Sat, Aug 1, 2026
Whatsapp

AI...ਤੂੰ ਇਹ ਕੀ ਕਰਤਾ 'ਬਾਈ', ਲੁਧਿਆਣਾ ਵਿਖੇ ਕਾਰ 'ਚ ਬੈਠੇ ਬੰਦੇ ਦਾ ਕੱਟਿਆ 'ਹੈਲਮਟ' ਦਾ ਚਲਾਨ !

Helmet Challan with AI technology : ਕਾਰ ਚਾਲਕ ਗੌਰਵ ਜੈਨ ਨੇ ਦੱਸਿਆ ਕਿ ਉਹ ਸ਼ਹਿਰ 'ਚ ਆਪਣੀ ਕਾਰ ਰਾਹੀਂ ਜਾ ਰਿਹਾ ਸੀ, ਜਿਸ ਦੌਰਾਨ ਇੱਕ ਚੌਂਕ ਵਿੱਚੋਂ ਲੰਘਣ ਲੱਗਿਆ ਤਾਂ ਉਥੇ ਲੱਗੇ ਸੀਸੀਟੀਵੀ ਨੇ ਉਸ ਦਾ ਚਲਾਨ ਕੱਟ ਦਿੱਤਾ। ਉਸ ਨੇ ਕਿਹਾ ਕਿ ਉਸ ਨੇ ਕੋਈ ਨਿਯਮ ਨਹੀਂ ਤੋੜਿਆ ਸੀ।

Reported by:  PTC News Desk  Edited by:  KRISHAN KUMAR SHARMA -- August 01st 2026 01:47 PM -- Updated: August 01st 2026 01:52 PM
AI...ਤੂੰ ਇਹ ਕੀ ਕਰਤਾ 'ਬਾਈ', ਲੁਧਿਆਣਾ ਵਿਖੇ ਕਾਰ 'ਚ ਬੈਠੇ ਬੰਦੇ ਦਾ ਕੱਟਿਆ 'ਹੈਲਮਟ' ਦਾ ਚਲਾਨ !

AI...ਤੂੰ ਇਹ ਕੀ ਕਰਤਾ 'ਬਾਈ', ਲੁਧਿਆਣਾ ਵਿਖੇ ਕਾਰ 'ਚ ਬੈਠੇ ਬੰਦੇ ਦਾ ਕੱਟਿਆ 'ਹੈਲਮਟ' ਦਾ ਚਲਾਨ !

AI technology : ਕਾਰ ਦੇ ਵਿੱਚ ਹੁਣ ਹੈਲਮਟ ਪਾਉਣਾ ਜ਼ਰੂਰੀ ਹੈ। ਹੈਰਾਨ ਨਾ ਹੋਵੋ ਤੇ ਨਾ ਹੀ ਹੱਸੋ, ਕਿਉਂਕਿ ਲੁਧਿਆਣੇ ਦੇ ਇੱਕ ਕਾਰੋਬਾਰੀ ਦਾ ਕਾਰ ਵਿੱਚ ਬਿਨਾਂ ਹੈਲਮੇਟ ਤੋਂ ਚਲਾਨ ਕੱਟ ਦਿੱਤਾ ਗਿਆ ਹੈ। ਪਰ ਇਹ ਹੋਇਆ ਕਿਉਂ ਆਓ ਜਾਣਦੇ ਹਾਂ ਪੂਰਾ ਕਿੱਸਾ, ਕਿ ਕਿੱਥੇ ਤੇ ਕਿਸਦੀ ਗਲਤੀ ਹੈ...

ਜਾਣਕਾਰੀ ਅਨੁਸਾਰ, ਕਾਰ ਚਾਲਕ ਗੌਰਵ ਜੈਨ ਨੇ ਦੱਸਿਆ ਕਿ ਉਹ ਸ਼ਹਿਰ 'ਚ ਆਪਣੀ ਕਾਰ ਰਾਹੀਂ ਜਾ ਰਿਹਾ ਸੀ, ਜਿਸ ਦੌਰਾਨ ਇੱਕ ਚੌਂਕ ਵਿੱਚੋਂ ਲੰਘਣ ਲੱਗਿਆ ਤਾਂ ਉਥੇ ਲੱਗੇ ਸੀਸੀਟੀਵੀ ਨੇ ਉਸ ਦਾ ਚਲਾਨ ਕੱਟ ਦਿੱਤਾ। ਉਸ ਨੇ ਕਿਹਾ ਕਿ ਉਸ ਨੇ ਕੋਈ ਨਿਯਮ ਨਹੀਂ ਤੋੜਿਆ ਸੀ, ਪਰ ਜਦੋਂ ਇਹ ਚਲਾਨ ਵੇਖਿਆ ਤਾਂ ਹੋਸ਼ ਉਡ ਗਏ। ਇਹ ਚਲਾਨ ਏਆਈ ਵੱਲੋਂ ਕੀਤਾ ਗਿਆ ਸੀ, ਜਿਸ ਵਿੱਚ ਹੈਲਮਟ ਦਾ ਚਲਾਨ ਕੀਤਾ ਗਿਆ।


ਉਨ੍ਹਾਂ ਨੇ ਕਿਹਾ ਕਿ ਪਹਿਲਾਂ ਲੱਗਿਆ ਕਿ ਇਹ ਕਿਸੇ ਫੋਨ ਜਾਂ ਕਿਸੇ ਹੋਰ ਤਰ੍ਹਾਂ ਦਾ ਚਲਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ 1000 ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਰਾਂ 'ਚ ਬੈਠੇ ਬੰਦਿਆਂ ਦੇ ਹੈਲਮਟ ਦੇ ਚਲਾਨ ਕੱਟੇ ਜਾ ਰਹੇ ਹਨ। 

ਇਹ ਵੀ ਪੜ੍ਹੋ... ਜੂਡੋ ’ਚ ਭਾਰਤ ਨੂੰ ਮਿਲੀ ਇਤਿਹਾਸਿਕ ਜਿੱਤ, ਜਾਣੋ ਕਿੰਨਾਂ ਦੋ ਖਿਡਾਰੀਆਂਨੇ ਜਿੱਤਿਆ ਸੋਨ ਤਗਮਾ

ਉਸ ਨੇ ਦੱਸਿਆ ਕਿ ਚਲਾਨ ਆਨਲਾਈਨ ਏਆਈ ਤਕਨੀਕ ਵਾਲੇ ਕੈਮਰਿਆਂ ਰਾਹੀਂ ਕੱਟਿਆ ਗਿਆ ਹੈ। ਉਸ ਨੇ ਕਿਹਾ ਕਿ ਇਹ ਸਾਰੀ ਗਲਤੀ ਤਕਨੀਕੀ ਹੈ ਅਤੇ ਉਹ ਇਹ ਭੁਗਤਾਨ ਕਿਉਂ ਕਰਨ ? ਗੌਰਵ ਜੈਨ ਨੇ ਕਿਹਾ ਕਿ ਉਹ ਇਸਦੀ ਸ਼ਿਕਾਇਤ ਟ੍ਰੈਫਿਕ ਪੁਲਿਸ ਨੂੰ ਵੀ ਕਰਨਗੇ ਅਤੇ ਜੁਰਮਾਨਾ ਖਤਮ ਕਰਨ ਲਈ ਅਪੀਲ ਕਰਨਗੇ।

ਸਵਾਲ, ਲਾਪਰਵਾਹੀ ਕਿੱਥੇ ?  

ਹਾਲਾਂਕਿ, ਸਵਾਲ ਇਹ ਵੀ ਹਨ ਕਿ ਜਦੋਂ ਏਆਈ ਕੈਮਰੇ ਲਗਾਏ ਗਏ ਹਨ ਅਤੇ ਕੰਟਰੋਲ ਰੂਮ 'ਚ ਪੁਲਿਸ ਮੁਲਾਜ਼ਮ ਵੀ ਬੈਠੇ ਹੁੰਦੇ ਹਨ, ਤਾਂ ਵੀ ਅਜਿਹੀਆਂ ਗਲਤੀਆਂ ਕਿ ਕਾਰ 'ਚ ਬੈਠੇ ਬੰਦਿਆਂ ਦੇ 'ਹੈਲਮਟ' ਵਰਗੇ ਚਲਾਨ ਕੱਟੇ ਜਾਣ। ਇਸ ਵਿੱਚ ਕਿਸ ਦੀ ਗਲਤੀ ਹੈ ? ਜ਼ਿਕਰਯੋਗ ਹੈ ਕਿ ਲੁਧਿਆਣਾ ਵਿੱਚ ਪੁਲਿਸ ਵੱਲੋਂ ਟ੍ਰੈਫਿਕ ਦੀ ਉਲੰਘਣਾ ਦੇ ਮੱਦੇਨਜ਼ਰ ਏਆਈ ਤਕਨੀਕ ਵਾਲੇ ਕੈਮਰੇ ਭਾਵੇਂ ਲਗਾ ਦਿੱਤੇ ਹਨ, ਪਰ ਇਸ ਵਿੱਚਲੀਆਂ ਖਾਮੀਆਂ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ... ਇੰਗਲੈਂਡ 'ਚ ਪੰਜਾਬਣ ਦਾ ਚਾਕੂ ਮਾਰ ਕੇ ਕਤਲ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK