Sun, Jun 28, 2026
Whatsapp

Ajnala : ਸਲੋਵਾਕੀਆ ਤੋਂ ਨਦੀ 'ਚ ਡੁੱਬਿਆ ਪੰਜਾਬੀ ਨੌਜਵਾਨ, ਘਰ 'ਚ ਵੱਡੇ ਭਰਾ ਦੇ ਵਿਆਹ ਦੀਆਂ ਖੁਸ਼ੀਆਂ ਵੀ ਗਮ 'ਚ ਬਦਲੀਆਂ

Ajnala Youth Accident in Slovakia : ਨੌਜਵਾਨ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਅਤੇ ਰੋਜ਼ਗਾਰ ਲਈ ਕਰੀਬ ਅੱਠ ਮਹੀਨੇ ਪਹਿਲਾਂ ਸਲੋਵਾਕੀਆ ਵਰਕ ਪਰਮਿਟ ਤੇ ਗਿਆ ਹੋਇਆ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਪਾਣੀ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।

Reported by:  PTC News Desk  Edited by:  KRISHAN KUMAR SHARMA -- June 28th 2026 02:18 PM -- Updated: June 28th 2026 02:22 PM
Ajnala : ਸਲੋਵਾਕੀਆ ਤੋਂ ਨਦੀ 'ਚ ਡੁੱਬਿਆ ਪੰਜਾਬੀ ਨੌਜਵਾਨ, ਘਰ 'ਚ ਵੱਡੇ ਭਰਾ ਦੇ ਵਿਆਹ ਦੀਆਂ ਖੁਸ਼ੀਆਂ ਵੀ ਗਮ 'ਚ ਬਦਲੀਆਂ

Ajnala : ਸਲੋਵਾਕੀਆ ਤੋਂ ਨਦੀ 'ਚ ਡੁੱਬਿਆ ਪੰਜਾਬੀ ਨੌਜਵਾਨ, ਘਰ 'ਚ ਵੱਡੇ ਭਰਾ ਦੇ ਵਿਆਹ ਦੀਆਂ ਖੁਸ਼ੀਆਂ ਵੀ ਗਮ 'ਚ ਬਦਲੀਆਂ

Punjab Youth Accident in Slovakia : ਰੋਜ਼ੀ-ਰੋਟੀ ਦੀ ਖ਼ਾਤਰ ਵਿਦੇਸ਼ ਗਏ ਇੱਕ ਪੰਜਾਬੀ ਨੌਜਵਾਨ ਗੁਰਸੇਵਕ ਸਿੰਘ ਪੁੱਤਰ ਸਰਤਾਜ ਸਿੰਘ ਦੀ ਸਲੋਵਾਕੀਆ ਵਿੱਚ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਸ ਦੁਖਦਾਈ ਘਟਨਾ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

8 ਮਹੀਨੇ ਪਹਿਲਾਂ ਗਿਆ ਸੀ ਸਲੋਵਾਕੀਆ


ਮਿਲੀ ਜਾਣਕਾਰੀ ਅਨੁਸਾਰ, ਅਜਨਾਲਾ (Ajnala) ਦਾ ਰਹਿਣ ਵਾਲਾ ਨੌਜਵਾਨ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਅਤੇ ਰੋਜ਼ਗਾਰ ਲਈ ਕਰੀਬ ਅੱਠ ਮਹੀਨੇ ਪਹਿਲਾਂ ਸਲੋਵਾਕੀਆ ਵਰਕ ਪਰਮਿਟ ਤੇ ਗਿਆ ਹੋਇਆ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਪਾਣੀ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।

ਦਸੰਬਰ 'ਚ ਹੋਣਾ ਹੈ ਵੱਡੇ ਭਰਾ ਦਾ ਵਿਆਹ

ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੀ 31 ਦਸੰਬਰ ਨੂੰ ਮ੍ਰਿਤਕ ਦੇ ਵੱਡੇ ਭਰਾ ਦਾ ਵਿਆਹ ਸੀ, ਜਿਸ ਦੀਆਂ ਤਿਆਰੀਆਂ ਘਰ ਵਿੱਚ ਚੱਲ ਰਹੀਆਂ ਸਨ। ਪਰ ਹੁਣ ਖੁਸ਼ੀਆਂ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ ਹੈ।

ਪਰਿਵਾਰ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ

ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਸਮੇਤ ਭਾਰਤੀ ਦੂਤਾਵਾਸ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੀ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਆਪਣੇ ਵਤਨ ਦੀ ਧਰਤੀ 'ਤੇ ਕਰ ਸਕਣ।

ਇਹ ਵੀ ਪੜ੍ਹੋ... ਅਜਨਾਲਾ ਦੇ ਸਰਕਾਰੀ ਗੁਦਾਮ 'ਚ ਹਥਿਆਰਬੰਦ ਲੋਕਾਂ ਵੱਲੋਂ ਡਾਕਾ, 400 ਬੋਰੀਆਂ ਕਣਕ ਤੇ ਟਰੱਕ ਲੈ ਕੇ ਫ਼ਰਾਰ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK