Sat, Aug 1, 2026
Whatsapp

Punjab Debt Ranking : ਕਰਜ਼ੇ ਲੈਣ ਵਾਲੇ ਸੂਬਿਆਂ ’ਚ 12ਵੇਂ ਨੰਬਰ 'ਤੇ ਪੰਜਾਬ; ਜਾਣੋ ਸੂਬੇ ’ਤੇ ਹੁਣ ਕਿੰਨਾ ਹੈ ਕਰਜ਼ਾ ?

ਕੇਂਦਰੀ ਵਿੱਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਦੇ 28 ਸੂਬਿਆਂ ਵਿੱਚੋਂ ਪੰਜਾਬ ਕਰਜ਼ੇ ਦੇ ਮਾਮਲੇ ਵਿੱਚ 12ਵੇਂ ਸਥਾਨ 'ਤੇ ਹੈ। ਮਾਰਚ 2026 ਤੱਕ ਪੰਜਾਬ 'ਤੇ ਕੁੱਲ ਬਕਾਇਆ ਕਰਜ਼ਾ 4.13 ਲੱਖ ਰੁਪਏ ਕਰੋੜ ਹੋ ਗਿਆ ਹੈ।

Reported by:  PTC News Desk  Edited by:  Aarti -- August 01st 2026 12:48 PM -- Updated: August 01st 2026 01:28 PM
Punjab Debt Ranking : ਕਰਜ਼ੇ ਲੈਣ ਵਾਲੇ ਸੂਬਿਆਂ ’ਚ 12ਵੇਂ ਨੰਬਰ 'ਤੇ ਪੰਜਾਬ; ਜਾਣੋ ਸੂਬੇ ’ਤੇ ਹੁਣ ਕਿੰਨਾ ਹੈ ਕਰਜ਼ਾ ?

Punjab Debt Ranking : ਕਰਜ਼ੇ ਲੈਣ ਵਾਲੇ ਸੂਬਿਆਂ ’ਚ 12ਵੇਂ ਨੰਬਰ 'ਤੇ ਪੰਜਾਬ; ਜਾਣੋ ਸੂਬੇ ’ਤੇ ਹੁਣ ਕਿੰਨਾ ਹੈ ਕਰਜ਼ਾ ?

Punjab Debt Ranking : ਪੰਜਾਬ  ਸਰਕਾਰ ਦੇ ਸਿਰ ’ਤੇ ਕਰਜ਼ੇ ਦੀ ਪੰਡ ਹੋਰ ਵੀ ਜਿਆਦਾ ਭਾਰੀ ਹੁੰਦੀ ਜਾ ਰਹੀ ਹੈ। ਦੱਸ ਦਈਏ ਕਿ ਇਸ ਸਮੇਂ ਦੇ ਕਰਜ਼ੇ ਵਾਲੇ ਸੂਬਿਆਂ ’ਚ ਪੰਜਾਬ 12ਵੇਂ ਨੰਬਰ ’ਤੇ ਹੈ। ਇਹ ਅੰਕੜੇ ਕਾਫੀ ਹੈਰਾਨ ਕਰਨ ਵਾਲੇ ਹਨ। ਕੇਂਦਰੀ ਵਿੱਤ ਮੰਤਰਾਲੇ ਵੱਲੋਂ ਇਹ ਅੰਕੜੇ ਜਾਰੀ ਕੀਤੇ ਗਏ ਹਨ। 

ਪੰਜਾਬ ਸਿਰ ਕਰਜ਼ੇ ਦੀ ਪੰਡ ਹੁੰਦੀ ਜਾ ਰਹੀ ਹੋਰ ਭਾਰੀ 


ਕੇਂਦਰੀ ਵਿੱਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਦੇ 28 ਸੂਬਿਆਂ ਵਿੱਚੋਂ ਪੰਜਾਬ ਕਰਜ਼ੇ ਦੇ ਮਾਮਲੇ ਵਿੱਚ 12ਵੇਂ ਸਥਾਨ 'ਤੇ ਹੈ। ਮਾਰਚ 2026 ਤੱਕ ਪੰਜਾਬ 'ਤੇ ਕੁੱਲ ਬਕਾਇਆ ਕਰਜ਼ਾ 4.13 ਲੱਖ ਰੁਪਏ ਕਰੋੜ ਹੋ ਗਿਆ ਹੈ।

ਕਰਜ਼ਾ ਲੈਣ ਵਾਲੇ ਸੂਬਿਆਂ ਦੀ ਸੂਚੀ ’ਚ 12 ਵੇਂ ਨੰਬਰ ’ਤੇ  ਪੰਜਾਬ 

ਦੇਸ਼ ਵਿੱਚ ਤਾਮਿਲਨਾਡੂ 10.42 ਲੱਖ ਰੁਪਏ ਕਰੋੜ ਦੇ ਕਰਜ਼ੇ ਨਾਲ ਪਹਿਲੇ ਸਥਾਨ 'ਤੇ ਹੈ। ਇਸ ਤੋਂ ਬਾਅਦ ਮਹਾਰਾਸ਼ਟਰ (9.37 ਲੱਖ ਰੁਪਏ ਕਰੋੜ), ਉੱਤਰ ਪ੍ਰਦੇਸ਼ (8.83 ਲੱਖ ਰੁਪਏ ਕਰੋੜ), ਕਰਨਾਟਕ (8.14 ਲੱਖ ਰੁਪਏ ਕਰੋੜ) ਅਤੇ ਪੱਛਮੀ ਬੰਗਾਲ (7.90 ਲੱਖ ਰੁਪਏ ਕਰੋੜ) ਦਾ ਨੰਬਰ ਆਉਂਦਾ ਹੈ। ਗੁਜਰਾਤ 'ਤੇ 5.34 ਲੱਖ ਰੁਪਏ ਕਰੋੜ, ਜਦਕਿ ਬਿਹਾਰ 'ਤੇ 4.03 ਲੱਖ ਰੁਪਏ ਕਰੋੜ ਅਤੇ ਹਰਿਆਣਾ 'ਤੇ 4.02 ਲੱਖ ਰੁਪਏ ਕਰੋੜ ਦਾ ਕਰਜ਼ਾ ਹੈ। ਸਭ ਤੋਂ ਘੱਟ ਕਰਜ਼ਾ ਮਿਜ਼ੋਰਮ 'ਤੇ 14,516 ਰੁਪਏ ਕਰੋੜ ਦਰਜ ਕੀਤਾ ਗਿਆ ਹੈ।

ਮਾਰਚ 2026 ਤੱਕ 4.13 ਲੱਖ ਕਰੋੜ ਦਾ ਕਰਜ਼ਾ

ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਨੇ ਲਗਭਗ 67,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਿਆ ਹੈ, ਜਦਕਿ ਹਰਿਆਣਾ ਨੇ ਇਸੇ ਅਰਸੇ ਵਿੱਚ ਕਰੀਬ 63,000 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ।

ਸਾਲ 2022 ’ਚ ਪੰਜਾਬ ’ਤੇ ਸੀ 2.82 ਲੱਖ ਕਰੋੜ ਦਾ ਕਰਜ਼ਾ 

ਸਾਲ 2022 ਵਿੱਚ ਪੰਜਾਬ 'ਤੇ ਕਰਜ਼ਾ 2.82 ਲੱਖ ਰੁਪਏ ਕਰੋੜ ਤੋਂ ਵੱਧ ਸੀ, ਜੋ 31 ਮਾਰਚ 2027 ਤੱਕ ਵੱਧ ਕੇ 4.47 ਲੱਖ ਰੁਪਏ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ।

