ ਕਰਨ ਅਤੇ ਭੁਗਤਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 170 ਮਿਲੀਅਨ ਡਾਲਰ (ਲਗਭਗ 1,500 ਕਰੋੜ ਰੁਪਏ) ਦਾ ਇੱਕ ਲੈਟਰ ਆਫ਼ ਕ੍ਰੈਡਿਟ (ਐਲਸੀ) ਪ੍ਰਦਾਨ ਕਰਨ ਲਈ 31 ਅਕਤੂਬਰ ਦੀ ਸਮਾਂ ਸੀਮਾ ਤੈਅ ਕੀਤੀ ਸੀ।

Reported by:  PTC News Desk  Edited by:  Aarti -- November 03rd 2024 08:26 AM
Bangladesh Electricity Supply : ਅਡਾਨੀ ਦੀ ਬੰਗਲਾਦੇਸ਼ ਨੂੰ ਚਿਤਾਵਨੀ- ਬਿੱਲ ਭਰੋ ਨਹੀਂ ਤਾਂ ਬਿਜਲੀ ਸਪਲਾਈ ਕਰ ਦੇਵਾਂਗੇ ਬੰਦ

Bangladesh Electricity Supply : ਅਡਾਨੀ ਦੀ ਬੰਗਲਾਦੇਸ਼ ਨੂੰ ਚਿਤਾਵਨੀ- ਬਿੱਲ ਭਰੋ ਨਹੀਂ ਤਾਂ ਬਿਜਲੀ ਸਪਲਾਈ ਕਰ ਦੇਵਾਂਗੇ ਬੰਦ

Bangladesh Electricity Supply : ਬੰਗਲਾਦੇਸ਼ ਵਿੱਚ ਬਿਜਲੀ ਦੇ ਵੱਡੇ ਸੰਕਟ ਦਾ ਖਤਰਾ ਹੈ। ਅਡਾਨੀ ਪਾਵਰ ਨੇ ਬਕਾਇਆ ਭੁਗਤਾਨ 'ਚ ਦੇਰੀ ਕਾਰਨ ਬੰਗਲਾਦੇਸ਼ ਨੂੰ ਬਿਜਲੀ ਸਪਲਾਈ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਲਈ ਕੰਪਨੀ ਨੇ ਬੰਗਲਾਦੇਸ਼ ਸਰਕਾਰ ਨੂੰ 7 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ। ਦੱਸ ਦਈਏ ਕਿ ਬੰਗਲਾਦੇਸ਼ ਦੀ ਬਕਾਇਆ ਰਕਮ ਲਗਭਗ 850 ਮਿਲੀਅਨ ਡਾਲਰ ਯਾਨੀ ਲਗਭਗ 7,200 ਕਰੋੜ ਰੁਪਏ ਹੈ।

ਅਡਾਨੀ ਪਾਵਰ ਨੇ ਬੰਗਲਾਦੇਸ਼ ਪਾਵਰ ਡਿਵੈਲਪਮੈਂਟ ਬੋਰਡ ਨੂੰ ਬਕਾਇਆ ਕਲੀਅਰ ਕਰਨ ਅਤੇ ਭੁਗਤਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 170 ਮਿਲੀਅਨ ਡਾਲਰ (ਲਗਭਗ 1,500 ਕਰੋੜ ਰੁਪਏ) ਦਾ ਇੱਕ ਲੈਟਰ ਆਫ਼ ਕ੍ਰੈਡਿਟ (ਐਲਸੀ) ਪ੍ਰਦਾਨ ਕਰਨ ਲਈ 31 ਅਕਤੂਬਰ ਦੀ ਸਮਾਂ ਸੀਮਾ ਤੈਅ ਕੀਤੀ ਸੀ।

ਹਾਲਾਂਕਿ ਬੀਪੀਡੀਬੀ ਨੇ ਕ੍ਰਿਸ਼ੀ ਬੈਂਕ ਰਾਹੀਂ ਬਕਾਇਆ ਰਕਮ ਲਈ ਐਲਸੀ ਜਾਰੀ ਕਰਨ ਦੀ ਮੰਗ ਕੀਤੀ ਸੀ, ਪਰ ਇਹ ਕਦਮ ਬਿਜਲੀ ਖਰੀਦ ਸਮਝੌਤੇ ਦੀਆਂ ਸ਼ਰਤਾਂ ਦੇ ਅਨੁਸਾਰ ਨਹੀਂ ਸੀ। ਸੂਤਰਾਂ ਦੇ ਹਵਾਲੇ ਨਾਲ ਆਪਣੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ।

ਸੂਤਰ ਦਾ ਕਹਿਣਾ ਹੈ ਕਿ ਬੰਗਲਾਦੇਸ਼ ਡਾਲਰ ਦੀ ਕਮੀ ਕਾਰਨ ਭੁਗਤਾਨ ਕਰਨ ਤੋਂ ਅਸਮਰੱਥ ਹੈ। ਅਡਾਨੀ ਪਾਵਰ ਨੇ ਝਾਰਖੰਡ ਨੂੰ 31 ਅਕਤੂਬਰ ਤੋਂ ਸਪਲਾਈ ਘੱਟ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਬੰਗਲਾਦੇਸ਼ ਵਿੱਚ ਬਿਜਲੀ ਦੀ ਕਮੀ ਹੋਰ ਵਧ ਗਈ।

ਸ਼ੁੱਕਰਵਾਰ ਨੂੰ ਪਾਵਰ ਗਰਿੱਡ ਬੰਗਲਾਦੇਸ਼ (ਪੀਜੀਬੀ) ਦੀ ਵੈੱਬਸਾਈਟ 'ਤੇ ਪੋਸਟ ਕੀਤੀ ਗਈ ਤਾਜ਼ਾ ਰਿਪੋਰਟ ਦੇ ਅਨੁਸਾਰ, ਗੋਡਾ (ਝਾਰਖੰਡ) ਵਿੱਚ ਅਡਾਨੀ ਦੇ ਪਲਾਂਟ ਨੇ 1,496 ਮੈਗਾਵਾਟ ਦੀ ਸਥਾਪਿਤ ਸਮਰੱਥਾ ਦੇ ਮੁਕਾਬਲੇ 724 ਮੈਗਾਵਾਟ ਬਿਜਲੀ ਦੀ ਸਪਲਾਈ ਕੀਤੀ। ਅਡਾਨੀ ਪਾਵਰ ਝਾਰਖੰਡ ਸਭ ਤੋਂ ਵੱਡਾ ਪਾਵਰ ਸਪਲਾਇਰ ਹੈ, ਇਸ ਤੋਂ ਬਾਅਦ ਪਾਇਰਾ (1,244 ਮੈਗਾਵਾਟ), ਰਾਮਪਾਲ (1,234 ਮੈਗਾਵਾਟ) ਅਤੇ ਐਸਐਸ ਪਾਵਰ I (1,224 ਮੈਗਾਵਾਟ) ਪਲਾਂਟ ਹਨ।

ਇਹ ਵੀ ਪੜ੍ਹੋ : UK, USA ਅਤੇ Canada ਦੇ ਸਿੱਖਾਂ ਲਈ ਪਾਕਿਸਤਾਨ ਦਾ ਵੱਡਾ ਐਲਾਨ, ਮੁਫ਼ਤ ਮਿਲੇਗਾ Online VISA

- PTC NEWS

Top News view more...

Latest News view more...

PTC NETWORK