Mon, Mar 30, 2026
Whatsapp

Bathinda : ਅਕਾਲੀ ਦਲ ਨੇ ਧਰਮਵੀਰ ਕੌਰ ਤੇ ਰਾਜਦੀਪ ਸਾਹੂ ਨੂੰ SOI 'ਚ ਮਾਲਵਾ ਜ਼ੋਨ ਤੇ ਬਠਿੰਡਾ ਦੇ ਪ੍ਰਧਾਨ ਵੱਜੋਂ ਕੀਤੀਆਂ ਨਿਯੁਕਤੀਆਂ

SOI District President : ਰਾਜਦੀਪ ਸਿੰਘ ਸਾਹੂ ਇਸ ਵੇਲੇ ਬਠਿੰਡਾ ਦੇ ਗਿਆਨੀ ਜੈਲ ਸਿੰਘ ਇੰਜੀਨੀਅਰਿੰਗ ਕਾਲਜ ਵਿੱਚ ਬੀਟੈਕ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀ ਹਨ। ਦੋਵੇਂ ਹੀ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ।

Reported by:  PTC News Desk  Edited by:  KRISHAN KUMAR SHARMA -- March 28th 2026 04:00 PM -- Updated: March 28th 2026 04:07 PM
Bathinda : ਅਕਾਲੀ ਦਲ ਨੇ ਧਰਮਵੀਰ ਕੌਰ ਤੇ ਰਾਜਦੀਪ ਸਾਹੂ ਨੂੰ SOI 'ਚ ਮਾਲਵਾ ਜ਼ੋਨ ਤੇ ਬਠਿੰਡਾ ਦੇ ਪ੍ਰਧਾਨ ਵੱਜੋਂ ਕੀਤੀਆਂ ਨਿਯੁਕਤੀਆਂ

Bathinda : ਅਕਾਲੀ ਦਲ ਨੇ ਧਰਮਵੀਰ ਕੌਰ ਤੇ ਰਾਜਦੀਪ ਸਾਹੂ ਨੂੰ SOI 'ਚ ਮਾਲਵਾ ਜ਼ੋਨ ਤੇ ਬਠਿੰਡਾ ਦੇ ਪ੍ਰਧਾਨ ਵੱਜੋਂ ਕੀਤੀਆਂ ਨਿਯੁਕਤੀਆਂ

SOI District President : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਵਿਦਿਆਰਥੀ ਵਿੰਗ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ (SOI) ਦੇ ਪੰਜਾਬ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਵੱਲੋਂ ਨਵੇਂ ਸੰਗਠਨਾਤਮਕ ਢਾਂਚੇ ਦਾ ਐਲਾਨ ਕਰਦੇ ਹੋਏ ਧਰਮਵੀਰ ਕੌਰ ਨੂੰ ਮਾਲਵਾ ਜੋਨ-1 ਦੀ ਪਹਿਲੀ ਪ੍ਰਧਾਨ ਅਤੇ ਰਾਜਦੀਪ ਸਿੰਘ ਸਾਹੂ ਨੂੰ ਬਠਿੰਡਾ (Bathinda News) ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹਨਾਂ ਨਿਯੁਕਤੀਆਂ ਨਾਲ ਪਾਰਟੀ ਦੀ ਯੂਥ ਇਕਾਈ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

ਰਾਜਦੀਪ ਸਿੰਘ ਸਾਹੂ ਇਸ ਵੇਲੇ ਬਠਿੰਡਾ (Bathinda News) ਦੇ ਗਿਆਨੀ ਜੈਲ ਸਿੰਘ ਇੰਜੀਨੀਅਰਿੰਗ ਕਾਲਜ ਵਿੱਚ ਬੀਟੈਕ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀ ਹਨ। ਦੋਵੇਂ ਹੀ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਪਾਰਟੀ ਨੇ ਉਨ੍ਹਾਂ ਦੇ ਸੰਗਠਨਾਤਮਕ ਤਜਰਬੇ ਅਤੇ ਨੌਜਵਾਨਾਂ ਵਿੱਚ ਪ੍ਰਭਾਵ ਨੂੰ ਦੇਖਦੇ ਹੋਏ ਇਹ ਜ਼ਿੰਮੇਵਾਰੀ ਸੌਂਪੀ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਧਰਮਵੀਰ ਕੌਰ ਅਤੇ ਰਾਜਦੀਪ ਇੱਕ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਉਨ੍ਹਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਜੁਝਾਰੂ ਅਤੇ ਸਮਰਪਿਤ ਵਰਕਰ ਹਨ ਜੋ ਸੰਗਠਨ ਨੂੰ ਨਵੀਂ ਤਾਕਤ ਦੇਣਗੇ।

ਢਿੱਲੋਂ ਨੇ ਭਰੋਸਾ ਜਤਾਇਆ ਕਿ ਧਰਮਵੀਰ ਕੌਰ ਮਾਲਵਾ ਜੋਨ ਵਿੱਚ ਅਤੇ ਰਾਜਦੀਪ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਸਿੱਖਿਆ ਸੰਸਥਾਨਾਂ ਵਿੱਚ ਐਸਓਆਈ ਦੀਆਂ ਇਕਾਈਆਂ ਦਾ ਵਿਸਥਾਰ ਕਰਨਗੇ, ਜਿਸ ਨਾਲ ਪਾਰਟੀ ਦੀ ਨੌਜਵਾਨ ਤਾਕਤ ਵਿੱਚ ਵੱਡਾ ਵਾਧਾ ਹੋਵੇਗਾ ਜਿਸ ਦਾ ਲਾਭ ਅਗਲੇ ਵਿਧਾਨ ਸਭਾ ਚੋਣਾਂ ਵਿਚ ਦੇਖਣ ਨੂੰ ਮਿਲੇਗਾ।

 ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਨਗਰ ਨਿਗਮ ਦੇ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਦਲਜੀਤ ਸਿੰਘ ਬਰਾੜ, ਮੋਹਿਤ ਗੁਪਤਾ, ਸ਼ਹਿਰੀ ਜਿਲਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀओ ਸਿਟੀ ਪ੍ਰਧਾਨ ਗੁਰਸੇਵਕ ਸਿੰਘ ਮਾਨ, ਸਾਬਕਾ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ, ਯਾਦਵਿੰਦਰ ਸਿੰਘ ਯਾਦੀ, ਮੋਹਨਜੀਤ ਸਿੰਘ ਪੁਰੀ, ਗੁਰਪ੍ਰੀਤ ਸਿੰਘ ਸੰਧੂ, ਐਸਜੀਪੀਸੀ ਮੈਂਬਰ ਜੋਗਿੰਦਰ ਕੌਰ ਤੇ ਬਲਵਿੰਦਰ ਕੌਰ, ਕੁਲਦੀਪ ਸਿੰਘ ਨੰਬਰਦਾਰ, ਐਮਸੀ ਸ਼ੈਰੀ ਗੋਇਲ, ਮੱਖਣ ਸਿੰਘ ਆਦਿ ਨੇ ਵੀ ਇਹਨਾਂ ਨਿਯੁਕਤੀਆਂ ਦਾ ਸਵਾਗਤ ਕੀਤਾ ਹੈ।

- PTC NEWS

Top News view more...

Latest News view more...

PTC NETWORK
PTC NETWORK