Tue, Dec 9, 2025
Whatsapp

ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਸਖਤ, ਐਡਵਾਇਜ਼ਰੀ ਜਾਰੀ

Reported by:  PTC News Desk  Edited by:  Jasmeet Singh -- December 30th 2023 05:29 PM
ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਸਖਤ, ਐਡਵਾਇਜ਼ਰੀ ਜਾਰੀ

ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਸਖਤ, ਐਡਵਾਇਜ਼ਰੀ ਜਾਰੀ

Chandigarh Police Advisory: ਸਿਟੀ ਬਿਊਟੀਫੁਲ 'ਚ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਨਵਾਂ ਸਾਲ ਮਨਾਉਣ ਦੀ ਇਜਾਜ਼ਤ 12 ਵਜੇ ਤੱਕ ਹੀ ਦਿੱਤੀ ਗਈ ਹੈ।

ਸਾਰੇ ਕਲੱਬ, ਪੱਬ ਅਤੇ ਰੈਸਟੋਰੈਂਟ 12:10 ਵਜੇ ਬੰਦ ਹੋ ਜਾਣਗੇ। ਇਸ ਦੇ ਲਈ ਚੰਡੀਗੜ੍ਹ ਦੀ ਐਸ.ਐਸ.ਪੀ. ਕੰਵਰਦੀਪ ਕੌਰ ਨੇ ਸਾਰੇ ਥਾਣਾ ਇੰਚਾਰਜਾਂ, ਐਸ.ਪੀ. ਅਤੇ ਡੀ.ਐਸ.ਪੀ. ਨਾਲ ਮੀਟਿੰਗ ਕਰ ਕੇ ਹਦਾਇਤਾਂ ਵੀ ਜਾਰੀ ਕੀਤੀਆਂ ਹਨ। 


ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਦੀ ਹੋਵੇਗੀ ਸਕਰੀਨਿੰਗ 

ਇਸ ਦੇ ਨਾਲ ਹੀ 31 ਦਸੰਬਰ ਤੋਂ ਚੰਡੀਗੜ੍ਹ ਪੁਲਿਸ ਦਾ ਐਂਟੀ ਬੰਬ ਸਕੁਐਡ ਵੀ ਸਰਗਰਮ ਹੋ ਜਾਵੇਗਾ। ਜਿਨ੍ਹਾਂ ਵੱਲੋਂ ਸ਼ਹਿਰ ਦੇ ਭੀੜ-ਭੜੱਕੇ ਵਾਲੇ ਸੈਕਟਰਾਂ ਵਿੱਚ ਖੜ੍ਹੇ ਵਾਹਨਾਂ ਦੀ ਸਕੈਨਿੰਗ ਕੀਤੀ ਜਾਵੇਗੀ। ਪਾਰਕਿੰਗ ਵਿੱਚ ਲੰਬੇ ਸਮੇਂ ਤੋਂ ਖੜ੍ਹੇ ਰਹਿਣ ਵਾਲੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾਵੇਗੀ।

ਬਾਅਦ ਦੁਪਹਿਰ ਤੋਂ ਸ਼ੁਰੂ ਹੋਵੇਗੀ ਨਾਕਾਬੰਦੀ

ਨਵੇਂ ਸਾਲ ਦੇ ਜਸ਼ਨ ਕਾਰਨ ਚੰਡੀਗੜ੍ਹ ਸ਼ਹਿਰ ਵਿੱਚ ਦੁਪਹਿਰ ਤੋਂ ਹੀ ਨਾਕਾਬੰਦੀ ਕਰ ਦਿੱਤੀ ਜਾਵੇਗੀ। ਜਿਸ ਵਿੱਚ ਲੋਕਾਂ ਦੀ ਚੈਕਿੰਗ ਕੀਤੀ ਜਾਵੇਗੀ, ਖਾਸ ਤੌਰ 'ਤੇ ਬਾਹਰੋਂ ਆਉਣ ਵਾਲੀਆਂ ਗੱਡੀਆਂ ਦੀ ਤਾਂ ਜੋ ਬਾਹਰੋਂ ਕੋਈ ਵੀ ਵਿਅਕਤੀ ਸ਼ਰਾਬ ਜਾਂ ਹਥਿਆਰ ਲੈ ਕੇ ਸ਼ਹਿਰ ਅੰਦਰ ਦਾਖਲ ਨਾ ਹੋ ਸਕੇ।

ਜਸ਼ਨਾਂ ਦੌਰਾਨ ਕਿਸੇ ਵੀ ਸਮਾਗਮ 'ਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਪੁਲਿਸ ਵੱਲੋਂ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਅੰਦਰੂਨੀ ਸੜਕਾਂ 'ਤੇ ਖਾਸ ਨਾਕਾਬੰਦੀ

ਇਸ ਦੇ ਨਾਲ ਹੀ ਸੈਕਟਰ 7, 8, 9, 10, 22 ਦੀਆਂ ਅੰਦਰਲੀਆਂ ਸੜਕਾਂ ਅਤੇ ਏਲਾਂਟੇ ਮਾਲ ਵਾਲੀ ਸੜਕ 'ਤੇ ਖਾਸ ਨਾਕਾਬੰਦੀ ਕੀਤੀ ਜਾਵੇਗੀ, ਜੋ ਕਿ 31 ਦਸੰਬਰ 2023 ਰਾਤ 10 ਵਜੇ  ਤੋਂ ਲੈ ਕੇ 1 ਜਨਵਰੀ 2024 ਦੀ ਦਰਮਿਆਨੀ ਰਾਤ 2 ਵਜੇ ਤੱਕ ਜਾਰੀ ਰਹੇਗੀ।

ਜਿਸ ਲਈ ਇਨ੍ਹਾਂ ਸੈਕਟਰਾਂ 'ਚ ਰਹਿਣ ਵਾਲਿਆਂ ਨੂੰ ਚੰਡੀਗੜ੍ਹ ਪੁਲਿਸ ਨੂੰ ਆਪਣੇ ਰਿਹਾਇਸ਼ੀ ਸਬੂਤ ਦਿਖਾਉਣੇ ਪੈਣਗੇ। ਜਨਤਕ ਥਾਵਾਂ 'ਤੇ ਹੱਲਾ ਮਚਾਉਣ ਅਤੇ ਨਸ਼ੇ 'ਚ ਗੱਡੀਆਂ ਚਲਾਉਣ ਵਾਲਿਆਂ ਖਿਲਾਫ ਵੀ ਸਖਤ ਪੁਲਿਸ ਕਾਰਵਾਈ ਕੀਤੀ ਜਾਵੇਗੀ।    

ਏਲਾਂਟੇ ਮਾਲ ਵਿੱਚ ਹੋਵੇਗਾ ਪੁਲਿਸ ਕਮਾਂਡ ਸੈਂਟਰ

ਚੰਡੀਗੜ੍ਹ ਪੁਲਿਸ ਨੇ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਭੀੜ ਨੂੰ ਦੇਖਦਿਆਂ ਏਲਾਂਟੇ ਮਾਲ ਵਿੱਚ ਆਪਣਾ ਕਮਾਂਡ ਸੈਂਟਰ ਵੀ ਸਥਾਪਿਤ ਕੀਤਾ ਹੈ। ਇਸ ਦੇ ਲਈ ਪੁਲਿਸ ਸੀ.ਸੀ.ਟੀ.ਵੀ ਅਤੇ ਐਲਾਨ ਕੇਂਦਰਾਂ 'ਤੇ ਆਪਣੇ ਕਰਮਚਾਰੀ ਤਾਇਨਾਤ ਕਰੇਗੀ। ਪੁਲਿਸ ਤੋਂ ਇਲਾਵਾ ਹੋਰ ਕੇਂਦਰੀ ਏਜੰਸੀਆਂ ਵੀ ਸ਼ਹਿਰ ਵਿੱਚ ਸਰਗਰਮ ਹੋ ਗਈਆਂ ਹਨ।

ਇਹ ਵੀ ਪੜ੍ਹੋ: 
SIT ਸਾਹਮਣੇ ਪੇਸ਼ ਹੋਣ ਪਹੁੰਚੇ ਬਿਕਰਮ ਸਿੰਘ ਮਜੀਠੀਆ
31 ਦਸੰਬਰ ਲਈ Metro ਵੱਲੋਂ ਦਿਸ਼ਾ-ਨਿਰਦੇਸ਼ ਜਾਰੀ
ਸਿਹਤ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਲਾਹੇਵੰਦ ਹੈ ਆਂਵਲੇ ਦੀ ਚਟਨੀ
ਸਰੀਰ 'ਚ ਇਮਿਊਨਿਟੀ ਬਣਾਈ ਰੱਖਣ 'ਚ ਲਾਹੇਵੰਦ, ਖਜੂਰ ਅਤੇ ਅਦਰਕ ਦੇ ਸੂਪ ਦਾ ਸੇਵਨ

-

  • Tags

Top News view more...

Latest News view more...

PTC NETWORK
PTC NETWORK