ਚਾਲੂ ਵਿੱਤੀ ਸਾਲ ’ਚ 13 ਹਜ਼ਾਰ 900 ਕਰੋੜ ਰੁ. ਦਾ ਹੋਰ ਕਰਜ਼ਾ ਲੈ ਸਕਦੀ ਹੈ ਪੰਜਾਬ ਸਰਕਾਰ- RBI

ਭਾਰਤੀ ਰਿਜ਼ਰਵ ਬੈਂਕ (RBI) ਦੇ ਸੰਕੇਤਕ ਕਰਜ਼ਾ ਕੈਲੰਡਰ ਅਨੁਸਾਰ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ਦੌਰਾਨ 13,900 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਯੋਜਨਾ ਬਣਾ ਰਹੀ ਹੈ। ਪਹਿਲੀ ਤਿਮਾਹੀ ਵਿੱਚ ₹9,500 ਕਰੋੜ ਕਰਜ਼ਾ ਲੈਣ ਦਾ ਟੀਚਾ ਸੀ, ਪਰ ਸਰਕਾਰ ਨੇ ਹਕੀਕਤ ਵਿੱਚ ਕਰੀਬ ₹7,800 ਕਰੋੜ ਹੀ ਕਰਜ਼ਾ ਲਿਆ।

ਪੂਰੇ ਚਾਲੂ ਵਿੱਤੀ ਸਾਲ ਦੌਰਾਨ ਪੰਜਾਬ ਸਰਕਾਰ ਮਾਰਕੀਟ ਤੋਂ 43,798.38 ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਯੋਜਨਾ ਰੱਖਦੀ ਹੈ। ਜੁਲਾਈ ਤੋਂ ਸਤੰਬਰ ਤੱਕ ਦੀ ਦੂਜੀ ਤਿਮਾਹੀ ਵਿੱਚ ਦੇਸ਼ ਦੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੁੱਲ 3.18 ਲੱਖ ਰੁਪਏ ਕਰੋੜ ਦਾ ਕਰਜ਼ਾ ਲਿਆ ਜਾਣਾ ਹੈ, ਜਿਸ ਵਿੱਚ ਪੰਜਾਬ ਦੀ ਹਿੱਸੇਦਾਰੀ 4.35 ਫ਼ੀਸਦੀ ਬਣਦੀ ਹੈ।

ਨਵਾਂ ਕਰਜ਼ਾ ਲੈਣ ਦੀ ਤਿਆਰੀ ’ਚ ਪੰਜਾਬ ਸਰਕਾਰ 

ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵਿੱਤੀ ਸਾਲ 2026-27 ਦੀ ਦੂਜੀ ਤਿਮਾਹੀ ਵਿੱਚ 13,900 ਕਰੋੜ ਰੁਪਏ ਦਾ ਕਰਜ਼ਾ ਇਕੱਠਾ ਕਰੇਗੀ। 2026 ਦੀ ਜੁਲਾਈ-ਸਤੰਬਰ ਤਿਮਾਹੀ ਦੌਰਾਨ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਬਾਜ਼ਾਰ ਤੋਂ ਉਧਾਰ ਲੈਣ ਲਈ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਸੰਕੇਤਕ ਕੈਲੰਡਰ ਵਿੱਚ ਇਸਦਾ ਜ਼ਿਕਰ ਹੈ।

ਪਹਿਲਾਂ, ਪੰਜਾਬ ਨੇ ਪਹਿਲੀ ਤਿਮਾਹੀ ਦੌਰਾਨ 9,500 ਕਰੋੜ ਰੁਪਏ ਦਾ ਕਰਜ਼ਾ ਇਕੱਠਾ ਕਰਨ ਦੀ ਯੋਜਨਾ ਬਣਾਈ ਸੀ, ਪਰ ਰਾਜ ਸਰਕਾਰ ਨੇ ਲਗਭਗ 7,800 ਕਰੋੜ ਰੁਪਏ ਉਧਾਰ ਲਏ ਸਨ। ਕਾਬਿਲੇਗੌਰ ਹੈ ਕਿ ਰਾਜ ਸਰਕਾਰ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਯੋਜਨਾ ਨੂੰ ਵਿੱਤੀ ਹੁਲਾਰਾ ਦੇਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ  : Kiratpur Sahib : ਚੰਡੀਗੜ੍ਹ ਦਾ ਨੌਜਵਾਨ ਕੀਰਤਪੁਰ ਸਾਹਿਬ 'ਚ ਡੁੱਬਿਆ, ਮਾਤਾ ਨੈਣਾਂ ਦੇ ਦਰਸ਼ਨਾਂ ਤੋਂ ਆ ਰਿਹਾ ਸੀ ਅਭਿਸ਼ੇਕ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK