Wed, Dec 11, 2024
Whatsapp

Air Hostess Attacks : ਫਰਸ਼ 'ਤੇ ਘਸੀਟਿਆ, ਹੈਂਗਰ ਨਾਲ ਮਾਰਿਆ... ਲੰਡਨ ਦੇ ਹੋਟਲ 'ਚ ਏਅਰ ਇੰਡੀਆ ਦੀ ਕਰੂ ਮੈਂਬਰ 'ਤੇ ਹਮਲਾ

ਲੰਡਨ ਦੇ ਹੀਥਰੋ ਹਵਾਈ ਅੱਡੇ ਨੇੜੇ ਇੱਕ ਹੋਟਲ 'ਚ ਠਹਿਰੀ ਏਅਰ ਇੰਡੀਆ ਦੀ ਏਅਰ ਹੋਸਟੈੱਸ ਦੇ ਕਮਰੇ 'ਚ ਇੱਕ ਅਜਨਬੀ ਦਾਖਲ ਹੋਇਆ। ਉਸ ਨੇ ਏਅਰ ਹੋਸਟੈੱਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਪੜ੍ਹੋ ਪੂਰੀ ਖਬਰ...

Reported by:  PTC News Desk  Edited by:  Dhalwinder Sandhu -- August 18th 2024 09:27 AM
Air Hostess Attacks : ਫਰਸ਼ 'ਤੇ ਘਸੀਟਿਆ, ਹੈਂਗਰ ਨਾਲ ਮਾਰਿਆ... ਲੰਡਨ ਦੇ ਹੋਟਲ 'ਚ ਏਅਰ ਇੰਡੀਆ ਦੀ ਕਰੂ ਮੈਂਬਰ 'ਤੇ ਹਮਲਾ

Air Hostess Attacks : ਫਰਸ਼ 'ਤੇ ਘਸੀਟਿਆ, ਹੈਂਗਰ ਨਾਲ ਮਾਰਿਆ... ਲੰਡਨ ਦੇ ਹੋਟਲ 'ਚ ਏਅਰ ਇੰਡੀਆ ਦੀ ਕਰੂ ਮੈਂਬਰ 'ਤੇ ਹਮਲਾ

Air India Air Hostess Attacks : ਲੰਡਨ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਹੀਥਰੋ ਦੇ ਰੈਡੀਸਨ ਰੈੱਡ ਹੋਟਲ 'ਚ ਰਾਤ ਨੂੰ ਏਅਰ ਇੰਡੀਆ ਦੇ ਕੈਬਿਨ ਕਰੂ ਮੈਂਬਰ 'ਤੇ ਕਿਸੇ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਹਸਪਤਾਲ ਤੋਂ ਲਿਜਾਇਆ ਗਿਆ। ਘਟਨਾ ਤੋਂ ਬਾਅਦ ਹਮਲਾਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਇਹ ਘਟਨਾ ਵੀਰਵਾਰ ਰਾਤ ਨੂੰ ਵਾਪਰੀ ਹੈ।

ਹਮਲੇ 'ਚ ਚਾਲਕ ਦਲ ਦਾ ਮੈਂਬਰ ਬੁਰੀ ਤਰ੍ਹਾਂ ਹੋਇਆ ਜ਼ਖਮੀ


ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਹੀਥਰੋ ਦੇ ਰੈਡੀਸਨ ਹੋਟਲ ਵਿੱਚ ਅੱਧੀ ਰਾਤ 1.30 ਵਜੇ ਵਾਪਰੀ। ਜਦੋਂ ਉਹ ਆਪਣੇ ਕਮਰੇ 'ਚ ਸੌਂ ਰਹੀ ਸੀ ਤਾਂ ਕਿਸੇ ਨੇ ਉਸ ਦੇ ਕਮਰੇ 'ਚ ਦਾਖਲ ਹੋ ਕੇ ਉਸ 'ਤੇ ਹਮਲਾ ਕਰ ਦਿੱਤਾ। ਉਹ ਝਟਕੇ ਨਾਲ ਜਾਗ ਪਈ ਅਤੇ ਮਦਦ ਲਈ ਉੱਚੀ-ਉੱਚੀ ਚੀਕਣ ਲੱਗੀ। ਜਦੋਂ ਉਹ ਕਮਰੇ ਤੋਂ ਦਰਵਾਜ਼ੇ ਵੱਲ ਭੱਜਣ ਲੱਗੀ ਤਾਂ ਹਮਲਾਵਰ ਨੇ ਕੱਪੜੇ ਦੇ ਹੈਂਗਰ ਨਾਲ ਉਸ 'ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਫਰਸ਼ 'ਤੇ ਘਸੀਟਿਆ। ਇਸ ਦੌਰਾਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ।

ਹਮਲਾਵਰ ਨੂੰ ਫੜ ਲਿਆ ਗਿਆ

ਇਸ ਤੋਂ ਬਾਅਦ ਹਮਲਾਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਗੇਟ ਦੇ ਬਾਹਰ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਏਅਰਲਾਈਨ ਦੇ ਕਰੂ ਮੈਂਬਰ ਨੇ ਹੋਟਲ 'ਚ ਸੁਰੱਖਿਆ, ਹਨੇਰਾ ਕੋਰੀਡੋਰ, ਬੇਨਾਮ ਰਿਸੈਪਸ਼ਨ ਅਤੇ ਦਰਵਾਜ਼ਾ ਖੜਕਾਉਣ ਦੀ ਸ਼ਿਕਾਇਤ ਕੀਤੀ ਸੀ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ।

ਇਸ ਘਟਨਾ ਤੋਂ ਦੁਖੀ- ਏਅਰ ਇੰਡੀਆ

ਏਅਰ ਇੰਡੀਆ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਏਅਰਲਾਈਨ ਦੇ ਬੁਲਾਰੇ ਨੇ ਕਿਹਾ, ਅਸੀਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ। ਅਸੀਂ ਆਪਣੇ ਸਾਥੀਆਂ ਅਤੇ ਟੀਮ ਦੇ ਸੰਪਰਕ ਵਿੱਚ ਹਾਂ ਅਤੇ ਉਨ੍ਹਾਂ ਦਾ ਲਗਾਤਾਰ ਸਮਰਥਨ ਕਰ ਰਹੇ ਹਾਂ। ਏਅਰ ਇੰਡੀਆ ਕਾਨੂੰਨੀ ਮੁੱਦਿਆਂ 'ਤੇ ਸਥਾਨਕ ਪੁਲਿਸ ਨਾਲ ਵੀ ਕੰਮ ਕਰ ਰਹੀ ਹੈ। ਨੇ ਹੋਟਲ ਪ੍ਰਬੰਧਕਾਂ ਨਾਲ ਵੀ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਏਅਰਲਾਈਨ ਨੇ ਕਿਹਾ ਕਿ ਉਹ ਆਪਣੇ ਚਾਲਕ ਦਲ ਦੇ ਮੈਂਬਰਾਂ ਅਤੇ ਸਟਾਫ ਮੈਂਬਰਾਂ ਦੀ ਸੁਰੱਖਿਆ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ : Jalandhar News : RPF ਮੁਲਾਜ਼ਮ 'ਤੇ ਜਾਨਲੇਵਾ ਹਮਲਾ, ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਸਨ ਮੁਲਜ਼ਮ

- PTC NEWS

Top News view more...

Latest News view more...

PTC NETWORK